ਜਾਨਵਰਾਂ ਤੋਂ ਮਨੁੱਖਾਂ ''ਚ ਕਿਵੇਂ ਪਹੁੰਚਿਆ ਕੋਰੋਨਾ ਵਾਇਰਸ, ਖੋਜਕਰਤਾਵਾਂ ਨੇ ਲਗਾਇਆ ਪਤਾ

Saturday, May 30, 2020 - 04:04 PM (IST)

ਜਾਨਵਰਾਂ ਤੋਂ ਮਨੁੱਖਾਂ ''ਚ ਕਿਵੇਂ ਪਹੁੰਚਿਆ ਕੋਰੋਨਾ ਵਾਇਰਸ, ਖੋਜਕਰਤਾਵਾਂ ਨੇ ਲਗਾਇਆ ਪਤਾ

ਹਿਊਸਟਨ (ਭਾਸ਼ਾ) : ਕੋਵਿਡ-19 ਮਹਾਮਾਰੀ ਦੇ ਸਰੋਤ 'ਤੇ ਪ੍ਰਕਾਸ਼ ਪਾਉਣ ਵਾਲੇ ਇਕ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਆਕਾਰ ਬਦਲ ਕੇ ਜਾਨਵਰਾਂ ਤੋਂ ਮਨੁੱਖਾਂ ਵਿਚ ਪਰਵੇਸ਼ ਕਰਨ ਅਤੇ ਉਨ੍ਹਾਂ ਨੂੰ ਇੰਫੈਕਟਡ ਕਰਨ ਵਿਚ ਸਮਰੱਥ ਹੈ। ਖੋਜਕਰਤਾਵਾਂ ਨੇ ਕੋਵਿਡ-19 ਅਤੇ ਜਾਨਵਰਾਂ ਵਿਚ ਇਸ ਦੇ ਇਸ ਪ੍ਰਕਾਰ ਦੇ ਸਮਾਨ ਰੂਪਾਂ ਦਾ ਜੈਨੇਟਿਕ ਵਿਸ਼ਲੇਸ਼ਣ ਕੀਤਾ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਵਾਇਰਸ ਦਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਓਹੀ ਕੋਰੋਨਾ ਵਾਇਰਸ ਹੈ ਜੋ ਚਮਗਿੱਦੜਾਂ ਨੂੰ ਇੰਫੈਕਟਡ ਕਰਦਾ ਹੈ।

ਖੋਜਕਰਤਾਵਾਂ ਦੇ ਦਲ ਵਿਚ ਅਮਰੀਕਾ ਦੇ ਅਲ ਪਾਸੋ ਵਿਚ ਟੈਕਸਾਸ ਯੂਨੀਵਰਸਿਟੀ ਦੇ ਖੋਜਕਰਤਾ ਵੀ ਸ਼ਾਮਲ ਹਨ। ਉਨ੍ਹਾਂ 'ਸਾਇੰਸ ਐਡਵਾਂਸੇਸ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਕਿ ਸਾਰਸ-ਕੋਵ-2 ਵਾਇਰਸ ਦੀ ਮਨੁੱਖਾਂ ਨੂੰ ਇੰਫੈਕਟਡ ਕਰਨ ਦੀ ਸਮਰੱਥਾ ਥਣਧਾਰੀ ਜੀਵ ਪੈਂਗੋਲਿਨ ਨੂੰ ਇੰਫੈਕਟਡ ਕਰਨ ਵਾਲੇ ਕੋਰੋਨਾ ਵਾਇਰਸ ਤੋਂ ਇਕ ਅਹਿਮ ਜੀਨ ਦੇ ਆਦਾਨ-ਪ੍ਰਦਾਨ ਨਾਲ ਜੁੜੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਇਹ ਵਾਇਰਸ ਆਪਣੇ ਜੈਨੇਟਿਕ ਗੁਣਾ ਵਿਚ ਬਦਲਾਅ ਕਰਕੇ ਮੇਜਬਾਨ ਸੈੱਲਾਂ ਵਿਚ ਮੌਜੂਦ ਰਹਿ ਸਕਦਾ ਹੈ। ਇਸੇ ਸਮਰਥਾ ਕਾਰਨ ਇਹ ਇਕ ਪ੍ਰਜਾਤੀ ਤੋਂ ਦੂਜੀ ਪ੍ਰਜਾਤੀ ਵਿਚ ਪ੍ਰਵੇਸ਼ ਕਰ ਸਕਦਾ ਹੈ। ਅਮਰੀਕਾ ਦੇ ਡਿਊਕ ਯੂਨੀਵਰਸਿਟੀ ਦੇ ਫੇਂਗ ਗਾਉ ਨੇ ਕਿਹਾ ਕਿ ਸਾਰਸ ਜਾਂ ਮਰਸ ਦੀ ਤਰ੍ਹਾਂ ਇਹ ਕੋਰੋਨਾ ਵਾਇਰਸ ਵੀ ਆਪਣੇ ਜੈਨੇਟਿਕ ਗੁਣਾ ਵਿਚ ਬਦਲਾਵ ਕਰਨ ਵਿਚ ਸਮਰੱਥ ਹੈ, ਜਿਸ ਦੀ ਮਦਦ ਨਾਲ ਉਹ ਮਨੁੱਖਾਂ ਨੂੰ ਇੰਫੈਕਟਡ ਕਰ ਸਕਦਾ ਹੈ। ਗਾਓ ਅਤੇ ਉਨ੍ਹਾਂ ਦੇ ਸਾਥੀਆਂ ਅਨੁਸਾਰ ਇਸ ਅਧਿਐਨ ਨਾਲ ਵਾਇਰਸ ਨਾਲ ਭਵਿੱਖ ਵਿਚ ਹੋਣ ਵਾਲੀ ਗਲੋਬਲ ਮਹਾਮਾਰੀਆਂ ਨੂੰ ਰੋਕਣ ਅਤੇ ਉਨ੍ਹਾਂ ਦਾ ਟੀਕਾ ਲੱਭਣ ਵਿਚ ਮਦਦ ਮਿਲ ਸਕਦੀ ਹੈ।


author

cherry

Content Editor

Related News