ਅਮਰੀਕਾ ਨੇ ਚੀਨ ਦੇ ਸ਼ਿਜਨਿਆਂਗ ''ਚ ਕਾਰੋਬਾਰ ਕਰਨ ਨੂੰ ਲੈ ਕੇ ਕੰਪਨੀਆਂ ਨੂੰ ਕੀਤਾ ਸਾਵਧਾਨ

05/01/2019 4:59:40 PM

ਵਾਸ਼ਿੰਗਟਨ — ਅਮਰੀਕਾ ਨੇ ਆਪਣੀਆਂ ਕੰਪਨੀਆਂ ਨੂੰ ਚੀਨ ਦੇ ਵਿਵਾਦਤ ਸ਼ਿਨਜਿਆਂਗ ਸੂਬੇ ਵਿਚ ਕਾਰੋਬਾਰ ਕਰਨ ਨੂੰ ਲੈ ਕੇ ਸਾਵਧਾਨ ਕੀਤਾ ਹੈ। ਅਮਰੀਕਾ ਨੇ ਸ਼ਿਨਜਿਆਂਗ ਸੂਬੇ ਦੇ ਮੁਸਲਮਾਨਾਂ ਨੂੰ ਵਿਆਪਕ ਪੱਧਰ 'ਤੇ ਕਥਿਤ ਸੁਧਾਰ ਕੈਂਪਾਂ ਵਿਚ ਤਸ਼ਦੱਦ ਦੇਣ ਦੀਆਂ ਖਬਰਾਂ ਨੂੰ ਲੈ ਕੇ ਕੰਪਨੀਆਂ ਨੂੰ ਸਾਵਧਾਨ ਕੀਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪਾਮਪਿਓ ਨੇ ਮੰਗਲਵਾਰ ਨੂੰ ਕਾਰੋਬਾਰ ਜਗਤ ਦੇ ਇਕ ਪ੍ਰੋਗਰਾਮ 'ਚ ਕਿਹਾ ਕਿ ਅਮਰੀਕੀ ਕੰਪਨੀਆਂ ਨੂੰ ਸ਼ਿਨਜਿਆਂਗ 'ਚ ਕਾਰੋਬਾਰ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦੈ। ਉਨ੍ਹਾਂ ਨੇ ਕਿਹਾ, ' ਅਸੀਂ ਸ਼ਿਜਨਿਆਂਗ ਵਿਚ ਵਿਆਪਕ ਪੱਧਰ 'ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੁੰਦਾ ਦੇਖ ਰਹੇ ਹਾਂ ਜਿਥੇ ਲੱਖਾਂ ਲੋਕਾਂ ਨੂੰ ਕੈਂਪਾਂ ਵਿਚ ਰੱਖਿਆ ਗਿਆ ਹੈ। ਇਹ 1930 ਦੇ ਦਹਾਕੇ 'ਚ ਜਰਮਨੀ 'ਚ ਹੋਏ ਮਨੁੱਖੀ ਅਧਿਕਾਰ ਸੰਕਟ ਦੀ ਤਰ੍ਹਾਂ ਵੱਡੇ ਪੱਧਰ ਦਾ ਹੈ।' ਉਨ੍ਹਾਂ ਨੇ ਕਿਹਾ, ' ਅਸੀਂ ਦੇਖਦੇ ਹਾਂ ਕਿ ਅਮਰੀਕੀ ਕੰਪਨੀਆਂ ਅਤੇ ਉਨ੍ਹਾਂ ਦੀ ਤਕਨਾਲੋਜੀ ਚੀਨ ਸਰਕਾਰ ਦੀਆਂ ਇਨ੍ਹਾਂ ਹਰਕਤਾਂ ਨੂੰ ਅਮਲ 'ਚ ਲਿਆਉਣ ਲਈ ਮਦਦ ਕਰ ਰਹੀਆਂ  ਹਨ। ਇਹ ਅਜਿਹਾ ਵਿਸ਼ਾ ਹੈ ਜਿਸ ਬਾਰੇ ਸੋਚਣਾ ਚਾਹੀਦੈ। 

ਪਾਮਪਿਓ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਮਾਈਕਰੋਸਾਫਟ ਨੂੰ ਨਕਲੀ ਖੁਫਿਆ 'ਤੇ ਚੀਨ ਸਰਕਾਰ ਨਾਲ ਜੁੜੇ ਖੋਜਕਾਰਾਂ ਨਾਲ ਮਿਲ ਕੇ ਖੋਜ ਕਰਨ ਨੂੰ ਲੈ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਚੀਨ ਦੀ ਸਰਕਾਰ ਸ਼ਿਨਜਿਆਂਗ 'ਚ ਮਾਈਕ੍ਰੋਸਾਫਟ ਦੀ ਚਹਿਰਾ ਪਛਾਨਣ ਵਾਲੀ ਤਕਨੀਕ ਦਾ ਇਸਤੇਮਾਲ ਕਰ ਰਹੀ ਹੈ। ਇਸ ਤੋਂ ਪਹਿਲੇ ਫਰਵਰੀ ਮਹੀਨੇ ਵਿਚ ਅਮਰੀਕਾ ਦੀ ਇਕ ਕੰਪਨੀ ਥਰਮੋ ਫਿਸ਼ਰ ਨੇ ਸ਼ਿਨਜਿਆਂਗ 'ਚ ਉਇਗੁਰ ਮੁਸਲਮਾਨਾਂ ਲਈ ਡੀ.ਐਨ.ਏ. ਦਾ ਡਾਟਾਬੇਸ ਤਿਆਰ ਕਰਨ ਲਈ ਇਸਤੇਮਾਲ ਹੋ ਰਹੇ ਆਪਣੇ ਸਾਜ਼ੋ-ਸਮਾਨ ਦੀ ਵਿਕਰੀ ਬੰਦ ਕਰਨ ਦਾ ਐਲਾਨ ਕੀਤਾ ਸੀ।


Related News