ਬੱਚਿਆਂ ਦੀ ਹਿਰਾਸਤ ਦੀ ਨਿੰਦਾ ਮਗਰੋਂ ਹੁਣ ਸੀ. ਬੀ. ਪੀ. ਮੁਖੀ ਦੇਣਗੇ ਅਸਤੀਫਾ

Wednesday, Jun 26, 2019 - 01:28 PM (IST)

ਬੱਚਿਆਂ ਦੀ ਹਿਰਾਸਤ ਦੀ ਨਿੰਦਾ ਮਗਰੋਂ ਹੁਣ ਸੀ. ਬੀ. ਪੀ. ਮੁਖੀ ਦੇਣਗੇ ਅਸਤੀਫਾ

ਵਾਸ਼ਿੰਗਟਨ— ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ (ਸੀ. ਬੀ. ਪੀ.) ਏਜੰਸੀ ਦੇ ਕਾਰਜਕਾਰੀ ਕਮਿਸ਼ਨ ਨੇ ਟੈਕਸਾਸ 'ਚ ਪ੍ਰਵਾਸੀ ਬੱਚਿਆਂ ਦੀ ਹਿਰਾਸਤ ਦੀਆਂ ਚਿੰਤਾਜਨਕ ਸਥਿਤੀਆਂ 'ਤੇ ਖੁਲਾਸੇ ਮਗਰੋਂ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ। ਜਾਨ ਸੈਂਡਰਸ ਨੂੰ ਦੋ ਮਹੀਨੇ ਪਹਿਲਾਂ ਹੀ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਇਕ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਨੇ ਸੀ. ਬੀ. ਪੀ. ਮੁਖੀ ਦੇ ਅਹੁਦੇ ਤੋਂ 5 ਜੁਲਾਈ ਨੂੰ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ।

ਸੈਂਡਰਸ ਦੀ ਵਿਦਾਈ ਅਜਿਹੇ ਸਮੇਂ ਹੋ ਰਹੀ ਹੈ ਜਦ ਇਹ ਖਬਰ ਆਈ ਸੀ ਕਿ ਟੈਕਸਾਸ ਦੇ ਕਲਿੰਟ 'ਚ ਗੰਦਗੀ ਵਾਲੇ ਸਥਾਨ 'ਤੇ ਸਮਰੱਥਾ ਤੋਂ ਵਧੇਰੇ ਬੱਚਿਆਂ ਨੂੰ ਹਿਰਾਸਤ 'ਚ ਰੱਖਿਆ ਜਾਂਦਾ ਹੈ। ਇਹ ਅਮਰੀਕਾ-ਮੈਕਸੀਕੋ ਦੀ ਸਰਹੱਦ 'ਤੇ ਵੱਡੀ ਗਿਣਤੀ 'ਚ ਗ੍ਰਿਫਤਾਰੀਆਂ ਦੇ ਕਾਰਨ ਘੱਟਦੇ ਸਰੋਤਾਂ ਅਤੇ ਵਧਦੇ ਬੋਝ ਵੱਲ ਇਸ਼ਾਰਾ ਕਰਦਾ ਹੈ। 
ਅਲ ਪਾਸੋ ਦੇ ਨੇੜੇ ਸਥਿਤ ਇਸ ਕੰਪਲੈਕਸ 'ਚ ਵਕੀਲਾਂ, ਡਾਕਟਰ ਅਤੇ ਹੋਰ ਲੋਕਾਂ ਦੇ ਦਲ ਨੇ ਯਾਤਰਾ ਕੀਤੀ ਸੀ ਅਤੇ ਉੱਥੋਂ ਦੇ ਹਾਲਾਤ ਦਾ ਖੁਲਾਸਾ ਕੀਤਾ। ਘੱਟ ਤੋਂ ਘੱਟ 250 ਬੱਚਿਆਂ ਨੂੰ ਕਲਿੰਟ ਤੋਂ ਸੋਮਵਾਰ ਨੂੰ ਟਰਾਂਸਫਰ ਕੀਤਾ ਗਿਆ ਹੈ। ਸੀ. ਬੀ. ਪੀ. ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਕੁੱਲ 100 ਬੱਚਿਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਸੈਂਡਰਸ ਨੇ ਹਾਲਾਂਕਿ ਆਪਣੇ ਅਸਤੀਫੇ ਦੇ ਕਾਰਨ ਸਪੱਸ਼ਟ ਨਹੀਂ ਕੀਤੇ।


Related News