ਅਮਰੀਕਾ ਦਾ ਯੂਕ੍ਰੇਨ ਨੂੰ ਸਮਰਥਨ ਜਾਰੀ, ਕੀਤਾ 60 ਕਰੋੜ ਡਾਲਰ ਦੇ ਵਾਧੂ ਫ਼ੌਜੀ ਪੈਕੇਜ ਦਾ ਐਲਾਨ
Friday, Sep 16, 2022 - 11:19 AM (IST)
ਵਾਸ਼ਿੰਗਟਨ (ਏਐਨਆਈ): ਅਮਰੀਕਾ ਯੂਕ੍ਰੇਨ ਨੂੰ 600 ਮਿਲੀਅਨ ਡਾਲਰ ਦੀ ਵਾਧੂ ਫ਼ੌਜੀ ਸਹਾਇਤਾ ਪ੍ਰਦਾਨ ਕਰੇਗਾ। ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਮੈਂ ਸਤੰਬਰ 2021 ਤੋਂ ਯੂਕ੍ਰੇਨ ਲਈ ਅਮਰੀਕੀ ਹਥਿਆਰਾਂ ਅਤੇ ਸਾਜ਼ੋ-ਸਾਮਾਨ ਦੇ 21ਵੇਂ ਡਰਾਅ-ਡਾਊਨ ਨੂੰ ਅਧਿਕਾਰਤ ਕਰ ਰਿਹਾ ਹਾਂ। 600 ਮਿਲੀਅਨ ਡਾਲਰ ਦੇ ਡਰਾਅ-ਡਾਊਨ ਵਿੱਚ ਅਮਰੀਕੀ ਰੱਖਿਆ ਵਿਭਾਗ ਤੋਂ ਵਾਧੂ ਹਥਿਆਰ, ਗੋਲਾ ਬਾਰੂਦ ਅਤੇ ਸਾਜ਼ੋ-ਸਾਮਾਨ ਸ਼ਾਮਲ ਹੈ।ਅਮਰੀਕੀ ਫ਼ੌਜ ਨੇ ਇਸ ਪ੍ਰਸ਼ਾਸਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕ੍ਰੇਨ ਨੂੰ ਲਗਭਗ 15.8 ਬਿਲੀਅਨ ਡਾਲਰ ਪ੍ਰਦਾਨ ਕੀਤੇ ਹਨ।
ਉਸ ਨੇ ਕਿਹਾ ਕਿ ਸਹਿਯੋਗੀਆਂ ਅਤੇ ਭਾਈਵਾਲਾਂ ਦੇ ਨਾਲ ਅਮਰੀਕਾ ਉਨ੍ਹਾਂ ਹਥਿਆਰਾਂ ਅਤੇ ਸਾਜ਼ੋ-ਸਾਮਾਨ ਨੂੰ ਵੰਡ ਰਿਹਾ ਹੈ ਜਿਨ੍ਹਾਂ ਦੀ ਯੂਕ੍ਰੇਨ ਦੀ ਫ਼ੌਜ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰ ਰਹੀ ਹੈ, ਕਿਉਂਕਿ ਉਹ ਰੂਸ ਦੇ ਹਮਲੇ ਦਾ ਜਵਾਬ ਦੇਣਾ ਜਾਰੀ ਰੱਖੇ ਹੋਏ ਹੈ।ਬਲਿੰਕੇਨ ਮੁਤਾਬਕ ਰਾਸ਼ਟਰਪਤੀ ਬਾਈਡੇਨ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਸਥਿਤੀ ਸੁਲਝ ਨਹੀਂ ਜਾਂਦੀ, ਅਮਰੀਕਾ ਯੂਕ੍ਰੇਨ ਦੇ ਲੋਕਾਂ ਦਾ ਸਮਰਥਨ ਕਰੇਗਾ।