ਅਮਰੀਕਾ ਨੇ ਹਾਂਗਕਾਂਗ ਚੋਣਾਂ ਅਤੇ ਰਾਜਨੀਤੀ ''ਚ ਚੀਨ ਦੇ ਦਖਲ ਦਾ ਕੀਤਾ ਵਿਰੋਧ
Sunday, Mar 07, 2021 - 09:05 PM (IST)
ਵਾਸ਼ਿੰਗਟਨ-ਹਾਂਗਕਾਂਗ ਦੀ ਚੋਣ ਵਿਵਸਥਾ 'ਚ ਸੁਧਾਰ ਦੀ ਆੜ 'ਚ ਚੀਨ ਇਥੇ ਦੀ ਰਾਜਨੀਤੀ ਨੂੰ ਕੰਟਰੋਲ ਕਰਨ ਦੀ ਫਿਰਾਕ 'ਚ ਹੈ। ਅਮਰੀਕਾ ਨੇ ਸ਼ੁੱਕਰਵਾਰ ਨੂੰ ਹਾਂਗਕਾਂਗ ਦੇ ਮੈਂਬਰਾਂ ਦੀ ਚੋਣ 'ਤੇ ਸ਼ਹਿਰ ਦੀ ਖੁਦਮੁਖਤਿਆਰੀ 'ਤੇ ''ਸਿੱਧੇ ਹਮਲੇ'' ਵਜੋਂ ਚੀਨ ਦੀ ਪ੍ਰਸਤਾਵਿਤ ਨਵੀਆਂ ਵੀਟੋ ਸ਼ਕਤੀਆਂ ਦੀ ਇਸ ਨੀਤੀ ਦਾ ਵਿਰੋਧ ਕੀਤਾ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ -'ਭਾਰਤੀ ਮੁਸਾਫਰ ਨੇ ਹਵਾਈ ਜਹਾਜ਼ 'ਚ ਕੀਤਾ ਹੰਗਾਮਾ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ'
ਅਮਰੀਕੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਇਸ ਨੇ ਕਿਹਾ ਕਿ ਪ੍ਰਸਤਾਵਿਤ ਉਪਾਅ ''ਹਾਂਗਕਾਂਗ ਦੀ ਖੁਦਮੁਖਤਿਆਰੀ, ਹਾਂਗਕਾਂਗ ਦੀ ਸੁਤੰਤਰਤਾ ਅਤੇ ਲੋਕਤਾਂਤਰਿਕ ਪ੍ਰਕਿਰਿਆਵਾਂ 'ਤੇ ਸਿੱਧਾ ਹਮਲਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਹਾਂਗਕਾਂਗ ਦੇ ਮੂਲ ਕਾਨੂੰਨ ਦਾ ਉਲੰਘਣ ਹੋਵੇਗਾ। ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਉਪਾਅ ਹਾਂਗਕਾਂਗ ਦੇ ਲੋਕਤਾਂਤਰਿਕ ਸੰਸਥਾਵਾਂ ਨੂੰ ਕਾਫੀ ਕਮਜ਼ੋਰ ਕਰ ਦੇਵੇਗਾ। ਉਨ੍ਹਾਂ ਨੇ ਪੁਲਸ ਰਿਪਬਲਿਕ ਆਫ ਚਾਈਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਮਰੀਕਾ ਹਾਂਗਕਾਂਗ ਦੇ ਲੋਕਾਂ ਨੂੰ ਅਧਿਕਾਰ ਦਿਵਾਉਣ ਲਈ ਉਨ੍ਹਾਂ ਨਾਲ ਖੜਾ ਹੈ।
ਇਹ ਵੀ ਪੜ੍ਹੋ -ਮਿਆਂਮਾਰ 'ਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗੋਲੀਬਾਰੀ
ਦੱਸ ਦੇਈਏ ਕਿ ਚੀਨ ਨੇ ਆਪਣੇ ਕੰਟਰੋਲ ਵਾਲੇ ਹਾਂਗਕਾਂਗ ਦੀ ਰਾਜਨੀਤੀ 'ਤੇ ਪੈਠ ਮਜ਼ਬੂਤ ਕਰਨ ਦੀ ਤਿਆਰੀ ਕੀਤੀ ਹੈ। ਇਸ ਦੌਰਾਨ ਚੀਨ ਸਮਰਥਿਤ ਕਮੇਟੀ ਹਾਂਗਕਾਂਗ ਦੀ ਵਿਧਾਨ ਸਭਾ ਦੇ ਕੁਝ ਮੈਂਬਰਾਂ ਦੀ ਚੋਣ ਵੀ ਕਰੇਗੀ। ਇਹ ਕਮੇਟੀ ਹਾਂਗਕਾਂਗ ਦੇ ਨੇਤਾ ਦੀ ਚੋਣ ਕਰਦੀ ਹੈ। ਚੀਨ ਨੇ ਆਪਣੀ ਪੈਠ ਮਜ਼ਬੂਤ ਕਰਨ ਲਈ ਹਾਂਗਕਾਂਗ 'ਚ ਪਿਛਲੇ ਸਾਲ ਵਿਵਾਦਿਤ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ।
ਇਸ ਸੈਸ਼ਨ 'ਚ ਹਾਂਗਕਾਂਗ 'ਤੇ ਚੀਨ ਦਾ ਸ਼ਿੰਕਜ਼ਾ ਮਜ਼ਬੂਤ ਕਰਨ ਲਈ ਵੀ ਇਕ ਪ੍ਰਸਤਾਵ ਅਗੇ ਵਧਾਇਆ ਗਿਆ ਹੈ। 7 ਦਿਨ ਤੱਕ ਚੱਲਣ ਵਾਲੇ ਸੈਸ਼ਨ 'ਚ ਚੀਨ ਲਈ ਲੰਬੇ ਸਮੇਂ ਦੀ ਆਰਥਿਕ ਯੋਜਨਾ ਬਣਾਉਣ ਦੇ ਨਾਲ ਹੀ ਹਾਂਗਕਾਂਗ ਦੇ ਚੋਣ ਤੰਤਰ 'ਚ ਵੱਡੇ ਬਦਲਾਅ ਕੀਤੇ ਜਾਣੇ ਹਨ। ਇਨ੍ਹਾਂ ਬਦਲਾਵਾਂ ਤੋਂ ਬਾਅਦ ਹਾਂਗਕਾਂਗ ਦੀ ਸਰਕਾਰ 'ਚ ਆਮ ਲੋਕਾਂ ਦੀ ਭੂਮਿਕਾ ਘੱਟ ਜਾਵੇਗੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।