ਈਰਾਨੀ ਪ੍ਰਮਾਣੂ ਸਥਾਨਾਂ ''ਤੇ ਹਮਲੇ ਮਗਰੋਂ ਅਮਰੀਕਾ ਦੇ ਵੱਡੇ ਸ਼ਹਿਰ ਹਾਈ ਅਲਰਟ ''ਤੇ
Sunday, Jun 22, 2025 - 01:06 PM (IST)
 
            
            ਨਿਊਯਾਰਕ (ਆਈਏਐਨਐਸ)- ਈਰਾਨ-ਇਜ਼ਰਾਈਲ ਜੰਗ ਵਿਚ ਅਮਰੀਕਾ ਦੀ ਐਂਟਰੀ ਹੋ ਗਈ ਹੈ। ਅਮਰੀਕੀ ਫੌਜਾਂ ਨੇ ਈਰਾਨ ਦੇ ਪ੍ਰਮਾਣੂ ਸਥਾਨ ਤਬਾਹ ਕਰ ਦਿੱਤੇ ਹਨ। ਈਰਾਨੀ ਪ੍ਰਮਾਣੂ ਸਥਾਨਾਂ 'ਤੇ ਅਮਰੀਕੀ ਅਗਵਾਈ ਵਾਲੇ ਫੌਜੀ ਹਮਲਿਆਂ ਤੋਂ ਬਾਅਦ ਅਮਰੀਕੀ ਅਧਿਕਾਰੀ ਉੱਚ ਅਲਰਟ 'ਤੇ ਹਨ ਅਤੇ ਸਾਵਧਾਨੀ ਤਹਿਤ ਨਿਊਯਾਰਕ ਅਤੇ ਵਾਸ਼ਿੰਗਟਨ ਵਰਗੇ ਵੱਡੇ ਸ਼ਹਿਰਾਂ ਵਿਚ ਸੰਵੇਦਨਸ਼ੀਲ ਸਥਾਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਨਿਊਯਾਰਕ ਪੁਲਸ ਵਿਭਾਗ (NYPD) ਨੇ ਪੂਰੇ ਸ਼ਹਿਰ ਵਿੱਚ ਧਾਰਮਿਕ, ਸੱਭਿਆਚਾਰਕ ਅਤੇ ਕੂਟਨੀਤਕ ਸਥਾਨਾਂ 'ਤੇ ਤਾਇਨਾਤੀਆਂ ਵਧਾਉਣ ਦਾ ਐਲਾਨ ਕੀਤਾ ਹੈ। ਵਿਭਾਗ ਨੇ X 'ਤੇ ਇੱਕ ਪੋਸਟ ਵਿੱਚ ਕਿਹਾ,"ਅਸੀਂ ਈਰਾਨ ਵਿੱਚ ਪੈਦਾ ਹੋ ਰਹੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ।" ਪੋਸਟ ਮੁਤਾਬਕ," ਸਾਵਧਾਨੀ ਤਹਿਤ ਅਸੀਂ NYC ਭਰ ਵਿੱਚ ਧਾਰਮਿਕ, ਸੱਭਿਆਚਾਰਕ ਅਤੇ ਕੂਟਨੀਤਕ ਸਥਾਨਾਂ 'ਤੇ ਵਾਧੂ ਸਰੋਤ ਤਾਇਨਾਤ ਕਰ ਰਹੇ ਹਾਂ ਅਤੇ ਆਪਣੇ ਸੰਘੀ ਭਾਈਵਾਲਾਂ ਨਾਲ ਤਾਲਮੇਲ ਕਰ ਰਹੇ ਹਾਂ। ਅਸੀਂ NYC 'ਤੇ ਕਿਸੇ ਵੀ ਸੰਭਾਵੀ ਪ੍ਰਭਾਵ ਦੀ ਨਿਗਰਾਨੀ ਕਰਨਾ ਜਾਰੀ ਰੱਖਾਂਗੇ।"
ਪੜ੍ਹੋ ਇਹ ਅਹਿਮ ਖ਼ਬਰ-'ਈਰਾਨ ਨੇ ਅਮਰੀਕਾ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਤਾਂ....', Trump ਦਾ ਵੱਡਾ ਬਿਆਨ
NYPD ਦਾ ਇਹ ਕਦਮ ਈਰਾਨ ਅਤੇ ਅਮਰੀਕਾ ਵਿਚਕਾਰ ਵਧਦੇ ਟਕਰਾਅ ਤੋਂ ਪ੍ਰੇਰਿਤ ਸੰਭਾਵੀ ਬਦਲਾ ਲੈਣ ਵਾਲੇ ਖ਼ਤਰਿਆਂ ਦੀਆਂ ਘਟਨਾਵਾਂ 'ਤੇ ਚਿੰਤਾਵਾਂ ਵਧਣ ਚੁੱਕਿਆ ਗਿਆ ਹੈ। ਦੇਸ਼ ਦੀ ਰਾਜਧਾਨੀ ਵਿੱਚ ਮੈਟਰੋਪੋਲੀਟਨ ਪੁਲਸ ਵਿਭਾਗ (MPD) ਨੇ ਇੱਕ ਸਮਾਨ ਸਲਾਹ ਜਾਰੀ ਕੀਤੀ ਹੈ। ਬਿਆਨ ਵਿੱਚ ਜਨਤਾ ਨੂੰ ਚੌਕਸ ਰਹਿਣ ਅਤੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            