ਅਮਰੀਕਾ ''ਚ ਇਕ ਮਾਲਗੱਡੀ ਦੇ 7 ਡੱਬੇ ਪਟੜੀ ਤੋਂ ਉਤਰੇ
Sunday, Dec 22, 2019 - 03:13 PM (IST)

ਵਾਸ਼ਿੰਗਟਨ (ਭਾਸ਼ਾ): ਪੱਛਮੀ ਵਰਜੀਨੀਆ ਵਿਚ ਹਾਰਪਰਸ ਫੇਰੀ ਨੇੜੇ ਪੋਟੋਮੇਕ ਨਦੀ ਪਾਰ ਕਰਦੇ ਸਮੇਂ ਇਕ ਮਾਲਗੱਡੀ ਦੇ 7 ਡੱਬੇ ਪਟੜੀ ਤੋਂ ਉਤਰ ਗਏ ਅਤੇ 2 ਡੱਬੇ ਨਦੀ ਵਿਚ ਡਿੱਗ ਗਏ। ਸੀ.ਐੱਸ.ਐਕਸ. ਟਰਾਂਸਪੋਰਟੇਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਸ਼ਨੀਵਾਰ ਸਵੇਰੇ ਟਰੇਨ ਦੇ 7 ਡੱਬੇ ਪਟੜੀ ਤੋਂ ਉਤਰ ਗਏ। ਭਾਵੇਂਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ ਡੱਬੇ ਖਾਲੀ ਸਨ ਅਤੇ ਇਹਨਾਂ ਵਿਚ ਕੋਈ ਖਤਰਨਾਕ ਸਮੱਗਰੀ ਨਹੀਂ ਰੱਖੀ ਹੋਈ ਸੀ। ਫਿਲਹਾਲ ਟਰੇਨ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦੀ ਜਾਂਚ ਜਾਰੀ ਹੈ।