4 ਮਈ ਤੋਂ 7 ਜੂਨ 2020 ਤੱਕ ਟਰੰਪ ਨੇ ਕੀਤੇ 192 ਝੂਠੇ ਦਾਅਵੇ : ਰਿਪੋਰਟ

Sunday, Jun 21, 2020 - 05:57 PM (IST)

4 ਮਈ ਤੋਂ 7 ਜੂਨ 2020 ਤੱਕ ਟਰੰਪ ਨੇ ਕੀਤੇ 192 ਝੂਠੇ ਦਾਅਵੇ : ਰਿਪੋਰਟ

ਵਾਸ਼ਿੰਗਟਨ (ਬਿਊਰੋ):ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 4 ਮਈ ਤੋਂ 7 ਜੂਨ 2020 ਦੇ ਵਿਚ 192 ਝੂਠੇ ਦਾਅਵੇ ਕੀਤੇ। ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। ਅਮਰੀਕੀ ਟੀਵੀ ਚੈਨਲ ਸੀ.ਐੱਨ.ਐੱਨ. ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਦੌਰ ਵਿਚ ਗਲਤ ਦਾਅਵੇ ਕਰਨਾ ਜਾਰੀ ਰੱਖਿਆ ਅਤੇ ਕੋਰੋਨਾ ਸੰਬੰਧੀ ਵੀ ਝੂਠੀਆਂ ਗੱਲਾਂ ਕਹੀਆਂ। ਰਿਪੋਰਟ ਦੇ ਮੁਤਾਬਕ ਟਰੰਪ ਨੇ ਕੋਰੋਨਾਵਾਇਰਸ ਸੰਕਟ ਨੂੰ ਲੈ ਕੇ 61 ਗਲਤ ਦਾਅਵੇ ਕੀਤੇ। 

ਕਰੀਬ 5 ਹਫਤਿਆਂ ਦੌਰਾਨ ਟਰੰਪ ਨੇ ਰੋਜ਼ ਔਸਤਨ 5.5 ਗਲਤ ਦਾਅਵੇ ਕੀਤੇ। ਇਹ ਵੀ ਕਿਹਾ ਗਿਆ ਹੈ ਕਿ 8 ਜੁਲਾਈ 2019 ਤੋਂ ਲੈ ਕੇ ਹੁਣ ਤੱਕ ਟਰੰਪ ਦੇ ਗਲਤ ਦਾਅਵੇ ਦਾ ਔਸਤ ਕੱਢੀਏ ਤਾਂ ਇਹ ਰੋਜ਼ ਦਾ 7.7 ਆਉਂਦਾ ਹੈ ਮਤਲਬ ਬੀਤੇ 2 ਮਹੀਨਿਆਂ ਵਿਚ ਉਹਨਾਂ ਨੇ ਔਸਤਨ ਘੱਟ ਝੂਠੇ ਦਾਅਵੇ ਕੀਤੇ। ਟਰੰਪ ਨੇ ਕੁੱਲ 192 ਵਿਚੋਂ 42 ਝੂਠੇ ਦਾਅਵੇ ਟਵਿੱਟਰ 'ਤੇ ਕੀਤੇ। ਉੱਥੇ ਮਈ ਵਿਚ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਟਰੰਪ ਨੇ 14 ਵਾਰ ਝੂਠੀਆਂ ਗੱਲਾਂ ਕਹੀਆਂ ਜਦਕਿ ਦੂਜੇ ਚੈਨਲ ਦੇ ਇੰਟਰਵਿਊ ਵਿਚ 10 ਵਾਰ ਗਲਤ ਦਾਅਵੇ ਕੀਤੇ। 

ਟਰੰਪ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ 1 ਲੱਖ 5 ਹਜ਼ਾਰ ਲੋਕਾਂ ਦੀ ਜਾਨ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਘਟਨਾ ਵਿਚ ਅਮਰੀਕਾ ਵਿਚ ਇੰਨੀਆਂ ਜਾਨਾਂ ਨਹੀਂ ਗਈਆਂ ਪਰ ਅਨੁਮਾਨਿਤ ਅੰਕੜਿਆਂ ਦੇ ਮੁਤਾਬਕ 1918-19 ਦੇ ਫਲੂ ਦੇ ਦੌਰਾਨ 6.75 ਲੱਖ ਲੋਕਾਂ ਦੀਆਂ ਜਾਨਾਂ ਗਈਆਂ ਸਨ। ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਕ ਜਦੋਂ ਟਰੰਪ ਨੇ ਇੰਟਰਵਿਊ ਵਿਚ ਪੱਤਰਕਾਰ ਨਾਲ ਗੱਲ ਕੀਤੀ ਜਾਂ ਫਿਰ ਰਿਪੋਰਟਰ ਨਾਲ ਗੱਲਬਾਤ ਕੀਤੀ ਤਾਂ ਉਦੋਂ ਵੀ ਟਰੰਪ ਦੇ ਝੂਠੇ ਦਾਅਵਿਆਂ ਦੀ ਗਿਣਤੀ ਵੱਧ ਪਾਈ ਗਈ। 

ਰਿਪੋਰਟ ਦੇ ਮੁਤਾਬਕ ਜਦੋਂ ਤੋਂ ਟਰੰਪ ਦੇ ਦਾਅਵਿਆਂ ਨੂੰ ਟਰੈਕ ਕੀਤਾ ਜਾ ਰਿਹਾ ਹੈ ਮਤਲਬ 8 ਜੁਲਾਈ 2019 ਤੋਂ ਹੁਣ ਤੱਕ ਉਹ 2576 ਝੂਠੇ ਦਾਅਵੇ ਕਰ ਚੁੱਕੇ ਹਨ। 4 ਮਈ ਤੋਂ 7 ਜੂਨ 2020 ਦੇ ਵਿਚ ਟਰੰਪ ਨੇ ਚੀਨ, ਕੋਰੋਨਾਵਾਇਰਸ ਅਤੇ ਇਕੋਨਮੀ ਨੂੰ ਲੈ ਕੇ ਸਭ ਤੋਂ ਵੱਧ ਝੂਠੇ ਦਾਅਵੇ ਕੀਤੇ। ਟਰੰਪ ਨੇ ਕੋਰੋਨਵਾਇਰਸ ਮੁੱਦੇ 'ਤੇ 61 ਵਾਰ, ਚੀਨ 'ਤੇ 34 ਵਾਰ, ਇਕੋਨਮੀ 'ਤੇ 22 ਵਾਰ, ਟ੍ਰੇਡ 'ਤੇ 18 ਵਾਰ, ਮਿਲਟਰੀ ਤੇ ਵੋਟਿੰਗ ਸੰਬੰਧੀ 16-16 ਵਾਰ ਅਤੇ ਸਿਹਤ ਸੇਵਾ 'ਤੇ 15 ਵਾਰ ਝੂਠੇ ਦਾਅਵੇ ਕੀਤੇ।


author

Vandana

Content Editor

Related News