ਅਮਰੀਕਾ ਨੇ ਭਾਰਤ ਸਮੇਤ 6 ਦੇਸ਼ਾਂ ਨੂੰ ਦਿੱਤੀ ਰਾਹਤ, ਵਾਧੂ ਟੈਕਸ ਕੀਤਾ ਮੁਅੱਤਲ

Friday, Jun 04, 2021 - 09:08 AM (IST)

ਅਮਰੀਕਾ ਨੇ ਭਾਰਤ ਸਮੇਤ 6 ਦੇਸ਼ਾਂ ਨੂੰ ਦਿੱਤੀ ਰਾਹਤ, ਵਾਧੂ ਟੈਕਸ ਕੀਤਾ ਮੁਅੱਤਲ

ਵਾਸ਼ਿੰਗਟਨ(ਅਨਸ)- ਅਮਰੀਕਾ ਨੇ ਭਾਰਤ ਸਮੇਤ ਉਨ੍ਹਾਂ 6 ਦੇਸ਼ਾਂ ’ਤੇ ਵਾਧੂ ਟੈਕਸ ਲਗਾਉਣ ਦਾ ਐਲਾਨ ਕੀਤਾ ਜੋ ਅਮਰੀਕੀ ਈ-ਕਾਮਰਸ ਕੰਪਨੀਆਂ ’ਤੇ ਡਿਜੀਟਲ ਸਰਵਿਸ ਟੈਕਸ ਲਗਾ ਰਹੇ ਹਨ ਜਾਂ ਲਗਾਉਣ ’ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਇਸ ਤੋਂ ਤੁਰੰਤ ਬਾਅਦ ਇਸ ਟੈਕਸ ਨੂੰ 6 ਮਹੀਨਿਆਂ ਲਈ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਕੋਵਿਡ-19 ਨਾਲ 10.8 ਕਰੋੜ ