ਅਮਰੀਕਾ ਸਮੇਤ 30 ਨਾਟੋ ਦੇਸ਼ਾਂ ਨੇ ਅੱਧੇ ਝੁਕਾਏ ਝੰਡੇ, ਕਾਬੁਲ ’ਚ ਮਾਰੇ ਗਏ ਅਮਰੀਕੀ ਫ਼ੌਜੀਆਂ ਨੂੰ ਸ਼ਰਧਾਂਜਲੀ

Saturday, Aug 28, 2021 - 12:29 PM (IST)

ਅਮਰੀਕਾ ਸਮੇਤ 30 ਨਾਟੋ ਦੇਸ਼ਾਂ ਨੇ ਅੱਧੇ ਝੁਕਾਏ ਝੰਡੇ, ਕਾਬੁਲ ’ਚ ਮਾਰੇ ਗਏ ਅਮਰੀਕੀ ਫ਼ੌਜੀਆਂ ਨੂੰ ਸ਼ਰਧਾਂਜਲੀ

ਵਾਸ਼ਿੰਗਟਨ- ਕਾਬੁਲ ਏਅਰਪੋਰਟ ’ਤੇ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਅਮਰੀਕੀ ਫ਼ੌਜੀਆਂ ਦੇ ਸਨਮਾਨ ਵਿਚ 30 ਨਾਟੋ ਦੇਸ਼ਾਂ ਨੇ ਆਪਣਾ ਝੰਡਾ ਅੱਧਾ ਝੁਕਾ ਦਿੱਤਾ। ਨਾਟੋ ਪ੍ਰਮੱਖ ਜੇਨਸ ਸਟੋਲਟੇਨਬਰਗ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਨਾਟੋ ਹੈੱਡਕੁਆਰਟਰ ਤੋਂ ਜੋ ਤਸਵਰਾਂ ਸਾਹਮਣੇ ਆਈਆਂ ਹਨ ਉਨ੍ਹਾਂ ਵਿਚ ਨਜ਼ਰ ਆ ਰਿਹਾ ਹੈ ਕਿ ਕਈ ਦੇਸ਼ਾਂ ਦੇ ਝੰਡੇ ਅੱਧੇ ਝੁਕੇ ਹੋਏ ਹਨ। ਨਾਟੋ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨੇ ਕਿਹਾ ਕਿ ਦੂਸਰਿਆਂ ਦੀ ਰੱਖਿਆ ਕਰਨ ਵਿਚ ਜਾਨ ਗਵਾਉਣ ਵਾਲੇ ਯੂ. ਐੱਸ. ਫ਼ੌਜੀਆਂ ਦਾ ਅਸੀਂ ਸਨਮਾਨ ਕਰਦੇ ਹਾਂ।

ਅਫ਼ਗਾਨਿਸਤਾਨ ਵਿਚ ਵੀਰਵਾਰ ਸ਼ਾਮ ਨੂੰ ਕਾਬੁਲ ਹਵਾਈ ਅੱਡੇ ਦੇ ਬਾਹਰ ਹੋਏ 2 ਧਮਾਕਿਆਂ ਵਿਚ 169 ਅਫ਼ਗਾਨ ਅਤੇ 13 ਅਮਰੀਕੀ ਫ਼ੌਜੀ ਮਾਰੇ ਗਏ ਸਨ। ਖ਼ਤਰਨਾਕ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਖੁਰਾਸਾਨ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।


author

cherry

Content Editor

Related News