ਸਾਲ 2030 ਤੱਕ 2 ਕਰੋੜ ਨੌਕਰੀਆਂ ''ਤੇ ਹੋਵੇਗਾ ਰੋਬੋਟ ਦਾ ਕਬਜ਼ਾ

Wednesday, Jun 26, 2019 - 11:20 AM (IST)

ਸਾਲ 2030 ਤੱਕ 2 ਕਰੋੜ ਨੌਕਰੀਆਂ ''ਤੇ ਹੋਵੇਗਾ ਰੋਬੋਟ ਦਾ ਕਬਜ਼ਾ

ਵਾਸ਼ਿੰਗਟਨ (ਬਿਊਰੋ)— ਇਕ ਨਵੇਂ ਅਧਿਐਨ ਮੁਤਾਬਕ ਰੋਬੋਟ ਸਾਲ 2030 ਤੱਕ ਦੁਨੀਆ ਭਰ ਵਿਚ ਨਿਰਮਾਣ ਖੇਤਰ (manufacturing sector) ਦੀਆਂ 20 ਮਿਲੀਅਨ ਤੋਂ ਵੱਧ ਨੌਕਰੀਆਂ 'ਤੇ ਕਬਜ਼ਾ ਕਰ ਲੈਣਗੇ। ਇਸ ਨਾਲ ਸਮਾਜਿਕ ਅਸਮਾਨਤਾ ਹੋਰ ਵੱਧ ਜਾਵੇਗੀ। ਬੁੱਧਵਾਰ ਨੂੰ ਜਾਰੀ ਕੀਤੇ ਜਾਣ ਵਾਲੇ ਪੂਰਵ ਅਨੁਮਾਨ ਮੁਤਾਬਕ ਆਟੋਮੇਸ਼ਨ ਅਤੇ ਰੋਬੋਟ ਕਾਰਨ ਆਰਥਿਕ ਲਾਭ ਤਾਂ ਹੋਵੇਗਾ ਪਰ ਘੱਟ ਹੁਨਰਮੰਦ ਨੌਕਰੀਆਂ (low-skill jobs) ਦੇ ਖਤਮ ਹੋਣ ਕਾਰਨ ਸਮਾਜਿਕ ਅਤੇ ਆਰਥਿਕ ਤਣਾਅ ਵੱਧ ਜਾਵੇਗਾ। 

ਇਕ ਬ੍ਰਿਟਿਸ਼ ਆਧਾਰਿਤ ਸ਼ੋਧ ਅਤੇ ਸਲਾਹ ਫਰਮ ਆਕਸਫੋਰਡ ਇਕਨੋਮਿਕਸ ਵੱਲੋਂ ਕੀਤੇ ਗਏ ਅਧਿਐਨ ਵਿਚ ਕਿਹਾ ਗਿਆ ਹੈ ਕਿ ਰੋਬੋਟ ਕਾਰਨ ਨੌਕਰੀਆਂ ਦਾ ਵਿਸਥਾਪਨ ਦੁਨੀਆ ਭਰ ਵਿਚ ਜਾਂ ਦੇਸ਼ਾਂ ਅੰਦਰ ਸਮਾਨ ਰੂਪ ਨਾਲ ਨਹੀਂ ਹੋਵੇਗਾ। ਅਧਿਐਨ ਮੁਤਾਬਕ ਰੋਬੋਟਾਂ ਨੇ ਪਹਿਲਾਂ ਹੀ  ਨਿਰਮਾਣ ਖੇਤਰ ਦੀਆਂ ਲੱਖਾਂ ਨੌਕਰੀਆਂ ਖਤਮ ਕਰ ਦਿੱਤੀਆਂ ਹਨ ਅਤੇ ਹੁਣ ਸਰਵਿਸ ਖੇਤਰ ਵਿਚ ਉਨ੍ਹਾਂ ਦਾ ਵਿਸਥਾਰ ਹੋ ਰਿਹਾ ਹੈ ਜੋ ਕੰਪਿਊਟਰ ਵਿਜ਼ਨ, ਸਪੀਚ ਰੇਕੋਗਨੀਸ਼ਨ ਅਤੇ ਮਸ਼ੀਨ ਲਰਨਿੰਗ ਵਿਚ ਚੰਗਾ ਕੰਮ ਕਰ ਰਹੇ ਹਨ। 

