ਚੀਨ ''ਚ ਔਰਤ ਦੇ ਕਤਲ ਦੇ ਦੋਸ਼ ''ਚ ਅਮਰੀਕੀ ਨਾਗਰਿਕ ਨੂੰ ਸੁਣਾਈ ਗਈ ਮੌਤ ਦੀ ਸਜ਼ਾ

Friday, Apr 22, 2022 - 04:37 PM (IST)

ਚੀਨ ''ਚ ਔਰਤ ਦੇ ਕਤਲ ਦੇ ਦੋਸ਼ ''ਚ ਅਮਰੀਕੀ ਨਾਗਰਿਕ ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਬੀਜਿੰਗ (ਏਜੰਸੀ)- ਚੀਨ ਵਿੱਚ ਪ੍ਰੇਮ ਸਬੰਧ ਤੋੜਨ ਦੀ ਕੋਸ਼ਿਸ਼ ਕਰਨ ਵਾਲੀ ਔਰਤ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਇਕ ਅਮਰੀਕੀ ਨਾਗਰਿਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਚੀਨ ਦੀ ਇਕ ਸਰਕਾਰੀ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਚੀਨ ਦੇ ਪੂਰਬੀ ਤੱਟਵਰਤੀ ਸੂਬੇ ਝੇਜਿਆਂਗ ਦੇ ਨਿੰਗਬੋ ਸ਼ਹਿਰ ਵਿੱਚ ਇੰਟਰਮੀਡੀਏਟ ਪੀਪਲਜ਼ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਦੋਸ਼ੀ ਪਾਏ ਗਏ ਸ਼ਾਦੀਦ ਅਬਦੁਲਮਤੀਨ ਨੂੰ ਵੀਰਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਅਬਦੁਲਮਤੀਨ ਦੀ ਮੁਲਾਕਾਤ ਸਾਲ 2019 'ਚ ਚੇਨ ਨਾਂ ਦੀ ਔਰਤ ਨਾਲ ਹੋਈ, ਜਿਸ ਤੋਂ ਬਾਅਦ ਹੌਲੀ-ਹੌਲੀ ਦੋਹਾਂ ਵਿਚਾਲੇ ਪਿਆਰ ਵਧਦਾ ਗਿਆ।

ਇਹ ਵੀ ਪੜ੍ਹੋ: ਇਮਰਾਨ ਨੇ ਇਸ ਮਾਮਲੇ 'ਚ ਮੁੜ ਕੀਤੀ ਭਾਰਤ ਦੀ ਤਾਰੀਫ਼, ਸੱਤਾ ਤੋਂ ਬੇਦਖ਼ਲ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ

ਜਦੋਂ ਚੇਨ ਨੇ ਰਿਸ਼ਤਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਅਬਦੁਲਮਤੀਨ ਨੇ ਉਸ ਨੂੰ ਇਕ ਮੁਲਾਕਾਤ ਦੇ ਬਹਾਨੇ 14 ਜੂਨ 2021 ਦੀ ਰਾਤ ਨੂੰ ਨਿੰਗਬੋ ਸ਼ਹਿਰ ਦੇ ਬੱਸ ਸਟਾਪ 'ਤੇ ਬੁਲਾਇਆ, ਜਿੱਥੇ ਉਸ ਨੇ ਚੇਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਅਮਰੀਕੀ ਦੂਤਘਰ ਦੇ ਬੁਲਾਰੇ ਨੇ ਕਿਹਾ ਕਿ ਦੂਤਘਰ ਨੂੰ ਸਜ਼ਾ ਅਤੇ ਸਥਿਤੀ ਬਾਰੇ ਪਤਾ ਸੀ ਅਤੇ ਉਹ ਇਸ ਦੀ ਨਿਗਰਾਨੀ ਕਰ ਰਹੇ ਹਨ। ਹਾਲਾਂਕਿ ਗੁਪਤ ਕਾਰਨਾਂ ਕਰਕੇ ਇਸ ਸਬੰਧੀ ਕੋਈ ਟਿੱਪਣੀ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ: ਭਾਰਤ ਨੇ ਸ਼੍ਰੀਲੰਕਾ ਨੂੰ 40,000 ਮੀਟ੍ਰਿਕ ਟਨ ਡੀਜ਼ਲ ਦੀ ਇੱਕ ਹੋਰ ਖੇਪ ਭੇਜੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News