ਅਮਰੀਕਾ ''ਚ ''ਏਅਰ ਫੋਰਸ ਵਨ'' ਦੇ ਬੇਸ ਤੱਕ ਪਹੁੰਚਿਆ ਘੁਸਪੈਠੀਆ

Tuesday, Feb 07, 2023 - 04:06 PM (IST)

ਅਮਰੀਕਾ ''ਚ ''ਏਅਰ ਫੋਰਸ ਵਨ'' ਦੇ ਬੇਸ ਤੱਕ ਪਹੁੰਚਿਆ ਘੁਸਪੈਠੀਆ

ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਜਹਾਜ਼ ‘ਏਅਰ ਫੋਰਸ ਵਨ’ ਦੀ ਮੌਜੂਦਗੀ ਵਾਲੇ ਬੇਹੱਦ ਸੰਵੇਦਨਸ਼ੀਲ ਫੌਜੀ ਅੱਡੇ 'ਤੇ ਇਕ ਵਾਰ ਫਿਰ ਘੁਸਪੈਠੀਆ ਦਾਖ਼ਲ ਹੋ ਗਿਆ। ਹਾਲਾਂਕਿ, ਇਸ ਵਾਰ ਇੱਕ 'ਰੈਜ਼ੀਡੈਂਟ' ਨੇ ਘੁਸਪੈਠੀਏ 'ਤੇ ਗੋਲੀ ਚਲਾ ਦਿੱਤੀ। 'ਜੁਆਇੰਟ ਬੇਸ ਐਂਡਰਿਊਜ਼' (ਜੇ.ਬੀ.ਏ.) ਨੇ ਸੋਮਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਜੁਆਇੰਟ ਬੇਸ ਐਂਡਰਿਊਜ਼ ਨੇ ਟਵਿੱਟਰ 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਸਵੇਰੇ 11:30 ਵਜੇ ਦੇ ਕਰੀਬ ਵਾਪਰੀ ਅਤੇ ਘਟਨਾ ਦੌਰਾਨ ਜੇਬੀਏ ਹਾਊਸਿੰਗ ਖੇਤਰ ਵਿੱਚ ਇਕ ਵਿਅਕਤੀ ਅਣਅਧਿਕਾਰਤ ਤੌਰ 'ਤੇ ਦਾਖ਼ਲ ਹੋ ਗਿਆ। ਬਿਆਨ ਅਨੁਸਾਰ, "ਇੱਕ 'ਰੈਜ਼ੀਡੈਂਟ' (ਉੱਥੇ ਰਹਿਣ ਵਾਲੇ) ਨੇ ਗੋਲੀ ਚਲਾ ਦਿੱਤੀ। ਸੁਰੱਖਿਆ ਕਰਮਚਾਰੀ ਘੁਸਪੈਠੀਏ ਨੂੰ ਫੜਨ ਲਈ ਮੌਕੇ 'ਤੇ ਪਹੁੰਚੇ ਅਤੇ ਜਾਂਚ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

ਜੁਆਇੰਟ ਬੇਸ ਐਂਡਰਿਊਜ਼ ਵਿੱਚ ਰਾਸ਼ਟਰਪਤੀ ਦੇ ਬੇੜੇ ਦੇ ਕਈ ਨੀਲੇ ਅਤੇ ਚਿੱਟੇ ਜਹਾਜ਼ ਹਨ, ਜਿਸ ਵਿੱਚ ਏਅਰ ਫੋਰਸ ਵਨ, ਮਰੀਨ ਵਨ ਅਤੇ "ਡੂਮਸਡੇ" 747 ਜਹਾਜ਼ ਵੀ ਸ਼ਾਮਲ ਹਨ, ਜੋ ਲੋੜ ਪੈਣ 'ਤੇ ਦੇਸ਼ ਦੇ ਹਵਾਈ ਪ੍ਰਮਾਣੂ ਕਮਾਂਡ ਅਤੇ ਕੰਟਰੋਲ ਕੇਂਦਰ ਵਜੋਂ ਕੰਮ ਕਰ ਸਕਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਵਾਈ ਅੱਡੇ ਦੀ ਸੁਰੱਖਿਆ ਵਿਚ ਸੰਨ੍ਹ ਲੱਗੀ ਹੈ। ਫਰਵਰੀ 2021 ਵਿੱਚ ਵੀ, ਇੱਕ ਵਿਅਕਤੀ ਸੁਰੱਖਿਆ ਘੇਰਿਆਂ ਨੂੰ ਪਾਰ ਕਰਦੇ ਹੋਏ C-40 ਜਹਾਜ਼ ਵਿੱਚ ਸਵਾਰ ਹੋ ਗਿਆ, ਜੋ ਕਿ ਫ਼ੌਜ ਦੇ 737 ਜਹਾਜ਼ ਦੇ ਸਮਾਨ ਹੈ, ਜਿਸ ਦਾ ਇਸਤੇਮਾਲ ਸਰਕਾਰੀ ਅਧਿਕਾਰੀਆਂ ਦੀ ਉਡਾਣ ਲਈ ਕੀਤਾ ਜਾਂਦਾ ਹੈ।


author

cherry

Content Editor

Related News