ਅਮਰੀਕੀ ਰੱਖਿਆ ਤੇ ਵਿਦੇਸ਼ ਮੰਤਰੀ ਨੇ ਈਰਾਨ ਨੂੰ ਦਿੱਤੀ ਸਖਤ ਕਾਰਵਾਈ ਦੀ ਚਿਤਾਵਨੀ

12/14/2019 3:46:09 PM

ਵਾਸ਼ਿੰਗਟਨ- ਇਰਾਕ ਦੇ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਇਕ ਭਵਨ 'ਤੇ ਦੋ ਰਾਕੇਟ ਹਮਲਿਆਂ ਤੋਂ ਬਾਅਦ ਅਮਰੀਕਾ ਦੇ ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਨੇ ਸ਼ੁੱਕਰਵਾਰ ਨੂੰ ਈਰਾਨ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਨੇ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਜਿਸ ਭਵਨ ਨੂੰ ਨਿਸ਼ਾਨਾ ਬਣਾਇਆ ਗਿਆ, ਉਥੇ ਅਮਰੀਕੀ ਫੌਜੀ ਵੀ ਤਾਇਨਾਤ ਹਨ। ਸੋਮਵਾਰ ਨੂੰ ਹੋਈ ਇਸ ਘਟਨਾ ਵਿਚ ਕਈ ਇਰਾਕੀ ਫੌਜੀ ਜ਼ਖਮੀ ਹੋਏ ਸਨ। ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਈਰਾਨ ਦੇ ਬੁਰੇ ਵਤੀਰੇ ਨੂੰ ਬਰਦਾਸ਼ਤ ਨਹੀਂ ਕਰੇਗਾ। ਐਸਪਰ ਨੇ ਕੌਂਸਲ ਆਨ ਫਾਰੇਨ ਰਿਲੇਸ਼ਨਸ ਥਿੰਕ ਟੈਂਕ ਵਿਚ ਕਿਹਾ ਕਿ ਅਸੀਂ ਈਰਾਨ ਦੀ ਹਮਲਾਵਰਤਾ ਦੇ ਜਵਾਬ ਵਿਚ ਆਪਣੇ ਸਹਿਯੋਗੀਆਂ ਤੇ ਸਾਂਝੇਦਾਰਾਂ ਦੇ ਵਿਚਾਲੇ ਵਧੇ ਹੋਏ ਬੋਝ ਨੂੰ ਵੰਡ ਕੇ ਉਹਨਾਂ ਨੂੰ ਉਤਸ਼ਾਹਿਤ ਕਰਕੇ ਇਸ ਦਾ ਅੰਤਰਰਾਸ਼ਟਰੀਕਰਨ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਉਹਨਾਂ ਨੇ ਦੋਸ਼ ਲਾਇਆ ਕਿ ਈਰਾਨ ਲਗਾਤਾਰ ਪੱਛਮੀ ਏਸ਼ੀਆ ਵਿਚ ਆਪਣਾ ਘਾਤਕ ਪ੍ਰਭਾਵ ਤੇ ਅਸਥਿਰਕਾਰੀ ਗਤੀਵਿਧੀਆਂ ਵਧਾ ਰਿਹਾ ਹੈ।

ਉਧਰ ਏਐਫਪੀ ਦੇ ਮੁਤਾਬਕ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਈਰਨ ਨੇ ਇਰਾਕ ਵਿਚ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਤਾਂ ਅਮਰੀਕਾ ਉਸ ਦੇ ਖਿਲਾਫ ਸਖਤ ਕਾਰਵਾਈ ਕਰੇਗਾ। ਪੋਂਪੀਓ ਨੇ ਇਕ ਬਿਆਨ ਵਿਚ ਕਿਹਾ ਕਿ ਨਿਸ਼ਚਿਤ ਰੂਪ ਨਾਲ... ਇਸ ਮੌਕੇ ਦੀ ਵਰਤੋਂ ਕਰਕੇ ਈਰਨ ਦੇ ਨੇਤਾਵਾਂ ਨੂੰ ਯਾਦ ਦਿਵਾਉਣਾ ਚਾਹੁਣਗੇ ਕਿ ਜੇਕਰ ਉਹਨਾਂ ਨੇ ਜਾਂ ਉਹਨਾਂ ਨਾਲ ਸਬੰਧਤ ਕਿਸੇ ਨੇ ਵੀ ਸਾਡੇ 'ਤੇ, ਸਾਡੇ ਸਹਿਯੋਗੀਆਂ ਜਾਂ ਸਾਡੇ ਹਿੱਤਾਂ 'ਤੇ ਹਮਲਾ ਕੀਤਾ ਤਾਂ ਅਮਰੀਕਾ ਉਸ ਦਾ ਮੁੰਹਤੋੜ ਜਵਾਬ ਦੇਵੇਗਾ। ਉਹਨਾਂ ਨੇ ਕਿਹਾ ਕਿ ਈਰਾਨ ਨੂੰ ਨਿਸ਼ਚਿਤ ਰੂਪ ਨਾਲ ਆਪਣੇ ਗੁਆਂਢੀ ਦੇਸ਼ ਦੀ ਹਕੂਮਤ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਇਰਾਕ ਤੇ ਸਮੂਚੇ ਇਲਾਕੇ ਵਿਚ ਤੀਜੇ ਪੱਖ ਨੂੰ ਘਾਤਕ ਸਹਾਇਤਾ ਤੇ ਸਮਰਥਨ ਦੇਣਾ ਬੰਦ ਕਰਨਾ ਚਾਹੀਦਾ ਹੈ। 


Baljit Singh

Content Editor

Related News