ਅਫਗਾਨ ਬੀਬੀਆਂ ਨੂੰ ਲੈ ਕੇ ਅਮਰੀਕਾ ਹੈ ਕਾਫੀ ਚਿੰਤਤ : ਜੇਕ ਸੁਲੀਵਾਨ
Thursday, Aug 19, 2021 - 05:49 PM (IST)
ਵਾਸ਼ਿੰਗਟਨ (ਏ.ਐੱਨ.ਆਈ.): ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਅੰਤਰਰਾਸ਼ਟਰੀ ਪ੍ਰਤੀਨਿਧੀ ਉੱਥੋਂ ਦੀਆਂ ਬੀਬੀਆਂ ਅਤੇ ਬੱਚਿਆਂ ਨੂੰ ਲੈਕੇ ਚਿੰਤਾ ਵਿਚ ਹਨ। ਇਸ ਵਿਚਕਾਰ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਜੇਕ ਸੁਲੀਵਾਨ ਨੇ ਮੰਗਲਵਾਰ ਨੂੰ ਕਿਹਾ ਕਿ ਤਾਲਿਬਾਨ ਦੇ ਕੰਟਰੋਲ ਅਧੀਨ ਅਫਗਾਨ ਬੀਬੀਆਂ ਅਤੇ ਕੁੜੀਆਂ ਦੀ ਸਥਿਤੀ ਲਈ ਅਮਰੀਕਾ ਬਹੁਤ ਚਿੰਤਤ ਹੈ ਕਿਉਂਕਿ ਅੱਤਵਾਦੀ ਸਮੂਹ ਨੂੰ ਬੀਬੀਆਂ ਖ਼ਿਲਾਫ਼ ਵਹਿਸ਼ੀਆਨਾ ਅੱਤਿਆਚਾਰ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਸੁਲੀਵਾਨ ਨੇ ਕਿਹਾ,"ਸੱਚਮੁੱਚ ਮੇਰਾ ਦਿਲ ਅੱਜ ਤਾਲਿਬਾਨ ਦੇ ਅਧੀਨ ਰਹੀ ਰਹੀਆਂ ਅਫਗਾਨ ਬੀਬੀਆਂ ਅਤੇ ਕੁੜੀਆਂ ਲਈ ਦੁਖੀ ਹੈ। ਅਸੀਂ ਵੇਖ ਚੁੱਕੇ ਹਾਂ ਕਿ ਉਨ੍ਹਾਂ ਨੇ ਪਹਿਲਾਂ ਕੀ ਕੀਤਾ ਹੈ। ਇਹ ਸਾਡੇ ਲਈ ਬਹੁਤ ਮੁਸ਼ਕਲ ਸੀ।"ਇਸ ਤੋਂ ਪਹਿਲਾਂ ਮੰਗਲਵਾਰ ਨੂੰ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਰੋਸਾ ਦਿਵਾਇਆ ਕਿ ਸਮੂਹ ਬੀਬੀਆਂ ਨੂੰ ਇਸਲਾਮ ਦੇ ਆਧਾਰ 'ਤੇ ਉਨ੍ਹਾਂ ਦੇ ਅਧਿਕਾਰ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ,"ਬੀਬੀਆਂ ਸਿਹਤ ਅਤੇ ਹੋਰ ਖੇਤਰਾਂ ਵਿੱਚ ਜਿੱਥੇ ਉਨ੍ਹਾਂ ਦੀ ਜ਼ਰੂਰਤ ਹੈ, ਕੰਮ ਕਰ ਸਕਦੀਆਂ ਹਨ। ਬੀਬੀਆਂ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ।"
ਪੜ੍ਹੋ ਇਹ ਅਹਿਮ ਖਬਰ -ਅਫ਼ਗਾਨਿਸਤਾਨ ’ਚ ਅਮਰੀਕੀ ਫ਼ੌਜ ਦੇ ਤਾਇਨਾਤ ਰਹਿਣ ਸਬੰਧੀ ਜੋਅ ਬਾਈਡੇਨ ਨੇ ਲਿਆ ਅਹਿਮ ਫ਼ੈਸਲਾ
ਮੁਜਾਹਿਦ ਨੇ ਟੋਲੋ ਦੇ ਹਵਾਲੇ ਨਾਲ ਕਿਹਾ,''ਤਾਲਿਬਾਨ ਨੇ ਉਹਨਾਂ ਸਾਰਿਆਂ ਨੂੰ ਮੁਆਫ਼ ਕਰ ਦਿੱਤਾ ਹੈ ਅਤੇ ਸਾਬਕਾ ਫੌ਼ਜੀ ਮੈਂਬਰਾਂ ਅਤੇ ਵਿਦੇਸ਼ੀ ਤਾਕਤਾਂ ਦੇ ਨਾਲ ਕੰਮ ਕਰਨ ਵਾਲਿਆਂ ਸਮੇਤ ਕਿਸੇ ਦੇ ਵਿਰੁੱਧ ਬਦਲਾ ਨਹੀਂ ਲਵੇਗਾ।ਇਸ ਤੋਂ ਪਹਿਲਾਂ, ਸੁਲੀਵਾਨ ਨੇ ਇਹ ਵੀ ਕਿਹਾ ਸੀ ਕਿ ਅਮਰੀਕਾ ਨੇ ਹੋਰ ਥਾਵਾਂ 'ਤੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਜ਼ਮੀਨ 'ਤੇ ਸਥਾਈ ਫੌਜੀ ਮੌਜੂਦਗੀ ਤੋਂ ਬਿਨਾਂ ਅੱਤਵਾਦ ਨੂੰ ਦਬਾ ਸਕਦਾ ਹੈ ਅਤੇ ਵਾਸ਼ਿੰਗਟਨ ਅਫਗਾਨਿਸਤਾਨ ਵਿੱਚ ਬਿਲਕੁਲ ਅਜਿਹਾ ਕਰਨ ਦਾ ਇਰਾਦਾ ਰੱਖਦਾ ਹੈ। ਕਾਬੁਲ ਦੇ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋਣ ਤੋਂ ਬਾਅਦ ਅੱਤਵਾਦੀ ਸਮੂਹ ਨੇ ਐਤਵਾਰ ਨੂੰ ਅਫਗਾਨਿਸਤਾਨ 'ਤੇ ਆਪਣਾ ਕਬਜ਼ਾ ਕਰ ਲਿਆ। ਤਾਲਿਬਾਨ ਨੇਤਾਵਾਂ ਨੇ ਦੋਹਾ ਵਿੱਚ ਸਰਕਾਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕੀਤੀ ਅਤੇ ਫਿਲਹਾਲ ਉਹ ਅੰਤਰਰਾਸ਼ਟਰੀ ਭਾਈਚਾਰੇ ਦੇ ਸੰਪਰਕ ਵਿੱਚ ਹਨ।