ਅਮਰੀਕਾ ਨੇ ''ਪੱਛਮੀ ਏਸ਼ੀਆ'' ਦੀ ਰੱਖਿਆ ਕਰਨ ਦਾ ਠੇਕਾ ਨਹੀਂ ਲਿਆ : ਟਰੰਪ
Friday, Dec 21, 2018 - 10:59 PM (IST)

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਤੋਂ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਆਪਣੇ ਵਿਵਾਦਤ ਫੈਸਲੇ ਦਾ ਬਚਾਅ ਕਰਦੇ ਹੋਏ ਵੀਰਵਾਰ ਨੂੰ ਆਖਿਆ ਕਿ ਅਮਰੀਕਾ ਨੇ ਪੱਛਮੀ ਏਸ਼ੀਆ ਦੀ ਸੁਰੱਖਿਆ ਕਰਨ ਦਾ ਠੇਕਾ ਨਹੀਂ ਲਿਆ ਹੋਇਆ।
ਟਰੰਪ ਨੇ ਟਵੀਟ ਕਰ ਕਿਹਾ, 'ਕੀ ਅਮਰੀਕਾ ਨੇ ਪੱਛਮੀ ਏਸ਼ੀਆ ਦੀ ਰੱਖਿਆ ਕਰਨ ਦਾ ਠੇਕਾ ਲੈ ਰੱਖਿਆ, ਜਿਸ 'ਚ ਕੁਝ ਨਹੀਂ ਮਿਲ ਰਿਹਾ ਬਲਕਿ ਦੂਜਿਆਂ ਦੀ ਰੱਖਿਆ ਕਰਨ 'ਚ ਆਪਣੇ ਜਵਾਨਾਂ ਦੀਆਂ ਕੀਮਤੀ ਜਾਨਾਂ ਅਤੇ ਅਰਬਾਂ ਡਾਲਰ ਗੁਆ ਰਹੇ ਹਾਂ। ਉਹ ਵੀ ਉਨ੍ਹਾਂ ਲੋਕਾਂ ਦੀ ਸੁਰੱਖਿਆ 'ਚ ਜੋ ਉਸ ਕੰਮ ਦੀ ਕੀਮਤ ਨਹੀਂ ਜਾਣਦੇ ਜੋ ਅਸੀਂ ਕਰ ਰਹੇ ਹਾਂ? ਕੀ ਅਸੀਂ ਹਮੇਸ਼ਾ ਉਥੇ ਰਹਿਣਾ ਚਾਹੁੰਦੇ ਹਾਂ? ਇਹ ਸਮਾਂ ਦੂਜੇ ਲੋਕਾਂ ਦੇ ਲੱੜਣ ਦਾ ਹੈ।'
ਟਰੰਪ ਨੇ ਆਖਿਆ ਕਿ, 'ਰੂਸ, ਈਰਾਨ, ਸੀਰੀਆ ਅਤੇ ਕੋਈ ਹੋਰ ਦੇਸ਼, ਫਰਜ਼ੀ ਖਬਰਾਂ 'ਚ ਜੋ ਕਿਹਾ ਜਾ ਰਿਹਾ ਹੈ ਉਸ ਦੇ ਬਾਵਜੂਦ ਅਮਰੀਕਾ ਦੇ ਜਾਣ ਨੂੰ ਲੈ ਕੇ ਖੁਸ਼ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਹੁਣ ਅਮਰੀਕਾ ਦੇ ਬਿਨਾਂ ਆਈ. ਐੱਸ. ਅਤੇ ਹੋਰ ਲੋਕਾਂ ਨਾਲ ਲੱੜਣਾ ਪਵੇਗਾ, ਜਿਨ੍ਹਾਂ ਤੋਂ ਉਹ ਨਫਰਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਦੁਨੀਆ 'ਚ ਹੁਣ ਤੱਕ ਦੀ ਸਭ ਤੋਂ ਤਾਕਤਵਰ ਫੌਜ ਦਾ ਨਿਰਮਾਣ ਕਰ ਰਿਹਾ ਹੈ। ਆਈ. ਐੱਸ. ਨੇ ਸਾਡੇ 'ਤੇ ਹੱਥ ਚੁੱਕਿਆ ਅਤੇ ਸਾਨੂੰ ਤਬਾਹ ਕਰ ਦਿੱਤਾ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਬੁੱਧਵਾਰ ਨੂੰ ਕੀਤੇ ਐਲਾਨ ਨੂੰ ਲੈ ਕੇ ਸਖਤ ਵਿਰੋਧ ਦਾ ਸਾਹਮਣਾ ਕਰ ਰਹੇ ਹਨ। ਟਰੰਪ ਨੇ ਐਲਾਨ ਕੀਤਾ ਸੀ ਕਿ ਇਸਲਾਮਕ ਸਟੇਟ ਨੂੰ ਖੇਤਰ 'ਚ ਹਰਾ ਦਿੱਤਾ ਗਿਆ ਹੈ ਅਤੇ ਉਹ ਸੀਰੀਆ ਤੋਂ 7,000 ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾ ਰਹੇ ਹਨ।
ਅਮਰੀਕਾ ਦੀ ਪੁਰਾਣੀ ਨੀਤੀ ਤੋਂ ਵੱਖ ਹੋਣ ਕਾਰਨ ਇਸ ਫੈਸਲੇ ਨਾਲ ਵਿਦੇਸ਼ੀ ਸਹਿਯੋਗੀ ਅਤੇ ਸੰਸਦੀ ਮੈਂਬਰ ਹੈਰਾਨ ਹਨ। ਇਸ ਤੋਂ ਪਹਿਲਾਂ ਟਰੰਪ ਨੇ ਇਕ ਟਵੀਟ 'ਚ ਲਿਖਿਆ ਕਿ ਸੀਰੀਆ 'ਚੋਂ ਫੌਜੀਆਂ ਨੂੰ ਵਾਪਸ ਬੁਲਾਉਣਾ ਹੈਰਾਨੀਜਨਕ ਨਹੀਂ ਹੈ। ਮੈਂ ਕਈ ਸਾਲਾਂ ਅਤੇ 6 ਮਹੀਨੇ ਪਹਿਲਾਂ ਤੋਂ ਇਸ ਦਾ ਅਭਿਆਨ ਚਲਾ ਰਿਹਾ ਹਾਂ ਜਦੋਂ ਮੈਂ ਜਨਤਕ ਤੌਰ 'ਤੇ ਅਜਿਹਾ ਕਰਨ ਲਈ ਕਿਹਾ ਸੀ ਉਦੋਂ ਮੈਂ ਲੰਬੇ ਸਮੇਂ ਲਈ ਰੋਕਣ ਲਈ ਤਿਆਰ ਹੋ ਗਿਆ ਸੀ। ਉਨ੍ਹਾਂ ਆਖਿਆ ਕਿ ਰੂਸ, ਈਰਾਨ, ਸੀਰੀਆ ਅਤੇ ਹੋਰ ਦੇਸ਼ ਆਈ. ਐੱਸ. ਦੇ ਦੁਸ਼ਮਣ ਹਨ। ਅਸੀਂ ਉਥੇ ਉਨ੍ਹਾਂ ਦਾ ਕੰਮ ਕਰ ਰਹੇ ਹੈ ਅਤੇ ਹੁਣ ਘਰ ਆਉਣ ਦਾ ਸਮਾਂ ਆ ਗਿਆ ਹੈ।'