ਅਮਰੀਕੀ ਰੱਖਿਆ ਮੰਤਰਾਲੇ ਕੋਲ ਯੂਕ੍ਰੇਨ ਲਈ ਕੋਈ ਹੋਰ ਰਾਸ਼ੀ ਨਹੀਂ

Tuesday, Jan 23, 2024 - 05:18 PM (IST)

ਅਮਰੀਕੀ ਰੱਖਿਆ ਮੰਤਰਾਲੇ ਕੋਲ ਯੂਕ੍ਰੇਨ ਲਈ ਕੋਈ ਹੋਰ ਰਾਸ਼ੀ ਨਹੀਂ

ਵਾਸ਼ਿੰਗਟਨ (ਪੋਸਟ ਬਿਊਰੋ)- ਰੱਖਿਆ ਸਕੱਤਰ ਲੋਇਡ ਆਸਟਿਨ ਵੱਲੋਂ ਅਪ੍ਰੈਲ 2022 ਵਿੱਚ ਯੂਕ੍ਰੇਨ ਨੂੰ ਸਮਰਥਨ ਦੇਣ ਲਈ ਇੱਕ ਅੰਤਰਰਾਸ਼ਟਰੀ ਸਮੂਹ ਦੀ ਸਥਾਪਨਾ ਕਰਨ ਤੋਂ ਬਾਅਦ ਹੁਣ ਅਮਰੀਕਾ ਯੂਕ੍ਰੇਨ ਨੂੰ ਜ਼ਰੂਰੀ ਅਸਲਾ ਅਤੇ ਮਿਜ਼ਾਈਲਾਂ ਭੇਜਣ ਵਿੱਚ ਅਸਮਰੱਥ ਹੈ। ਕਾਂਗਰਸ ਤੋਂ ਬਜਟ ਨੂੰ ਮਨਜ਼ੂਰੀ ਮਿਲਣ ਅਤੇ ਯੂਕ੍ਰੇਨ ਯੁੱਧ ਲਈ ਹੋਰ ਫੰਡਿੰਗ ਨੂੰ ਮਨਜ਼ੂਰੀ ਦੇਣ ਦੀ ਉਡੀਕ ਵਿਚ ਅਮਰੀਕਾ ਇਸ ਪਾੜੇ ਨੂੰ ਪੂਰਾ ਕਰਨ ਲਈ ਸਹਿਯੋਗੀਆਂ ਦੀ ਤਲਾਸ਼ ਕਰ ਰਿਹਾ ਹੈ। 

ਅਮਰੀਕਾ ਲਗਭਗ 50 ਦੇਸ਼ਾਂ ਦੀ ਮਹੀਨਾਵਾਰ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਦੀ ਡਿਪਟੀ ਪ੍ਰੈੱਸ ਸਕੱਤਰ ਸਬਰੀਨਾ ਸਿੰਘ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਮੰਗਲਵਾਰ ਦੀ ਬੈਠਕ ਲੰਬੇ ਸਮੇਂ ਦੀਆਂ ਜ਼ਰੂਰਤਾਂ 'ਤੇ ਧਿਆਨ ਕੇਂਦਰਿਤ ਕਰੇਗੀ। ਸਿੰਘ ਨੇ ਕਿਹਾ, “ਹਾਲਾਂਕਿ ਅਸੀਂ ਇਸ ਸਮੇਂ ਸੁਰੱਖਿਆ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਨਹੀਂ ਹਾਂ, ਸਾਡੇ ਭਾਈਵਾਲ ਲਗਾਤਾਰ ਮਦਦ ਕਰ ਰਹੇ ਹਨ। ਮੀਟਿੰਗ ਡਿਜੀਟਲ ਰੂਪ ਵਿੱਚ ਹੋਵੇਗੀ ਕਿਉਂਕਿ ਔਸਟਿਨ ਅਜੇ ਵੀ ਪ੍ਰੋਸਟੇਟ ਕੈਂਸਰ ਦੇ ਇਲਾਜ ਦੀਆਂ ਪੇਚੀਦਗੀਆਂ ਕਾਰਨ ਘਰ ਵਿੱਚ ਠੀਕ ਹੋ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਗਾਜ਼ਾ 'ਚ ਹਮਲੇ 'ਚ 21 ਇਜ਼ਰਾਈਲੀ ਸੈਨਿਕਾਂ ਦੀ ਮੌਤ, PM ਨੇਤਨਯਾਹੂ ਨੇ ਪ੍ਰਗਟਾਇਆ ਸੋਗ

ਪੈਂਟਾਗਨ ਨੇ 27 ਦਸੰਬਰ ਨੂੰ  ਯੂਕ੍ਰੇਨ ਲਈ ਆਪਣੀ ਆਖਰੀ ਸੁਰੱਖਿਆ ਸਹਾਇਤਾ ਦਾ ਐਲਾਨ ਕੀਤਾ ਸੀ। 25 ਕਰੋੜ ਅਮਰੀਕੀ ਡਾਲਰ ਦੇ ਇਸ ਪੈਕੇਜ ਵਿੱਚ 155 ਮਿਲੀਮੀਟਰ ਤੋਪ ਦੇ ਗੋਲੇ, ਸਟਿੰਗਰ ਐਂਟੀ-ਏਅਰਕ੍ਰਾਫਟ ਮਿਜ਼ਾਈਲਾਂ ਅਤੇ ਹੋਰ ਚੀਜ਼ਾਂ ਸ਼ਾਮਲ ਹਨ। ਅਮਰੀਕਾ ਉਦੋਂ ਤੋਂ ਵਾਧੂ ਹਥਿਆਰ ਮੁਹੱਈਆ ਨਹੀਂ ਕਰ ਸਕਿਆ ਹੈ ਕਿਉਂਕਿ ਉਨ੍ਹਾਂ (ਫੌਜੀ) ਭੰਡਾਰਾਂ ਨੂੰ ਭਰਨ ਲਈ ਪੈਸਾ ਖ਼ਤਮ ਹੋ ਗਿਆ ਹੈ ਅਤੇ ਕਾਂਗਰਸ ਨੇ ਅਜੇ ਹੋਰ ਪੈਸਾ ਮਨਜ਼ੂਰ ਕਰਨਾ ਹੈ।  ਯੂਕ੍ਰੇਨ ਅਤੇ ਇਜ਼ਰਾਈਲ ਦੋਵਾਂ ਨੂੰ 110 ਬਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਕਾਂਗਰਸ ਅਤੇ ਵ੍ਹਾਈਟ ਹਾਊਸ ਦਰਮਿਆਨ ਅਮਰੀਕਾ-ਮੈਕਸੀਕੋ ਸਰਹੱਦ ਲਈ ਵਾਧੂ ਸੁਰੱਖਿਆ ਸਮੇਤ ਹੋਰ ਨੀਤੀਗਤ ਤਰਜੀਹਾਂ ਨੂੰ ਲੈ ਕੇ ਅਸਹਿਮਤੀ ਦੇ ਕਾਰਨ ਰੋਕੀ ਜਾ ਰਹੀ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News