US ਕੈਪਿਟਲ ਹਿੰਸਾ ਤੋਂ ਪਹਿਲਾਂ ਟਵਿੱਟਰ ਦੇ CEO ਨੂੰ ਦਿੱਤੀ ਸੀ ਚਿਤਾਵਨੀ : ਪ੍ਰਿੰਸ ਹੈਰੀ

Wednesday, Nov 10, 2021 - 08:03 PM (IST)

US ਕੈਪਿਟਲ ਹਿੰਸਾ ਤੋਂ ਪਹਿਲਾਂ ਟਵਿੱਟਰ ਦੇ CEO ਨੂੰ ਦਿੱਤੀ ਸੀ ਚਿਤਾਵਨੀ : ਪ੍ਰਿੰਸ ਹੈਰੀ

ਲੰਡਨ-ਬ੍ਰਿਟੇਨ ਦੇ ਪ੍ਰਿੰਸ ਹੈਰੀ ਨੇ ਕਿਹਾ ਕਿ ਉਨ੍ਹਾਂ ਨੇ 6 ਜਨਵਰੀ ਨੂੰ ਹੋਈ ਯੂ.ਐੱਸ. ਕੈਪਿਟਲ (ਅਮਰੀਕੀ ਸੰਸਦ ਭਵਨ) ਹਿੰਸਾ ਤੋਂ ਪਹਿਲਾਂ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨੂੰ ਇਹ ਚਿਤਾਵਨੀ ਦਿੱਤੀ ਸੀ ਕਿ ਅਮਰੀਕਾ ਦੀ ਰਾਜਧਾਨੀ 'ਚ ਅਸ਼ਾਂਤੀ ਪੈਦਾ ਕਰਨ ਲਈ ਸੋਸ਼ਲ ਮੀਡੀਆ ਸਾਈਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਕੈਲੀਫੋਰਨੀਆ 'ਚ ਗੁੰਮਰਾਮਕੁਨ ਸੂਚਨਾ ਦੇ ਵਿਸ਼ੇ 'ਤੇ ਇਕ ਆਨਲਾਈਨ ਪਰਿਚਰਚਾ 'ਚ ਹਿੱਸਾ ਲੈਂਦੇ ਹੋਏ ਹੈਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਈਮੇਲ ਰਾਹੀਂ ਟਵਿੱਟਰ ਦੇ ਸੀ.ਈ.ਓ. ਜੈਕ ਡੋਰਸੀ ਨੂੰ ਹਿੰਸਾ ਤੋਂ ਪਹਿਲਾਂ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਸੀ।

ਇਹ ਵੀ ਪੜ੍ਹੋ : ਚੀਨ ਦੇ BRI ਪ੍ਰੋਜੈਕਟ ਨੂੰ ਟੱਕਰ ਦੇਵੇਗਾ ਅਮਰੀਕਾ, 10 ਵੱਡੇ ਪ੍ਰੋਜੈਕਟਾਂ 'ਚ ਨਿਵੇਸ਼ ਦੀ ਤਿਆਰੀ

ਹੈਰੀ ਨੇ ਰੀ: ਵਾਇਰਡ ਟੇਕ ਫੋਰਮ 'ਚ ਕਿਹਾ ਕਿ 'ਜੈਕ ਅਤੇ ਮੈਂ 6 ਜਨਵਰੀ ਤੋਂ ਪਹਿਲਾਂ ਇਕ ਦੂਜੇ ਨੂੰ ਈਮੇਲ ਭੇਜ ਰਹੇ ਸਨ ਜਿਸ 'ਚ ਮੈਂ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਮੰਚ ਇਕ ਤਖ਼ਤਾਪਲਟ ਦੀ ਸਾਜਿਸ਼ 'ਚ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਈਮੇਲ ਘਟਨਾ ਦੇ ਦਿਨ ਪਹਿਲਾ ਭੇਜੀ ਗਈ ਸੀ ਅਤੇ ਉਸ ਤੋਂ ਬਾਅਦ ਤੋਂ ਮੈਂ ਉਨ੍ਹਾਂ ਤੋਂ ਕੁਝ ਨਹੀਂ ਸੁਣਿਆ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦੇ ਸਮਰਥਕਾਂ ਦੇ ਯੂ.ਐੱਸ. ਕੈਪਿਟਲ 'ਤੇ ਉਮੜਨ ਨਾਲ ਗਲਤ ਸੂਚਨਾ ਅਤੇ ਉਕਸਾਉਣ ਵਾਲੀ ਸਮਰਗੀ ਨੂੰ ਰੋਕਣ ਲਈ ਭਰਪੂਰ ਕਦਮ ਨਾ ਚੁੱਕਣ ਨੂੰ ਲੈ ਕੇ ਸੋਸ਼ਲ ਮੀਡੀਆ ਸਾਈਟਾਂ ਨੂੰ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ : ਨਿਊਜ਼ੀਲੈਂਡ 'ਚ ਵੈਕਸੀਨ-ਤਾਲਾਬੰਦੀ ਦੇ ਵਿਰੋਧ 'ਚ ਲੋਕਾਂ ਨੇ ਸੰਸਦ ਦੇ ਸਾਹਮਣੇ ਕੱਢੀ ਰੈਲੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News