ਅਮਰੀਕਾ ''ਚ ਕਈ ਹਵਾਈ ਅੱਡਿਆਂ ''ਤੇ ਓਪਰੇਟਿੰਗ ਸਿਸਟਮ ਬੰਦ
Saturday, Aug 17, 2019 - 09:43 AM (IST)
ਵਾਸ਼ਿੰਗਟਨ— ਅਮਰੀਕਾ 'ਚ ਕਈ ਹਵਾਈ ਅੱਡਿਆਂ 'ਤੇ ਅਸਥਾਈ ਰੂਪ ਨਾਲ ਬਿਜਲੀ ਕਟੌਤੀ ਕਾਰਨ ਓਪਰੇਟਿੰਗ ਸਿਸਟਮ ਬੰਦ ਰਿਹਾ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਰਹੱਦ ਅਤੇ ਸਰਹੱਦ ਸੁਰੱਖਿਆ (ਸੀ. ਬੀ. ਪੀ.) ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ,''ਸੀ. ਬੀ. ਪੀ. ਨੂੰ ਵੱਖ-ਵੱਖ ਹਵਾਈ ਅੱਡਿਆਂ 'ਤੇ ਐਂਟਰੀ ਓਪਰੇਟਿੰਗ ਸਿਸਟਮ ਦੇ ਨਾਲ-ਨਾਲ ਅਸਥਾਈ ਰੂਪ 'ਚ ਬਿਜਲੀ ਕਟੌਤੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਰੁਕਾਵਟ ਨੂੰ ਦੂਰ ਕਰਨ ਲਈ ਤਤਕਾਲ ਕਾਰਵਾਈ ਕਰ ਰਿਹਾ ਹੈ।''
ਉਨ੍ਹਾਂ ਕਿਹਾ ਕਿ ਸੀ. ਬੀ. ਪੀ. ਉੱਚ ਪੱਧਰੀ ਸੁਰੱਖਿਆ ਦੇ ਨਾਲ-ਨਾਲ ਕੌਮਾਂਤਰੀ ਯਾਤਰੀਆਂ ਲਈ ਆਪਸ਼ਨਲ ਸਰੋਤ ਦੀ ਵਰਤੋਂ ਕਰ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਅਸਥਾਈ ਕਟੌਤੀ ਕਾਰਨ ਜਾਨ ਐੱਫ ਕੈਨੇਡੀ ਕੌਮਾਂਤਰੀ ਹਵਾਈ ਅੱਡਾ ਅਤੇ ਲਾਸ ਏਂਜਲਸ ਕੌਮਾਂਤਰੀ ਹਵਾਈ ਅੱਡਾ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਯਾਤਰੀਆਂ ਨੂੰ ਬਹੁਤ ਦੇਰੀ ਹੋ ਗਈ। ਉਨ੍ਹਾਂ ਨੂੰ ਕਾਫੀ ਸਮੇਂ ਤਕ ਪ੍ਰੇਸ਼ਾਨੀ ਸਹਿਣ ਕਰਨੀ ਪਈ।
