ਅਮਰੀਕਾ ਨੇ ਜਬਰੀ ਕਿਰਤ ਹੋਣ 'ਤੇ ਚੀਨੀ-ਨਿਰਮਿਤ ਸੋਲਰ ਪੈਨਲ ਸਮਾਨ ਦੀ ਦਰਾਮਦ 'ਤੇ ਲਗਾਈ ਪਾਬੰਦੀ
Saturday, Jun 26, 2021 - 08:00 PM (IST)
ਲਾਸ ਐਂਜਲਸ : ਅਮਰੀਕਾ ਨੇ ਸੌਰ ਪੈਨਲਾਂ ਦੇ ਨਿਰਮਾਣ ਵਿਚ ਇਸਤੇਮਾਲ ਹੋਣ ਵਾਲੀ ਸਮੱਗਰੀ ਨੂੰ ਲੈ ਕੇ ਇਕ ਪ੍ਰਮੁੱਖ ਚੀਨੀ ਨਿਰਮਾਤਾ ਕੰਪਨੀ ਦੇ ਕਾਰੋਬਾਰ 'ਤੇ ਅਮਰੀਕੀ ਬਾਜ਼ਾਰ ਵਿਚ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਅਜਿਹਾ ਉਈਗਰ ਅਤੇ ਹੋਰ ਘੱਟਗਿਣਤੀ ਭਾਈਚਾਰਿਆਂ ਵਿਰੁੱਧ ਚੀਨ ਦੀ ਦਮਨਕਾਰੀ ਮੁਹਿੰਮ ਨਾਲ ਜੁੜੀਆਂ ਕਾਰੋਬਾਰੀ ਸੰਸਥਾਵਾਂ 'ਤੇ ਰੋਕ ਲਗਾਉਣ ਦੀ ਵਿਆਪਕ ਕੋਸ਼ਿਸ਼ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ।
ਯੂਨਾਈਟਿਡ ਸਟੇਟ ਆਪਣੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੁਆਰਾ ਜਬਰੀ ਲੇਬਰ ਦੁਆਰਾ ਤਿਆਰ ਕੀਤੇ ਮਾਲ ਦੇ ਆਯਾਤ 'ਤੇ ਰੋਕ ਲਗਾਉਣ ਵਾਲੇ ਇਕ ਕਾਨੂੰਨ ਦੇ ਤਹਿਤ ਹੋਸ਼ਿਨੇ ਸਿਲਿਕਾਨ ਇੰਡਸਟਰੀ ਲਿਮਟਿਡ ਅਤੇ ਇਸਦੀਆਂ ਸਹਾਇਕ ਕੰਪਨੀਆਂ ਦੀ ਖੇਪ ਉੱਤੇ ਤੁਰੰਤ ਰੋਕ ਲਗਾਵੇਗਾ।
ਨਵੀਂਆਂ ਪਾਬੰਦੀਆਂ ਦੀ ਘੋਸ਼ਣਾ ਕਰਦਿਆਂ ਜੋ ਬਾਇਡੇਨ ਪ੍ਰਸ਼ਾਸਨ ਨੇ ਕਿਹਾ ਕਿ ਇਸ ਤੋਂ ਇਲਾਵਾ ਯੂਐਸ ਦਾ ਵਣਜ ਵਿਭਾਗ ਸ਼ਿੰਗਜਿਆਂਗ ਖੇਤਰ ਵਿਚ ਸੌਰ ਉਦਯੋਗ ਲਈ ਕੱਚੇ ਮਾਲ ਤਿਆਰ ਕਰਨ ਵਾਲੇ ਉਦਯੋਗ ਨਾਲ ਜੁੜੇ ਛੇ ਚੀਨੀ ਸੰਗਠਨਾਂ ਨੂੰ ਪਾਬੰਦੀ ਵਾਲੀ ਸੂਚੀ ਵਿਚ ਪਾਵੇਗਾ।
ਇਹ ਵੀ ਪੜ੍ਹੋ : ਅਰਬਪਤੀ ਵਾਰਨ ਬਫੇ ਨੇ ਗੇਟਸ ਫਾਉਂਡੇਸ਼ਨ ਦੇ ਟਰੱਸਟੀ ਵਜੋਂ ਦਿੱਤਾ ਅਸਤੀਫਾ
ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।