ਅਮਰੀਕੀ ਸੰਸਦ ਨੇ ਦਲਾਈ ਲਾਮਾ ਦੇ ਸਮਰਥਨ 'ਚ ਪਾਸ ਕੀਤਾ ਬਿੱਲ, ਤਿੱਬਤ ਹੋਇਆ ਖੁਸ਼

Tuesday, Dec 22, 2020 - 09:51 PM (IST)

ਅਮਰੀਕੀ ਸੰਸਦ ਨੇ ਦਲਾਈ ਲਾਮਾ ਦੇ ਸਮਰਥਨ 'ਚ ਪਾਸ ਕੀਤਾ ਬਿੱਲ, ਤਿੱਬਤ ਹੋਇਆ ਖੁਸ਼

ਵਾਸ਼ਿੰਗਟਨ- ਅਮਰੀਕਾ ਨੇ ਸੰਸਦ ਵਿਚ ਬਿੱਲ ਪਾਸ ਕਰ ਕੇ ਤਿੱਬਤ ਦੇ ਦਲਾਈ ਲਾਮਾ ਦੇ ਅਗਲੇ ਉਤਰਾਧਿਕਾਰੀ ਨੂੰ ਚੁਣਨ ਦਾ ਰਾਹ ਸਾਫ ਕਰ ਦਿੱਤਾ ਹੈ। ਚੀਨ ਉਤਰਾਧਿਕਾਰੀ ਚੁਣਨ ਦੇ ਮਾਮਲੇ ਵਿਚ ਅੜਿੰਗਾ ਲਾ ਰਿਹਾ ਸੀ। ਅਮਰੀਕਾ ਦੀ ਸੰਸਦ ਨੇ ਤਿੱਬਤ ਪਾਲਿਸੀ ਐਂਡ ਸਪੋਰਟ ਐਕਟ 2020 ਨੂੰ ਪਾਸ ਕਰ ਦਿੱਤਾ ਹੈ। ਹੁਣ ਕਾਨੂੰਨ ਬਣਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖ਼ਤ ਹੋਣੇ ਬਾਕੀ ਰਹਿ ਗਏ ਹਨ। ਇਸ ਕਾਨੂੰਨ ਦੇ ਬਣਨ ਨਾਲ ਚੀਨ ਅਤੇ ਅਮਰੀਕਾ ਵਿਚਕਾਰ ਤਣਾਅ ਵਿਚ ਹੋਰ ਵਾਧਾ ਹੋ ਸਕਦਾ ਹੈ। 

ਫਰਵਰੀ ਵਿਚ ਅਮਰੀਕਾ ਦੀ ਪ੍ਰਤੀਨਿਧੀ ਸਭਾ ਵਿਚ ਤਿੱਬਤ ਦੀ ਪ੍ਰਭੂਸੱਤਾ ਨੂੰ ਮਾਨਤਾ ਦਿੰਦੇ ਹੋਏ ਬਿੱਲ ਪਾਸ ਕੀਤਾ ਸੀ। ਇਸ ਬਿੱਲ ਰਾਹੀਂ ਚੀਨ ਦੇ ਉਨ੍ਹਾਂ ਇਰਾਦਿਆਂ 'ਤੇ ਵੀ ਪਾਣੀ ਫਿਰ ਗਿਆ ਹੈ, ਜਿਸ ਵਿਚ ਉਹ ਦਲਾਈ ਲਾਮਾ ਦਾ ਅਗਲਾ ਉਤਰਾਧਿਕਾਰੀ ਚੁਣਨ ਵਿਚ ਆਪਣਾ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। 
ਅਮਰੀਕਾ ਨੇ ਇਸ ਬਿੱਲ ਰਾਹੀਂ ਤਿੱਬਤ ਦੀ ਖੁਦਮੁਖਤਿਆਰੀ ਨੂੰ ਮਾਨਤਾ ਦਿੱਤੀ ਹੈ। ਹੁਣ ਦਲਾਈ ਲਾਮਾ ਦੇ ਕਿਸੇ ਵੀ ਮਾਮਲੇ ਵਿਚ ਚੀਨ ਦਾ ਦਖ਼ਲ ਸੁੰਤਤਰਤਾ ਵਿਚ ਦਖ਼ਲ ਮੰਨਿਆ ਜਾਵੇਗਾ। 
ਤਿੱਬਤੀ ਨੇਤਾਵਾਂ ਨੇ ਅਮਰੀਕਾ ਦੀ ਸੰਸਦ ਵਿਚ ਬਿੱਲ ਪਾਸ ਕਰਨ ਦਾ ਸਵਾਗਤ ਕੀਤਾ ਹੈ। ਤਿੱਬਤ ਸੈਂਟਰਲ ਐਡਮਿਨਸਟ੍ਰੇਸ਼ਨ ਦੇ ਮੁਖੀ ਲੋਬਸਾਂਗ ਸਾਂਗੇ ਨੇ ਕਿਹਾ ਕਿ ਅਮਰੀਕਾ ਦਾ ਇਹ ਫੈਸਲਾ ਇਤਿਹਾਸਕ ਹੈ। ਓਧਰ ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਅਮਰੀਕਾ ਨੂੰ ਕਿਹਾ ਹੈ ਕਿ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਉਹ ਦਖ਼ਲ ਨਾ ਦੇਵੇ। 


author

Sanjeev

Content Editor

Related News