ਅਮਰੀਕਾ : ਕੋਰੋਨਾ ਵੈਕਸੀਨ ਲਗਵਾਉਣ ’ਤੇ ਟਾਰਗੈੱਟ ਸਟੋਰ ਦੇਵੇਗਾ ਇੰਨੇ ਡਾਲਰਾਂ ਦੇ ਕੂਪਨ

05/08/2021 9:16:33 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਕੋਰੋਨਾ ਟੀਕਾਕਰਨ ਨੂੰ ਉਤਸ਼ਾਹਿਤ ਅਤੇ ਤੇਜ਼ ਕਰਨ ਲਈ ਟਾਰਗੈੱਟ ਸਟੋਰ ਨੇ ਮੰਗਲਵਾਰ ਐਲਾਨ ਕਰਦਿਆਂ ਦੱਸਿਆ ਕਿ ਇਸ ਹਫਤੇ ਤੋਂ ਇਸ ਦੇ ਸਟੋਰਾਂ ਅੰਦਰ ਸੀ. ਵੀ. ਐੱਸ. ਫਾਰਮੇਸੀਆਂ ’ਚ ਕੋਵਿਡ-19 ਦੇ ਟੀਕੇ ਲਗਵਾਉਣ ਵਾਲੇ ਬਾਲਗਾਂ ਨੂੰ 5 ਡਾਲਰ ਦੇ ਕੂਪਨ ਦਿੱਤੇ ਜਾਣਗੇ। ਟਾਰਗੈੱਟ ਆਪਣੇ ਸਟੋਰਾਂ ਅੰਦਰ ਲੱਗਭਗ 600 ਤੋਂ ਵੱਧ ਸੀ. ਵੀ. ਐੱਸ. ਫਾਰਮੇਸੀਆਂ ’ਤੇ ਟੀਕਾਕਰਨ ਸ਼ਾਟਸ ਦੀ ਪੇਸ਼ਕਸ਼ ਕਰਦਾ ਹੈ। ਮਿਨੀਆਪੋਲਿਸ ਆਧਾਰਿਤ ਇਸ ਰਿਟੇਲਰ ਕੰਪਨੀ ਨੇ ਕਿਹਾ ਕਿ ਉਹ ਮਹਾਮਾਰੀ ਦੇ ਦੌਰਾਨ ਅਮਰੀਕੀਆਂ ਨੂੰ ਟੀਕੇ ਲਗਾਉਣ ’ਚ ਮਦਦ ਕਰਨ ਲਈ ਸੀ. ਵੀ. ਐੱਸ. ਫਾਰਮੇਸੀ ਨਾਲ ਭਾਈਵਾਲੀ ਕਰ ਰਹੀ ਹੈ।

ਰਾਸ਼ਟਰਪਤੀ ਬਾਈਡੇਨ ਨੇ ਇਸ ਹਫ਼ਤੇ 160 ਮਿਲੀਅਨ ਅਮਰੀਕੀ ਬਾਲਗਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਵਾਉਣ ਦਾ ਇੱਕ ਨਵਾਂ ਟੀਚਾ ਮਿੱਥਿਆ ਹੈ, ਜਿਸ ਨਾਲ ਪੇਂਡੂ ਖੇਤਰਾਂ ਅਤੇ ਕਮਿਊਨਿਟੀਆਂ ’ਚ ਪਹੁੰਚਣ ਦੀਆਂ ਕੋਸ਼ਿਸ਼ਾਂ ਵਧੀਆਂ ਹੋਈਆਂ ਹਨ, ਜਿਥੇ ਟੀਕਾਕਰਨ ਦੀ ਦਰ ਬਹੁਤ ਘੱਟ ਗਈ ਹੈ। ਹਾਲ ਹੀ ਦੇ ਹਫ਼ਤਿਆਂ ਅਤੇ ਮਹੀਨਿਆਂ ’ਚ ਅਮਰੀਕੀਆਂ ਨੂੰ ਕੋਵਿਡ-19 ਦੇ ਟੀਕੇ ਲਗਾਉਣ ਲਈ ਬਹੁਤ ਸਾਰੀਆਂ ਕੰਪਨੀਆਂ ਅਤੇ ਕਾਰੋਬਾਰਾਂ ਵੱਲੋਂ ਉਤਸ਼ਾਹਿਤ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ। ਪਿਛਲੇ ਹਫਤੇ ਪੱਛਮੀ ਵਰਜੀਨੀਆ ਦੇ ਰਾਜਪਾਲ ਨੇ ਕੋਰੋਨਾ ਵਾਇਰਸ ਵਿਰੁੱਧ ਟੀਕਾ ਲਗਵਾਉਣ ਤੋਂ ਹਿਚਕਿਚਾਉਂਦੇ ਹੋਏ 35 ਅਤੇ ਇਸ ਤੋਂ ਛੋਟੇ ਵਸਨੀਕਾਂ ਨੂੰ 100 ਡਾਲਰ ਦੇ ਬੱਚਤ ਬਾਂਡ ਦੀ ਪੇਸ਼ਕਸ਼ ਕਰਨ ਦਾ ਮਹੱਤਵਪੂਰਨ ਕਦਮ ਚੁੱਕਿਆ ਸੀ।


Manoj

Content Editor

Related News