ਪੈਰਿਸ ਸਮਝੌਤੇ ਤੋਂ ਵੱਖ ਹੋਣ ਦਾ ਫ਼ੈਸਲਾ : ਟਰੰਪ ਨੇ ਭਾਰਤ ਅਤੇ ਚੀਨ ''ਤੇ ਲਗਾਏ ਗੰਭੀਰ ਦੋਸ਼

Friday, Jun 28, 2024 - 01:49 PM (IST)

ਪੈਰਿਸ ਸਮਝੌਤੇ ਤੋਂ ਵੱਖ ਹੋਣ ਦਾ ਫ਼ੈਸਲਾ : ਟਰੰਪ ਨੇ ਭਾਰਤ ਅਤੇ ਚੀਨ ''ਤੇ ਲਗਾਏ ਗੰਭੀਰ ਦੋਸ਼

ਅਟਲਾਂਟਾ (ਭਾਸ਼ਾ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ 2017 'ਚ ਇਤਿਹਾਸਕ ਪੈਰਿਸ ਜਲਵਾਯੂ ਸਮਝੌਤੇ ਤੋਂ ਇਸ ਲਈ ਬਾਹਰ ਨਿਕਲਣ ਦਾ ਫ਼ੈਸਲਾ ਕੀਤਾ, ਕਿਉਂਕਿ ਇਹ ਇਕ ਧੋਖਾ ਸੀ, ਜਿਸ ਨਾਲ ਵਾਸ਼ਿੰਗਟਨ ਨੂੰ ਇਕ ਖਰਬ ਅਮਰੀਕੀ ਡਾਲਰ ਦਾ ਨੁਕਸਾਨ ਹੁੰਦਾ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ, ਚੀਨ ਅਤੇ ਰੂਸ ਇਸ ਲਈ ਭੁਗਤਾਨ ਨਹੀਂ ਕਰ ਰਹੇ ਸਨ। ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਟਰੰਪ ਨੇ ਵੀਰਵਾਰ ਨੂੰ ਆਪਣੇ ਡੈਮੋਕ੍ਰਟਿਕ ਪਾਰਟੀ ਦੇ ਮੁਕਾਬਲੇਬਾਜ਼ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਕਿਰਿਆ ਦੀ ਪਹਿਲੀ ਬਹਿਸ ਦੌਰਾਨ ਇਹ ਦਾਅਵੇ ਕੀਤੇ।

ਇਸ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਅਰਥਵਿਵਸਥਾ, ਸਰਹੱਦ, ਵਿਦੇਸ਼ ਨੀਤੀ, ਗਰਭਪਾਤ, ਰਾਸ਼ਟਰੀ ਸੁਰੱਖਿਆ ਦੀ ਸਥਿਤੀ ਅਤੇ ਜਲਵਾਯੂ ਪਰਿਵਰਤਨ 'ਤੇ ਬਹਿਸ ਹੋਈ। ਵੀਰਵਾਰ ਰਾਤ ਨੂੰ ਲਗਭਗ 90 ਮਿੰਟ ਹੋਈ ਬਹਿਸ ਦੌਰਾਨ 78 ਸਾਲਾ ਟਰੰਪ ਨੇ ਦਾਅਵਾ ਕੀਤਾ ਕਿ ਪੈਰਿਸ ਜਲਵਾਯੂ ਸਮਝੌਤੇ 'ਤੇ ਇਕ ਖਰਬ ਅਮਰੀਕੀ ਡਾਲਰ ਖਰਚ ਹੁੰਦੇ ਹਨ ਅਤੇ ਅਮਰੀਕਾ ਹੀ ਇਕ ਮਾਤਰ ਅਜਿਹਾ ਦੇਸ਼ ਸੀ, ਜਿਸ ਨੂੰ ਇਸ ਦਾ ਭੁਗਤਾਨ ਕਰਨਾ ਪੈਂਦਾ। ਇਸ ਨੂੰ ਇਕ ਧੋਖਾ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਚੀਨ, ਭਾਰਤ ਅਤੇ ਰੂਸ ਇਸ ਦਾ ਭੁਗਤਾਨ ਨਹੀਂ ਕਰ ਰਹੇ ਸਨ। ਸਾਲ 2017 'ਚ ਸਾਬਕਾ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਨੂੰ 2015 ਦੇ ਪੈਰਿਸ ਜਲਵਾਯੂ ਸਮਝੌਤੇ ਤੋਂ ਇਹ ਕਹਿੰਦੇ ਹੋਏ ਬਾਹਰ ਕੱਢ ਲਿਆ ਸੀ ਕਿ ਗਲੋਬਲ ਤਾਪਮਾਨ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦਾ ਅੰਤਰਰਾਸ਼ਟਰੀ ਸਮਝੌਤਾ ਅਮਰੀਕੀ ਮਜ਼ਦੂਰਾਂ ਲਈ ਨੁਕਸਾਨਦੇਹ ਸੀ। ਪੈਰਿਸ ਸਮਝੌਤੇ ਦੇ ਅਧੀਨ ਅਮਰੀਕਾ ਅਤੇ ਹੋਰ ਵਿਕਸਿਤ ਦੇਸ਼ਾਂ ਨੇ ਸਮੂਹਿਕ ਰੂਪ ਨਾਲ 2020 ਤੱਕ ਹਰ ਸਾਲ 100 ਅਰਬ ਅਮਰੀਕੀ ਡਾਲਰ ਦਾ ਯੋਗਦਾਨ ਦੇਣ ਦੀ ਵਚਨਬੱਧਤਾ ਜਤਾਈ ਸੀ ਤਾਂ ਕਿ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਸਮੁੰਦਰ ਦੇ ਪੱਧਰ 'ਚ ਵਾਧੇ ਅਤੇ ਗਰਮੀ ਦੇ ਵਿਗੜਦੇ ਹਾਲਾਤ ਵਰਗੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਤਾਲਮੇਲ ਬਿਠਾਉਣ 'ਚ ਮਦਦ ਮਿਲ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News