ਅਮਰੀਕੀ ਸੰਸਦ ਨੇ ਚੀਨ ਤੋਂ ਆਯਾਤ ਮਾਲ ''ਤੇ ਪਾਬੰਦੀ ਲਗਾਉਣ ਦੇ ਬਿੱਲ ਨੂੰ ਦਿੱਤੀ ਮਨਜ਼ੂਰੀ

Thursday, Sep 24, 2020 - 03:32 PM (IST)

ਅਮਰੀਕੀ ਸੰਸਦ ਨੇ ਚੀਨ ਤੋਂ ਆਯਾਤ ਮਾਲ ''ਤੇ ਪਾਬੰਦੀ ਲਗਾਉਣ ਦੇ ਬਿੱਲ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ (ਬਿਊਰੋ): ਅਮਰੀਕਾ ਅਤੇ ਚੀਨ ਵਿਚਾਲੇ ਜਾਰੀ ਤਣਾਅ ਦੇ ਵਿਚ ਅਮਰੀਕੀ ਸੰਸਦ ਵਿਚ ਇਕ ਹੋਰ ਬਿੱਲ ਕਾਰੋਬਾਰੀਆਂ ਅਤੇ ਚੈਂਬਰ ਆਫ ਕਾਮਰਸ ਦੇ ਵਿਰੋਧ ਦੇ ਬਾਵਜੂਦ ਪਾਸ ਹੋ ਗਿਆ। ਇਹ ਬਿੱਲ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਇਗਰ ਮੁਸਲਮਾਨਾਂ ਤੋਂ ਕਰਵਾਈ ਜਾ ਰਹੀ ਜ਼ਬਰੀ ਕਿਰਤ ਦੇ ਖਿਲਾਫ਼ ਹੈ, ਜਿਸ ਦੇ ਤਹਿਤ ਅਜਿਹੇ ਸਾਮਾਨ ਦੇ ਅਮਰੀਕਾ ਵਿਚ ਆਉਣ 'ਤੇ ਰੋਕ ਲਗਾ ਦਿੱਤੀ ਗਈ ਹੈ। ਚੀਨ 'ਤੇ ਉਇਗਰ ਮੁਸਲਮਾਨਾਂ ਨੂੰ ਕੈਂਪਾਂ ਵਿਚ ਰੱਖ ਕੇ ਉਹਨਾਂ ਤੋਂ ਜ਼ਬਰਦਸਤੀ ਮਾਲ ਤਿਆਰ ਕਰਾਉਣ ਦੇ ਦੋਸ਼ ਹਨ।

ਪ੍ਰਤੀਨਿਧੀ ਸਭਾ ਵਿਚ ਉਇਗਰ ਜ਼ਬਰੀ ਕਿਰਤ ਐਕਟ ਦੇ ਪੱਖ ਵਿਚ 406 ਵੋਟ ਪਏ ਜਦਕਿ ਵਿਰੋਧ ਵਿਚ ਸਿਰਫ ਤਿੰਨ। ਕਾਨੂੰਨ ਨੂੰ ਪ੍ਰਭਾਵੀ ਹੋਣ ਤੋਂ ਪਹਿਲਾਂ ਸੈਨੇਟ ਵਿਚ ਪਾਸ ਕਰਾਉਣਾ ਜ਼ਰੂਰੀ ਹੋਵੇਗਾ। ਸੰਯੁਕਤ ਰਾਸ਼ਟਰ ਦੇ ਮੁਤਾਬਕ, ਸ਼ਿਨਜਿਆਂਗ ਸੂਬੇ ਦੇ ਕੈਂਪਾਂ ਵਿਚ ਘੱਟੋ-ਘੱਟ 10 ਲੱਖ ਉਇਗਰ ਅਤੇ ਹੋਰ ਘੱਟ ਗਿਣਤੀ ਮੁਸਲਮਾਨਾਂ ਨੂੰ ਰੱਖਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਲੋੜਵੰਦਾਂ ਲਈ ਭੋਜਨ ਮੁਹੱਈਆ ਕਰਵਾ ਰਹੀ ਹੈ 'ਟਰਬਨਜ਼ ਫਾਰ ਆਸਟ੍ਰੇਲੀਆ'

ਪ੍ਰਤੀਨਿਧੀ ਸਭਾ ਵੱਲੋਂ ਪਾਸ ਇਸ ਬਿੱਲ ਦੀ ਅਮਰੀਕੀ ਕਾਰੋਬਾਰੀਆਂ ਅਤੇ ਚੈਂਬਰ ਆਫ ਕਾਮਰਸ ਨੇ ਆਲੋਚਨਾ ਕੀਤੀ ਹੈ। ਅਜਿਹਾ ਇਸ ਲਈ ਕਿਉਂਕਿ ਉਹਨਾਂ ਦੇ ਕਾਰੋਬਾਰ ਵਿਚ ਜ਼ਿਆਦਾਤਰ ਕੱਪੜਿਆਂ ਵਿਚ ਇੱਥੋਂ ਦਾ ਧਾਗਾ ਸ਼ਾਮਲ ਹੁੰਦਾ ਹੈ। ਅਧਿਕਾਰ ਸੰਗਠਨ ਦੀ ਇਕ ਸ਼ੋਧ ਦੇ ਮੁਤਾਬਕ, ਅਮਰੀਕਾ ਵਿਚ ਆਉਣ ਵਾਲੇ 20 ਫੀਸਦੀ ਤੋਂ ਵੱਧ ਕੱਪੜਿਆਂ ਵਿਚ ਵਰਤਿਆ ਹੋਇਆ ਕੁਝ ਨਾ ਕੁਝ ਧਾਗਾ ਸ਼ਿਨਜਿਆਂਗ ਸੂਬੇ ਵਿਚ ਹੀ ਤਿਆਰ ਹੁੰਦਾ ਹੈ।


author

Vandana

Content Editor

Related News