FATF ਦੀ ਪਾਕਿ ਨੂੰ ਚੇਤਾਵਨੀ, ਗ੍ਰੇਅ ਸੂਚੀ ਤੋਂ ਬਾਹਰ ਹੋਣ ਦਾ ਮਤਲਬ ਅੱਤਵਾਦ ਦੀ ਸੁਰੱਖਿਆ ਨਹੀਂ
Saturday, Oct 25, 2025 - 02:14 PM (IST)
ਇੰਟਰਟਨੈਸ਼ਨਲ ਡੈਸਕ- FATF ਗਲੋਬਲ ਟੈਰਰ ਫਾਈਨੈਂਸਿੰਗ ਵਾਚਡੌਗ ਨੇ ਪਾਕਿਸਤਾਨ ਨੂੰ ਇੱਕ ਹੋਰ ਚੇਤਾਵਨੀ ਜਾਰੀ ਕੀਤੀ ਹੈ। FATF ਚੇਅਰਪਰਸਨ ਐਲਿਸਾ ਡੀ ਉਂਡਾ ਮਦਰਾਜ਼ੋ ਨੇ ਕਿਹਾ ਕਿ ਡਿਜੀਟਲ ਫਾਈਨੈਂਸਿੰਗ ਦੀ ਦੁਰਵਰਤੋਂ ਅੱਤਵਾਦੀ ਨੈੱਟਵਰਕਾਂ ਨੂੰ ਸਮਰਥਨ ਦੇਣ ਲਈ ਕੀਤੀ ਜਾ ਰਹੀ ਹੈ ਅਤੇ ਇਹ ਵਿਸ਼ਵ ਸੁਰੱਖਿਆ ਲਈ ਗੰਭੀਰ ਖ਼ਤਰਾ ਹੈ।
FATF ਨੇ ਸਪੱਸ਼ਟ ਕੀਤਾ ਕਿ ਅਕਤੂਬਰ 2022 ਵਿੱਚ ਪਾਕਿਸਤਾਨ ਨੂੰ ਗ੍ਰੇ ਲਿਸਟ ਵਿੱਚੋਂ ਹਟਾਉਣ ਨਾਲ ਅੱਤਵਾਦ ਅਤੇ ਮਨੀ ਲਾਂਡਰਿੰਗ ਗਤੀਵਿਧੀਆਂ ਤੋਂ ਸੁਰੱਖਿਆ ਦੀ ਗਰੰਟੀ ਨਹੀਂ ਮਿਲਦੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੈਸ਼-ਏ-ਮੁਹੰਮਦ (JeM) ਸੰਗਠਨ ਵਿੱਚ ਔਰਤਾਂ ਨੂੰ ਭਰਤੀ ਕਰਨ ਲਈ ਔਨਲਾਈਨ ਜੇਹਾਦ ਕਲਾਸਾਂ ਚਲਾ ਰਿਹਾ ਹੈ, ਜਿਸ ਨਾਲ ਉਹ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੀਆਂ ਹਨ।
FATF ਨੇ ਪਾਕਿਸਤਾਨ ਨੂੰ ਡਿਜੀਟਲ ਵਿੱਤੀ ਲੈਣ-ਦੇਣ ਅਤੇ ਫਿਨਟੈਕ ਕੰਪਨੀਆਂ ਦੀ ਨਿਗਰਾਨੀ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਪਾਕਿਸਤਾਨ ਦੇ ਅੱਤਵਾਦੀ ਨੈੱਟਵਰਕ ਹੁਣ ਪਾਕਿਸਤਾਨ ਵਿੱਚ ਫੰਡ ਭੇਜਣ ਲਈ ਕ੍ਰਿਪਟੋ ਪਲੇਟਫਾਰਮ, ਪ੍ਰੀਪੇਡ ਵਾਲਿਟ ਅਤੇ ਨਕਲੀ NGO ਖਾਤਿਆਂ ਦੀ ਵਰਤੋਂ ਕਰ ਰਹੇ ਹਨ। ਇਹ ਫੰਡ ਦੁਬਈ ਅਤੇ ਹੋਰ ਦੇਸ਼ਾਂ ਵਿੱਚ ਵਾਲਿਟ ਰਾਹੀਂ ਪਾਕਿਸਤਾਨ ਪਹੁੰਚ ਰਹੇ ਹਨ ਅਤੇ ਬਹੁਤ ਸਾਰੇ ਖਾਤੇ ISI ਸੰਚਾਲਕਾਂ ਦੁਆਰਾ ਨਿਯੰਤਰਿਤ ਹਨ।
