ਅਮਰੀਕਾ ਨੂੰ ਚੀਨ ''ਤੇ ਨਿਰਭਰਤਾ ਖਤਮ ਕਰਨੀ ਚਾਹੀਦੀ ਹੈ : ਨਿੱਕੀ ਹੇਲੀ

05/20/2020 11:31:52 AM

ਵਾਸ਼ਿੰਗਟਨ- ਭਾਰਤੀ-ਅਮਰੀਕੀ ਰੀਪਬਲਿਕਨ ਨੇਤਾ ਨਿੱਕੀ ਹੇਲੀ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਅਮਰੀਕਾ ਨੂੰ ਚੀਨ 'ਤੇ ਨਿਰਭਰਤਾ ਨੂੰ ਖਤਮ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਹੈ। ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਹੇਲੀ ਨੇ ਕਿਹਾ,"ਬੀਜਿੰਗ ਨੇ ਮੁਕਤ ਬਾਜ਼ਾਰ ਦੀ ਦੁਰਵਰਤੋਂ ਕਰਕੇ ਉਸ ਨੂੰ ਖਤਮ ਕੀਤਾ ਹੈ, ਅਜਿਹੇ ਵਿਚ ਅਮਰੀਕਾ ਨੂੰ ਰਾਸ਼ਟਰੀ ਸੁਰੱਖਿਆ ਅਤੇ ਸੁਤੰਤਰਤਾ ਦੀ ਸੁਰੱਖਿਆ ਲਈ ਮੁਕਤ ਬਾਜ਼ਾਰ ਨੂੰ ਕੰਟਰੋਲ ਕਰਕੇ ਇਸ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਆਪਣੇ ਆਰਥਿਕ ਖੁੱਲ੍ਹੇਪਨ ਦਾ ਚੀਨ ਨੂੰ ਗਲਤ ਫਾਇਦਾ ਚੁੱਕਣ ਤੋਂ ਰੋਕਣ ਲਈ ਸਖਤ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਹਨ ਅਤੇ ਉਸ ਨੂੰ ਉਸ ਦੇ ਗਲਤ ਕਦਮਾਂ ਦੀ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਇਕ ਐਡੋਟੋਰੀਅਲ ਵਿਚ ਲਿਖਿਆ ਕਿ ਅਮਰੀਕਾ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਸਾਡੇ ਕੋਲ ਉਦਯੋਗਾਂ ਦੀ ਚੰਗੀ ਚੇਨ ਹੋਵੇ ਤੇ ਸਾਨੂੰ ਕਿਸੇ ਦਬੰਗ ਵਿਰੋਧੀ ਦੇਸ਼ 'ਤੇ ਨਿਰਭਰ ਨਾ ਹੋਣਾ ਪਵੇ। 

ਉਨ੍ਹਾਂ ਕਿਹਾ ਕਿ ਅਮਰੀਕੀ ਹਮੇਸ਼ਾ ਤੋਂ ਇਸ ਗੱਲ ਨੂੰ ਸਮਝਦੇ ਹਨ ਕਿ ਰਾਸ਼ਟਰੀ ਸੁਰੱਖਿਆ ਆਰਥਿਕ ਸੁਰੱਖਿਆ ਦਾ ਆਧਾਰ ਹੈ। ਉਨ੍ਹਾਂ ਕਿਹਾ ਕਿ ਜਦ ਅਸੀਂ ਮਜਬੂਤ ਅਤੇ ਸੁਰੱਖਿਅਤ ਬਣ ਕੇ ਕੋਰੋਨਾ ਵਾਇਰਸ ਸੰਕਟ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਸਾਨੂੰ ਚੀਨੀ ਲੋਕਾਂ ਦੇ ਧੋਖੇਬਾਜ਼ ਅਤੇ ਹਮਲਾਵਰ ਵਿਵਹਾਰ ਤੋਂ ਆਪਣੇ ਲੋਕਾਂ ਨੂੰ ਬਚਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਹੇਲੀ ਨੇ ਕਿਹਾ ਕਿ ਅਮਰੀਕਾ ਨੂੰ ਉਹ ਹੀ ਤਰੀਕਾ ਅਪਨਾਉਣਾ ਚਾਹੀਦਾ ਹੈ ਜੋ ਉਸ ਨੇ ਸ਼ੀਤ ਯੁੱਧ ਦੌਰਾਨ ਅਪਣਾਇਆ ਸੀ ਜਦੋਂ ਉਸ ਨੇ ਸੋਵੀਅਤ ਫੌਜ ਦੇ ਤਕਨੀਕੀ ਵਿਕਾਸ ਨੂੰ ਰੋਕਣ ਲਈ ਨਵੀਂਆਂ ਨੀਤੀਆਂ ਲਾਗੂ ਕੀਤੀਆਂ ਸਨ, ਜਿਨ੍ਹਾਂ ਵਿਚ ਆਯਾਤ 'ਤੇ ਵੀ ਕੰਟਰੋਲ ਸੀ ਤੇ ਵਪਾਰ ਨੂੰ ਵੀ ਉਤਸ਼ਾਹਤ ਕੀਤਾ ਗਿਆ ਸੀ। 


Lalita Mam

Content Editor

Related News