ਯੂ.ਐਸ. ਸਫਾਰਤਖਾਨੇ 'ਤੇ ਹਮਲੇ ਮਗਰੋਂ ਟਰੰਪ ਨੇ ਕਿਹਾ, ਨਹੀਂ ਛੱਡਾਂਗੇ

01/05/2020 1:25:36 AM

ਵਾਸ਼ਿੰਗਟਨ (ਏਜੰਸੀ)- ਬਗਦਾਦ ਵਿਚ ਅਮਰੀਕੀ ਸਫਾਰਤਖਾਨੇ 'ਤੇ ਹੋਏ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਸਾਹਮਣੇ ਆਇਆ ਹੈ। ਟਰੰਪ ਨੇ ਕਿਹਾ ਹੈ ਕਿ ਅਸੀਂ ਦੁਸ਼ਮਨ ਨੂੰ ਹਰ ਹਾਲ ਵਿਚ ਨਹੀਂ ਛੱਡਾਂਗੇ। ਟਰੰਪ ਨੇ ਕਿਹਾ ਕਿ ਅਸੀਂ ਦੁਸ਼ਮਨ ਨੂੰ ਲੱਭ ਲਵਾਂਗੇ ਅਤੇ ਖਤਮ ਕਰ ਦਿਆਂਗੇ। ਈਰਾਨ ਦੇ ਸਭ ਤੋਂ ਤਾਕਤਵਰ ਫੌਜੀ ਜਨਰਲ ਕਾਸਿਮ ਸੁਲੇਮਾਨੀ ਨੂੰ ਕਤਲ ਕਰਨ ਤੋਂ ਬਾਅਦ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਘੱਟਦਾ ਨਜ਼ਰ ਨਹੀਂ ਆ ਰਿਹਾ ਹੈ। ਹੁਣ ਅਮਰੀਕਾ ਨੂੰ ਇਰਾਕ ਦੀ ਰਾਜਧਾਨੀ ਬਗਦਾਦ ਵਿਚ ਈਰਾਨ ਨੇ ਬਦਲੇ ਦੀ ਕਾਰਵਾਈ ਕਰਦੇ ਹੋਏ ਅਮਰੀਕੀ ਸਫਾਰਤਖਾਨੇ 'ਤੇ ਰਾਕੇਟ ਹਮਲਾ ਕੀਤਾ ਹੈ। ਜਾਣਕਾਰੀ ਮੁਤਾਬਕ ਇਰਾਕ ਦੇ ਬਲਾਦ ਏਅਰਬੇਸ 'ਤੇ ਦੋ ਰਾਕੇਟ ਦਾਗੇ ਗਏ, ਜਿੱਥੇ ਅਮਰੀਕੀ ਫੌਜੀ ਤਾਇਨਾਤ ਸਨ। ਸੂਤਰਾਂ ਮੁਤਾਬਕ ਇਸ ਹਮਲੇ ਵਿਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਨੇ ਇਰਾਕ ਵਿਚ ਏਅਰ ਸਟ੍ਰਾਈਕ ਕੀਤਾ ਸੀ ਜਿਸ ਵਿਚ ਈਰਾਨ ਦੇ ਕੁਰਦਿਸ਼ ਫੋਰਸ ਦੇ ਚੀਫ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ। ਇਹ ਹਮਲਾ ਉਦੋਂ ਕੀਤਾ ਗਿਆ ਸੀ ਜਦੋਂ ਉਹ ਬਗਦਾਦ ਸਥਿਤ ਏਅਰਪੋਰਟ ਜਾ ਰਹੇ ਸਨ। ਅਮਰੀਕੀ ਡਰੋਨ ਹਮਲੇ ਤੋਂ ਬਾਅਦ ਈਰਾਨ ਅਤੇ ਅਮਰੀਕਾ ਵਿਚਾਲੇ ਜੰਗ ਛੇੜਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਸੁਲੇਮਾਨੀ ਦੀ ਸ਼ੁੱਕਰਵਾਰ ਨੂੰ ਹੋਈ ਮੌਤ ਨੂੰ ਦੋਹਾਂ ਦੇਸ਼ਾਂ ਵਿਚਾਲੇ ਹੁਣ ਤੱਕ ਦੇ ਸਭ ਤੋਂ ਵੱਡੇ ਤਣਾਅ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਅਮਰੀਕਾ ਨੇ ਖੇਤਰ ਵਿਚ ਹਜ਼ਾਰਾਂ ਅਤੇ ਫੌਜੀ ਭੇਜਣ ਦੀ ਗੱਲ ਕੀਤੀ ਹੈ। ਬਗਦਾਦ ਕੌਮਾਂਤਰੀ ਹਵਾਈ ਅੱਡੇ 'ਤੇ ਤੜਕੇ ਕੀਤੇ ਗਏ ਹਮਲੇ ਵਿਚ ਮਾਰੇ ਗਏ 62 ਸਾਲ ਦੇ ਸੁਲੇਮਾਨੀ ਅਤੇ 9 ਹੋਰ ਲੋਕਾਂ ਦੀ ਮੌਤ ਹੋ ਗਈ ਸੀ।


Sunny Mehra

Content Editor

Related News