ਸ਼ਰਮਨਾਕ, ਧੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ''ਚ ਮਾਂ ਨੂੰ ਹੋਈ 723 ਸਾਲ ਦੀ ਸਜ਼ਾ

Wednesday, Nov 04, 2020 - 10:11 AM (IST)

ਸ਼ਰਮਨਾਕ, ਧੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ''ਚ ਮਾਂ ਨੂੰ ਹੋਈ 723 ਸਾਲ ਦੀ ਸਜ਼ਾ

ਵਾਸ਼ਿੰਗਟਨ : ਯੌਣ ਸ਼ੋਸ਼ਣ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਹਾਲ ਹੀ ਵਿਚ ਅਮਰੀਕਾ ਵਿਚ ਇਕ ਮਾਂ ਨੂੰ ਆਪਣੀ ਧੀ ਅਤੇ ਮਤਰੇਈ ਧੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ 723 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਥੇ ਹੀ ਬੀਬੀ ਲੀਜ਼ਾ ਲੈਸ਼ਰ ਦੇ ਪਤੀ ਮਾਈਕਲ ਲਸ਼ੇਰ ਨੂੰ ਇਸ ਮਾਮਲੇ ਵਿਚ 438 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਮੀਡੀਆ ਰਿਪੋਰਟਾਂ ਅਨੁਸਾਰ 41 ਸਾਲਾ ਲੀਜ਼ਾ ਲਸ਼ੇਰ ਨੂੰ 2 ਨਵੰਬਰ ਨੂੰ 723 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਕੇਸ ਦਾ ਫ਼ੈਸਲਾ ਜੱਜ ਸਟੀਫਨ ਬਰਾਊਨ ਵੱਲੋਂ ਸੁਣਾਇਆ ਗਿਆ ਸੀ ਅਤੇ ਅਮਰੀਕੀ ਕਾਨੂੰਨਾਂ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਇਹ ਸਭ ਤੋਂ ਵੱਧ ਸਜ਼ਾ ਹੈ। ਰਿਪੋਰਟ ਮੁਤਾਬਕ ਲੀਜ਼ਾ 'ਤੇ ਬਲਾਤਕਾਰ, ਬਦਤਮੀਜ਼ੀ ਅਤੇ ਜਿਨਸੀ ਤਸੀਹੇ ਵਰਗੇ ਗੰਭੀਰ ਦੋਸ਼ ਲੱਗੇ ਸਨ। ਲੀਜ਼ਾ ਨੇ ਆਪਣੇ ਪਤੀ ਨਾਲ ਮਿਲ ਕੇ ਕਈ ਸਾਲਾਂ ਤੋਂ ਆਪਣੀਆਂ ਦੋਵਾਂ ਧੀਆਂ ਨਾਲ ਯੌਨ ਸ਼ੋਸ਼ਣ ਕੀਤਾ।

ਸਾਲ 2007 ਵਿਚ ਪਹਿਲੀ ਵਾਰ ਇਹ ਮਾਮਲਾ ਸਾਹਮਣੇ ਆਇਆ ਸੀ ਪਰ ਇਹ ਮਾਮਲਾ ਵਿਚਾਲੇ ਹੀ ਸ਼ਾਂਤ ਹੋ ਗਿਆ ਸੀ। ਹਾਲਾਂਕਿ ਪੀੜਤਾਂ ਦੀ ਬੇਨਤੀ 'ਤੇ ਇਸ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ। ਜਦੋਂ ਇਸ ਮਾਮਲੇ ਦੀ ਸੁਣਵਾਈ ਹੋਈ ਤਾਂ ਕਈ ਤੱਥ ਸਾਹਮਣੇ ਆਏ ਅਤੇ ਅਦਾਲਤ ਨੇ ਆਖ਼ਿਰਕਾਰ ਇੰਨਾ ਵੱਡਾ ਫ਼ੈਸਲਾ ਸੁਣਾਇਆ। ਅਸਿਸਟੈਂਟ ਅਟਾਰਨੀ ਕੋਰਟਨੀ ਸ਼ਲੇਕ ਨੇ ਕਿਹਾ ਕਿ ਪੀੜਤਾਂ ਨੇ ਕਈ ਸਾਲਾਂ ਤੱਕ ਇਨ੍ਹਾਂ ਨਾਲ ਆਪਣੀ ਜ਼ਿੰਦਗੀ ਬਿਤਾਈ ਅਤੇ ਤਸੀਹੇ ਸਹੇ। ਉਨ੍ਹਾਂ ਕਿਹਾ ਆਖ਼ਿਰਕਾਰ ਇਸ ਮਾਮਲੇ ਵਿਚ ਹੁਣ ਨਿਆਂ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੀ ਹੈ, ਜਿਸ ਦੇ ਉਹ ਹੱਕਦਾਰ ਸਨ।


author

cherry

Content Editor

Related News