ਅਮਰੀਕਾ: ਮਿਸੂਰੀ ''ਚ 3 ਕਤਲਾਂ ਦੇ ਦੋਸ਼ੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਦਿੱਤੀ ਮੌਤ ਦੀ ਸਜ਼ਾ

Wednesday, Oct 06, 2021 - 08:59 PM (IST)

ਅਮਰੀਕਾ: ਮਿਸੂਰੀ ''ਚ 3 ਕਤਲਾਂ ਦੇ ਦੋਸ਼ੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਦਿੱਤੀ ਮੌਤ ਦੀ ਸਜ਼ਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸਟੇਟ ਮਿਸੂਰੀ 'ਚ ਇੱਕ ਵਿਅਕਤੀ ਨੂੰ 3 ਕਤਲਾਂ ਦੇ ਦੋਸ਼ ਵਿਚ ਮੰਗਲਵਾਰ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਅਰਨੇਸਟ ਜਾਨਸਨ (61) ਦੇ ਕੈਦੀ ਨੂੰ ਬੋਨੇ ਟੈਰੇ ਜੇਲ੍ਹ ਵਿੱਚ ਜ਼ਹਿਰੀਲੇ ਟੀਕੇ ਦੀ ਖੁਰਾਕ ਦਿੱਤੀ ਗਈ ਅਤੇ ਸ਼ਾਮ 6:11 ਵਜੇ ਉਸਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਪੋਪ ਫ੍ਰਾਂਸਿਸ ਸਮੇਤ ਵਕੀਲਾਂ ਨੇ ਉਸਦੀ ਸਜ਼ਾ ਟਾਲਣ ਦੀ ਬੇਨਤੀ ਕੀਤੀ ਸੀ। ਜਿਸ ਉਪਰੰਤ ਜਸਟਿਸ ਬ੍ਰੇਟ ਕਵਾਨੌਗ ਦੇ ਆਦੇਸ਼ ਨੇ ਜਾਨਸਨ ਦੀ ਫਾਂਸੀ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜਾਨਸਨ ਦੇ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਉਸਦੀ ਫਾਂਸੀ ਗੈਰ ਸੰਵਿਧਾਨਕ ਸੀ ਕਿਉਂਕਿ ਉਹ ਬੌਧਿਕ ਤੌਰ ਤੇ ਅਯੋਗ ਸੀ।  ਉਹ ਅਲਕੋਹਲ ਸਿੰਡਰੋਮ ਨਾਲ ਪੈਦਾ ਹੋਇਆ ਸੀ ਅਤੇ 2007 'ਚ ਟਿਊਮਰ ਹਟਾਉਣ ਦੀ ਸਰਜਰੀ ਤੋਂ ਦਿਮਾਗ ਦੇ ਟਿਸ਼ੂਆਂ ਨੂੰ ਗੁਆ ਚੁੱਕਾ ਸੀ। 

ਇਹ ਖ਼ਬਰ ਪੜ੍ਹੋ- ਟਾਸ ਤੇ ਪਿੱਚ ਦਾ ਨਹੀਂ, ਜ਼ਿਆਦਾ ਦੋਸ਼ ਸਾਡਾ : ਸੰਗਾਕਾਰਾ


ਜਾਨਸਨ ਨੇ 12 ਫਰਵਰੀ, 1994 ਨੂੰ ਲੁੱਟ ਦੇ ਦੌਰਾਨ ਕੇਸੀ ਦੇ ਜਨਰਲ ਸਟੋਰ ਵਿੱਚ ਤਿੰਨ ਕਾਮਿਆਂ ਦੀ ਹੱਤਿਆ ਕਰ ਦਿੱਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸਨੇ 46 ਸਾਲਾ ਮੈਰੀ ਬ੍ਰੈਚਰ, 57 ਸਾਲਾ ਮੈਬਲ ਸਕ੍ਰੌਗਸ ਅਤੇ 58 ਸਾਲਾ ਫਰੈਡ ਜੋਨਸ ਨੂੰ ਮਾਰਨ ਲਈ ਹਥੌੜੇ ਤੇ ਪੇਚਕਸ ਦੀ ਵਰਤੋਂ ਕੀਤੀ ਸੀ। ਉਸ ਨੂੰ ਇਸ ਅਪਰਾਧ ਲਈ ਤਿੰਨ ਵਾਰ ਦੋਸ਼ੀ ਠਹਿਰਾਇਆ ਗਿਆ ਸੀ। ਇਸਦੇ ਇਲਾਵਾ ਜਾਨਸਨ ਨੇ ਜਹਿਰੀਲੇ ਟੀਕੇ ਦੇ ਬਜਾਏ ਫਾਇਰਿੰਗ ਸਕੁਐਡ ਦੁਆਰਾ ਮਾਰੇ ਜਾਣ ਲਈ ਕਿਹਾ ਸੀ, ਕਿਉਂਕਿ ਉਸਨੂੰ ਡਰ ਸੀ ਕਿ ਦਰਦਨਾਕ ਦੌਰੇ ਪੈਣਗੇ ਪਰ ਸੁਪਰੀਮ ਕੋਰਟ ਨੇ ਉਸ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ।


ਇਹ ਖ਼ਬਰ ਪੜ੍ਹੋ- ਚੈਂਪੀਅਨ ਚੈੱਸ ਟੂਰ ਫਾਈਨਲਸ ਦਾ ਜੇਤੂ ਬਣਿਆ ਮੈਗਨਸ ਕਾਰਲਸਨ

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News