ਅਮਰੀਕਾ ਅਤੇ ਦੱਖਣੀ ਕੋਰੀਆ ਸੈਨਿਕਾਂ ਦੇ ਖਰਚ ਸਬੰਧੀ ਨਵੇਂ ਸਮਝੌਤੇ ''ਤੇ ਹੋਏ ਸਹਿਮਤ
Monday, Mar 08, 2021 - 05:39 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਅਤੇ ਦੱਖਣੀ ਕੋਰੀਆ ਅਮਰੀਕੀ ਸੈਨਿਕਾਂ ਦੀ ਮੌਜੂਦਗੀ 'ਤੇ ਆਉਣ ਵਾਲੇ ਖਰਚ ਨੂੰ ਸਾਂਝਾ ਕਰਨ ਸੰਬੰਧੀ ਨਵੇਂ ਸਮਝੌਤੇ 'ਤੇ ਸਹਿਮਤ ਹੋ ਗਏ ਹਨ। ਦੱਖਣੀ ਕੋਰੀਆ ਵਿਚ ਅਮਰੀਕੀ ਬਲਾਂ ਦੀ ਮੌਜੂਦਗੀ ਨੂੰ ਉੱਤਰੀ ਕੋਰੀਆ ਦੇ ਹਮਲਾਵਰ ਰੱਵਈਏ ਦੇ ਖਤਰੇ ਤੋਂ ਬਚਣ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਰਾਜਨੀਤਕ-ਮਿਲਟਰੀ ਮਾਮਲਿਆਂ ਦੇ ਬਿਊਰੋ ਨੇ ਕਿਹਾ ਕਿ ਨਵੇਂ ਸਮਝੌਤੇ ਦੇ ਤਹਿਤ ਦੱਖਣੀ ਕੋਰੀਆ ਦੇ ਹਿੱਸੇ ਵਿਚ ਆਉਣ ਵਾਲੇ ਖਰਚ ਵਿਚ ਵਾਧਾ ਕੀਤਾ ਗਿਆ ਹੈ। ਭਾਵੇਂਕਿ ਇਸ ਬਾਰੇ ਵਿਚ ਬਿਊਰੋ ਨੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਤਖ਼ਤਾਪਲਟ ਦੇ ਵਿਰੋਧ 'ਚ ਆਸਟ੍ਰੇਲੀਆ ਨੇ ਮਿਆਂਮਾਰ ਨਾਲ ਖ਼ਤਮ ਕੀਤਾ ਰੱਖਿਆ ਸਹਿਯੋਗ
ਬਿਊਰੋ ਨੇ ਟਵੀਟ ਕੀਤਾ ਕਿ ਸਮਝੌਤੇ ਨੂੰ ਆਖਰੀ ਰੂਪ ਦੇ ਦਿੱਤਾ ਗਿਆ ਅਤੇ ਇਸ ਨਾਲ ਉੱਤਰ ਪੂਰਬ ਏਸ਼ੀਆ ਵਿਚ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਅਮਰੀਕੀ-ਦੱਖਣੀ ਕੋਰੀਆਈ ਸੰਧੀ ਗਠਜੋੜ ਦੀ ਮੁੜ ਤੋਂ ਪੁਸ਼ਟੀ ਹੋਈ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ ਟੁੱਟ ਗਿਆ ਸੀ ਕਿਉਂਕਿ ਟਰੰਪ ਪ੍ਰਸ਼ਾਸਨ ਨੇ ਦੱਖਣੀ ਕੋਰੀਆ ਨੂੰ ਮੰਗ ਕੀਤੀ ਸੀ ਕਿ ਉਹ ਪਹਿਲਾਂ ਜਿੰਨਾ ਖਰਚਾ ਕਰਦਾ ਹੈ ਉਸ ਨਾਲੋਂ ਪੰਜ ਗੁਣਾ ਵੱਧ ਖਰਚਾ ਕਰੇ। ਦੱਖਣੀ ਕੋਰੀਆ ਵਿਚ ਅਮਰੀਕਾ ਦੇ ਕਰੀਬ 28.000 ਸੈਨਿਕ ਮੌਜੂਦ ਹਨ। 'ਵਾਲ ਸਟ੍ਰੀਟ ਜਨਰਲ' ਨੇ ਇਸ ਸਮਝੌਤੇ ਸਬੰਧੀ ਪਹਿਲਾਂ ਖ਼ਬਰ ਦਿੱਤੀ ਸੀ। ਉਸ ਨੇ ਦੱਸਿਆ ਕਿ ਇਹ ਸਮਝੌਤਾ 2025 ਤੱਕ ਲਾਗੂ ਰਹੇਗਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।