ਈਰਾਨੀ ਹੈਕਰਾਂ ਨੇ ਅਮਰੀਕੀ ਸਰਕਾਰੀ ਵੈਬਸਾਈਟ ਹੈਕ ਕਰਨ ਦਾ ਕੀਤਾ ਦਾਅਵਾ

01/05/2020 10:58:15 AM

ਵਾਸ਼ਿੰਗਟਨ (ਭਾਸ਼ਾ): ਈਰਾਨ ਦੇ ਹੈਕਰ ਹੋਣ ਦਾ ਦਾਅਵਾ ਕਰਨ ਵਾਲੇ ਇਕ ਸਮੂਹ ਨੇ ਇਕ ਅਮਰੀਕੀ ਸਰਕਾਰੀ ਏਜੰਸੀ ਦੀ ਵੈਬਸਾਈਟ ਹੈਕ ਕਰ ਲਈ ਅਤੇ ਸੀਨੀਅਰ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦਾ ਸੰਕਲਪ ਲੈਂਦੇ ਹੋਏ ਇਕ ਸੰਦੇਸ਼ ਇਸ 'ਤੇ ਪੋਸਟ ਕੀਤਾ। 'ਫੈਡਰਲ ਡਿਪੋਜਿਟ੍ਰੀ ਲਾਈਬ੍ਰੇਰੀ ਪ੍ਰੋਗਰਾਮ' ਦੀ ਵੈਬਸਾਈਟ 'ਤੇ ਹੈਕਰਾਂ ਨੇ ਈਰਾਨੀਅਨ ਹੈਕਰਸ ਨਾਮ ਨਾਲ ਪੇਜ ਪਾਇਆ ਅਤੇ ਉਸ 'ਤੇ ਈਰਾਨ ਦੇ ਸਰਬ ਉੱਚ ਨੇਤਾ ਅਯਾਤੁਲਾ ਅਲੀ ਖਾਮੇਨੀ ਅਤੇ ਈਰਾਨੀ ਝੰਡੇ ਦੀ ਤਸਵੀਰ ਲਗਾ ਦਿੱਤੀ। 

PunjabKesari

ਹੈਕਰਾਂ ਨੇ ਵੈਬਸਾਈਟ 'ਤੇ ਲਿਖਿਆ,''ਸੁਲੇਮਾਨੀ ਦੇ ਅਣਥੱਕ ਯਤਨਾਂ ਦਾ ਪੁਰਸਕਾਰ ਸ਼ਹਾਦਤ ਸੀ।'' ਵੈਬਸਾਈਟ 'ਤੇ ਲਿਖਿਆ ਗਿਆ,''ਉਹਨਾਂ ਦੀ ਰਵਾਨਗੀ ਅਤੇ ਈਸ਼ਵਾਰ ਦੀ ਤਾਕਤ ਨਾਲ ਉਹਨਾਂ ਦਾ ਕੰਮ ਅਤੇ ਰਸਤਾ ਬੰਦ ਨਹੀਂ ਹੋਵੇਗਾ ਅਤੇ ਉਹਨਾਂ ਤੇ ਹੋਰ ਸ਼ਹੀਦਾਂ ਦੇ ਖੂਨ ਨਾਲ ਆਪਣੇ ਗੰਦੇ ਹੱਥਾਂ ਨੂੰ ਰੰਗਣ ਵਾਲੇ ਅਪਰਾਧੀਆਂ ਤੋਂ ਬਦਲਾ ਲਿਆ ਜਾਵੇਗਾ।'' ਪੇਜ 'ਤੇ ਸਫੇਦ ਪਿੱਠਭੂਮੀ ਵਿਚ ਕੈਪਸ਼ਨ ਲਿਖੀ ਗਈ,''ਇਹ ਈਰਾਨ ਦੀ ਸਾਈਬਰ ਸਮਰੱਥਾ ਦਾ ਇਕ ਮਾਮੂਲੀ ਹਿੱਸਾ ਹੈ।''


Vandana

Content Editor

Related News