ਵ੍ਹਾਈਟ ਹਾਊਸ ਨੂੰ 2019 ''ਚ ਇਨਾਮ ਦੀ ਰੂਸੀ ਪੇਸ਼ਕਸ਼ ਦੀ ਜਾਣਕਾਰੀ ਦਿੱਤੀ ਸੀ : ਸੂਤਰ

06/30/2020 5:10:01 PM

ਵਾਸ਼ਿੰਗਟਨ (ਭਾਸ਼ਾ): ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ 2019 ਦੀ ਸ਼ੁਰੂਆਤ ਵਿਚ ਹੀ ਉਸ ਗੁਪਤ ਖੁਫੀਆ ਰਿਪੋਰਟ ਤੋਂ ਜਾਣੂ ਸਨ ਕਿ ਰੂਸ ਅਮਰੀਕੀਆਂ ਦੀ ਮੌਤ ਦੇ ਲਈ ਤਾਲਿਬਾਨ ਨੂੰ ਗੁਪਤ ਰੂਪ ਨਾਲ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਦਾਅਵਾ ਉਹਨਾਂ ਅਮਰੀਕੀ ਅਧਿਕਾਰੀਆਂ ਨੇ ਕੀਤਾ ਹੈ ਜਿਹਨਾਂ ਨੂੰ ਖੁਫੀਆ ਜਾਣਕਾਰੀ ਸੀ। ਅਧਿਕਾਰੀਆਂ ਦੇ ਮੁਤਾਬਕ ਉਸ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤੀ ਜਾਣ ਵਾਲੀ ਦੈਨਿਕ ਖੁਫੀਆ ਜਾਣਕਾਰੀ ਵਿਚ ਘੱਟੋ-ਘੱਟ ਇਕ ਵਾਰ ਇਸ ਨੂੰ ਸ਼ਾਮਲ ਕੀਤਾ ਗਿਆ ਸੀ। ਉਸ ਸਮੇਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਵੀ ਸਾਥੀਆਂ ਨੂੰ ਦੱਸਿਆ ਸੀ ਕਿ ਉਹਨਾਂ ਨੇ ਟਰੰਪ ਨੂੰ ਮਾਰਚ 2019 ਵਿਚ ਖੁਫੀਆ ਅਨੁਮਾਨ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਸੀ। 

ਵ੍ਹਾਈਟ ਹਾਊਸ ਨੇ 2019 ਵਿਚ ਰੂਸੀ ਕਦਮਾਂ ਦੇ ਬਾਰੇ ਵਿਚ ਟਰੰਪ ਜਾਂ ਹੋਰ ਅਧਿਕਾਰੀਆਂ ਦੇ ਜਾਣੂ ਹੋਣ ਦੇ ਬਾਰੇ ਵਿਚ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਟਰੰਪ ਨੂੰ ਖੁਫੀਆ ਮੁਲਾਂਕਣ 'ਤੇ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਉਹਨਾਂ ਨੂੰ ਹਾਲੇ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਨਾਲ ਪ੍ਰਮਾਣਿਤ ਨਹੀਂ ਹੋਏ ਹਨ। ਬੋਲਟਨ ਨੇ ਸੋਮਵਾਰ ਨੂੰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਜਦੋਂ ਸਮਾਚਾਰ ਏਜੰਸੀ 'ਏਪੀ' ਨੇ ਉਹਨਾਂ ਤੋਂ ਸਵਾਲ ਕੀਤਾ ਕੀ ਉਹਨਾਂ ਨੇ 2019 ਵਿਚ ਟਰੰਪ ਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਸੀ। ਉਹਨਾਂ ਨੇ ਐਤਵਾਰ ਨੂੰ ਐੱਨ.ਬੀ.ਸੀ. ਦੇ 'ਮੀਟ ਦੀ ਪ੍ਰੈੱਸ' ਪ੍ਰੋਗਰਾਮ ਵਿਚ ਕਿਹਾ ਕਿ ਸੰਭਵ ਹੈ ਕਿ ਟਰੰਪ ਆਪਣੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਨੂੰ ਸਹੀ ਠਹਿਰਾਉਣ ਲਈ ਰੂਸ ਦੇ ਉਕਸਾਵਿਆਂ ਦੇ ਬਾਰੇ ਵਿਚ ਅਣਜਾਣ ਹੋਣ ਦਾ ਦਾਅਵਾ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਤਲਾਕ ਸੰਬੰਧੀ ਮਾਮਲਿਆਂ ਦੇ ਹੱਲ ਲਈ ਵੈਬਸਾਈਟ ਲਾਂਚ

ਇਸ ਖੁਲਾਸੇ ਨੇ ਰੂਸੀ ਖੁਫੀਆ ਮੁਲਾਂਕਣਾਂ ਤੋਂ ਟਰੰਪ ਨੂੰ ਦੂਰ ਰੱਖਣ ਦੀਆਂ ਵ੍ਹਾਈਟ ਹਾਊਸ ਦੀਆਂ ਕੋਸ਼ਿਸ਼ਾਂ ਸਬੰਧੀ ਨਵਾਂ ਸ਼ੱਕ ਪੈਦਾ ਕਰ ਦਿੱਤਾ ਹੈ। ਏਪੀ ਨੇ ਐਤਵਾਰ ਨੂੰ ਦੱਸਿਆ ਸੀ ਕਿ ਰੂਸੀ ਇਨਾਮਾਂ ਦੇ ਬਾਰੇ ਵਿਚ ਚਿੰਤਾ ਨੂੰ ਇਸ ਸਾਲ ਦੇ ਸ਼ਰੂ ਵਿਚ ਰਾਸ਼ਟਰਪਤੀ ਨੂੰ ਦਿੱਤੀ ਗਈ ਦੈਨਿਕ ਲਿਖਤੀ ਜਾਣਕਾਰੀ ਵਿਚ ਵੀ ਸ਼ਾਮਲ ਕੀਤਾ ਗਿਆ ਸੀ ਅਤੇ ਵਰਤਮਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਨੇ ਇਸ ਮਾਮਲੇ 'ਤੇ ਟਰੰਪ ਦੇ ਨਾਲ ਚਰਚਾ ਕੀਤੀ ਸੀ। ਓ ਬ੍ਰਾਇਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹਨਾਂ ਨੇ ਅਜਿਹਾ ਕੀਤਾ ਸੀ। ਅਮਰੀਕੀਆਂ ਦੇ ਜੀਵਨ ਨੂੰ ਖਤਰੇ ਵਿਚ ਪਾਉਣ ਦੀਆਂ ਰੂਸੀ ਕੋਸ਼ਿਸ਼ਾਂ ਦੇ ਬਾਰੇ ਵਿਚ ਪ੍ਰਸ਼ਾਸਨ ਦੇ ਪਹਿਲਾਂ ਤੋਂ ਜਾਣੂ ਹੋਣ 'ਤੇ ਵਾਧੂ ਸਵਾਲ ਉੱਠਦੇ ਹਨ ਕਿ ਟਰੰਪ ਨੇ ਮਾਸਕੋ ਦੇ ਵਿਰੁੱਧ ਕੋਈ ਦੰਡਕਾਰੀ ਕਾਰਵਾਈ ਕਿਉਂ ਨਹੀਂ ਕੀਤੀ।


Vandana

Content Editor

Related News