ਅਧਿਐਨ ਵਿਚ ਕਿਹਾ ਗਿਆ ਹੈ ਕਿ ਇੱਥੋਂ ਤੱਕ ਕਿ ਇਕ ਹੀ ਦੇਸ਼ ਵਿਚ ਘੱਟ ਕੁਸ਼ਲ ਖੇਤਰਾਂ ਵਿਚ ਨੌਕਰੀਆਂ ਦੇ ਖਤਮ ਹੋਣ ਦੀ ਗਿਣਤੀ ਉੱਚ ਕੁਸ਼ਲ ਖੇਤਰਾਂ ਦੀ ਤੁਲਨਾ ਵਿਚ ਦੁੱਗਣੀ ਜ਼ਿਆਦਾ ਹੋਵੇਗੀ। ਇਹ ਸ਼ੋਧ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਸੈਲਫ ਡਰਾਈਵਿੰਗ ਕਾਰਾਂ ਅਤੇ ਟਰੱਕਾਂ, ਰੋਬੋਟ ਦੇ ਭੋਜਨ ਤਿਆਰ ਕਰਨ ਅਤੇ ਆਟੋਮੇਟੇਡ ਕਾਰਖਾਨਿਆਂ ਅਤੇ ਗੋਦਾਮਾਂ ਦੇ ਆਪਰੇਸ਼ਨਸ ਜਿਹੀ ਤਕਨੀਕ ਦੇ ਚੜ੍ਹਤ ਅਤੇ ਰੋਜ਼ਗਾਰ 'ਤੇ ਉਸ ਦੇ ਪ੍ਰਭਾਵ 'ਤੇ ਡੂੰਘੀ ਚਰਚਾ ਹੋ ਰਹੀ ਹੈ।

ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਟੋਮੇਸ਼ਨ ਨੇ ਆਮਤੌਰ 'ਤੇ ਵਿਨਾਸ਼ ਦੀ ਤੁਲਨਾ ਵਿਚ ਜ਼ਿਆਦਾ ਰੋਜ਼ਗਾਰ ਪੈਦਾ ਕੀਤਾ ਹੈ। ਪਰ ਹਾਲ ਦੀ ਦੇ ਸਾਲਾਂ ਵਿਚ ਇਸ ਰੁਝਾਨ ਨੇ ਇਕ ਹੁਨਰ ਅੰਤਰ ਪੈਦਾ ਕੀਤਾ ਹੈ ਜਿਸ ਕਾਰਨ ਕਈ ਕਾਮਿਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਪੂਰਵ ਅਨੁਮਾਨ ਵਿਚ ਸ਼ੋਧ ਕਰਤਾਵਾਂ ਨੇ ਕਿਹਾ ਸੀ ਕਿ ਉੱਚ ਉਤਪਾਦਕਤਾ ਨਾਲ 2030 ਤੱਕ ਗਲੋਬਲ ਅਰਥ ਵਿਵਸਥਾ ਲਈ 5 ਟ੍ਰਿਲੀਅਨ ਡਾਲਰ 'ਰੋਬੋਟਿਕਸ ਲਾਭ ਅੰਸ਼' ਮਿਲੇਗਾ।  ਅਧਿਐਨ ਮੁਤਾਬਕ ਰਿਟੇਲ, ਹੈਲਥਕੇਅਰ, ਹੌਸਪਿਟੇਲਿਟੀ ਅਤੇ ਟਰਾਂਸਪੋਰਟ ਦੇ ਨਾਲ-ਨਾਲ ਨਿਰਮਾਣ ਅਤੇ ਖੇਤੀ ਸਮੇਤ ਕਈ ਖੇਤਰਾਂ ਵਿਚ ਰੋਬੋਟ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ। ਅਧਿਐਨ ਮੁਤਾਬਕ ਦੇਸ਼ ਅਤੇ ਖੇਤਰਾਂ ਦੇ ਆਧਾਰ 'ਤੇ ਇਸ ਦਾ ਪ੍ਰਭਾਵ ਅਸਮਾਨ ਹੋਵੇਗਾ।

 


author

Vandana

Content Editor

Related News