ਅਮਰੀਕਾ: ਨੇਵਾਰਕ ''ਚ ਹੋਈ ਗੋਲੀਬਾਰੀ, ਨਾਬਾਲਗ ਸਮੇਤ 9 ਲੋਕ ਜ਼ਖ਼ਮੀ

Friday, Jul 01, 2022 - 12:32 PM (IST)

ਅਮਰੀਕਾ: ਨੇਵਾਰਕ ''ਚ ਹੋਈ ਗੋਲੀਬਾਰੀ, ਨਾਬਾਲਗ ਸਮੇਤ 9 ਲੋਕ ਜ਼ਖ਼ਮੀ

ਨੇਵਾਰਕ/ਅਮਰੀਕਾ (ਏਜੰਸੀ)- ਅਮਰੀਕਾ ਵਿਚ ਨਿਊ ਜਰਸੀ ਦੇ ਨੇਵਾਰਕ ਵਿੱਚ ਵੀਰਵਾਰ ਸ਼ਾਮ ਨੂੰ ਇੱਕ ਕਰਿਆਨੇ ਦੀ ਦੁਕਾਨ ਦੇ ਬਾਹਰ ਗੋਲੀਬਾਰੀ ਹੋਈ, ਜਿਸ ਵਿੱਚ ਇੱਕ ਨਾਬਾਲਗ ਸਮੇਤ 9 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ, ਉਨ੍ਹਾਂ ਦੇ ਜਿਊਂਦਾ ਬਚਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਅਜਬ-ਗਜ਼ਬ, ਬਿਸਤਰੇ 'ਤੇ ਸੌਂ ਕੇ ਹਰ ਮਹੀਨੇ 26 ਲੱਖ ਰੁਪਏ ਕਮਾਉਂਦਾ ਹੈ ਇਹ ਸ਼ਖ਼ਸ

ਨੇਵਾਰਕ ਦੇ ਪਬਲਿਕ ਸੇਫਟੀ ਦੇ ਕਾਰਜਕਾਰੀ ਨਿਰਦੇਸ਼ਕ ਰਾਉਲ ਮਾਲਾਵੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਗੋਲੀਬਾਰੀ ਵਿੱਚ ਵਰਤੇ ਜਾਣ ਵਾਲੇ ਸ਼ੱਕੀ ਵਾਹਨ ਦੀ ਤਲਾਸ਼ ਕਰ ਰਹੀ ਹੈ। ਮਾਲਾਵੇ ਨੇ ਦੱਸਿਆ ਕਿ ਨਾਬਾਲਗ (17) ਸਮੇਤ 5 ਜ਼ਖ਼ਮੀ ਖੁਦ ਹਸਪਤਾਲ ਪਹੁੰਚੇ, ਜਦਕਿ ਚਾਰ ਹੋਰਾਂ ਨੂੰ ਐਮਰਜੈਂਸੀ ਕਰਮਚਾਰੀਆਂ ਨੇ ਹਸਪਤਾਲ ਲਿਆਂਦਾ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਗੋਲੀਬਾਰੀ ਵਿੱਚ ਕਿੰਨੇ ਲੋਕ ਸ਼ਾਮਲ ਸਨ ਜਾਂ ਗੋਲੀਬਾਰੀ ਕਿਉਂ ਕੀਤੀ ਗਈ।

ਇਹ ਵੀ ਪੜ੍ਹੋ: ਮਸ਼ਹੂਰ WWE ਐਂਕਰ ਕਾਇਲਾ ਬ੍ਰੈਕਸਟਨ ਦਾ ਖ਼ੁਲਾਸਾ, ਮਾਂ ਦੇ ਰੇਪ ਤੋਂ ਬਾਅਦ ਮੇਰਾ ਜਨਮ ਹੋਇਆ, ਨਹੀਂ ਪਤਾ ਪਿਤਾ ਕੌਣ'


author

cherry

Content Editor

Related News