ਉਨ੍ਹਾਂ ਕਿਹਾ ਕਿ ਧੀਰਜ ਅਤੇ ਦ੍ਰਿੜ ਇਰਾਦੇ ਨਾਲ ਯੂਕ੍ਰੇਨ ਦੇ ਲੋਕ ਆਪਣੀ ਮਾਤ ਭੂਮੀ ਦੀ ਰੱਖਿਆ ਕਰ ਰਹੇ ਹਨ। ਉਹ ਆਪਣੇ ਭਵਿੱਖ ਲਈ ਲੜ ਰਹੇ ਹਨ। ਅਮਰੀਕਾ ਲਗਾਤਾਰ ਯੂਕ੍ਰੇਨ ਦੀ ਮਦਦ ਕਰ ਰਿਹਾ ਹੈ। ਯੂਕ੍ਰਨ ਵੀ ਬੜੀ ਬਹਾਦਰੀ ਨਾਲ ਜੰਗ ਲੜ ਰਿਹਾ ਹੈ ਅਤੇ ਦੁਸ਼ਮਣਾਂ ਨੂੰ ਪਿੱਛੇ ਧੱਕ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ 40 ਪੰਜਾਬੀ ਨੌਜਵਾਨਾਂ ਨੇ ਘੇਰਿਆ ਪੁਲਸ ਅਫ਼ਸਰ, ਲਟਕੀ ਡਿਪੋਰਟ ਹੋਣ ਦੀ ਤਲਵਾਰ
ਉਨ੍ਹਾਂ ਕਿਹਾ ਕਿ ਅਸੀਂ ਜੋ ਸਮਰਥਨ ਪ੍ਰਦਾਨ ਕਰ ਰਹੇ ਹਾਂ, ਉਹ ਯੂਕ੍ਰੇਨ ਦੇ ਲੋਕਾਂ ਦੀ ਜੰਗ ਦੇ ਮੈਦਾਨ ਵਿੱਚ ਮਦਦ ਕਰ ਰਿਹਾ ਹੈ ਅਤੇ ਭਵਿੱਖ ਵਿੱਚ ਗੱਲਬਾਤ ਲਈ ਯੂਕ੍ਰੇਨ ਨੂੰ ਵੀ ਮਜ਼ਬੂਤ ਬਣਾ ਰਿਹਾ ਹੈ। ਬਲਿੰਕੇਨ ਨੇ ਦੁਹਰਾਇਆ ਕਿ ਅਮਰੀਕਾ ਅਤੇ ਉਸਦੇ ਸਹਿਯੋਗੀ ਯੂਕ੍ਰੇਨ ਦਾ ਸਮਰਥਨ ਕਰਦੇ ਹਨ।ਜ਼ਿਕਰਯੋਗ ਹੈ ਕਿ ਰੂਸੀ ਫੌਜ ਨੇ ਮਾਸਕੋ ਦੁਆਰਾ ਯੂਕ੍ਰੇਨ ਦੇ ਵੱਖਰੇ ਖੇਤਰਾਂ ਡੋਨੇਟਸਕ ਅਤੇ ਲੁਹਾਨਸਕ ਨੂੰ ਸੁਤੰਤਰ ਸੰਸਥਾਵਾਂ ਵਜੋਂ ਮਾਨਤਾ ਦੇਣ ਤੋਂ ਤਿੰਨ ਦਿਨ ਬਾਅਦ 24 ਫਰਵਰੀ ਨੂੰ ਯੂਕ੍ਰੇਨ ਵਿੱਚ ਇੱਕ ਫੌਜੀ ਕਾਰਵਾਈ ਸ਼ੁਰੂ ਕੀਤੀ।ਬ੍ਰਿਟੇਨ, ਅਮਰੀਕਾ, ਕੈਨੇਡਾ ਅਤੇ ਯੂਰਪੀ ਸੰਘ ਸਮੇਤ ਕਈ ਦੇਸ਼ਾਂ ਨੇ ਯੂਕ੍ਰੇਨ 'ਚ ਰੂਸ ਦੀ ਫ਼ੌਜੀ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਮਾਸਕੋ 'ਤੇ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਦੇਸ਼ਾਂ ਨੇ ਰੂਸ ਨਾਲ ਲੜਨ ਲਈ ਯੂਕ੍ਰੇਨ ਦੀ ਫ਼ੌਜੀ ਮਦਦ ਕਰਨ ਦਾ ਵੀ ਵਾਅਦਾ ਕੀਤਾ ਹੈ।
ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।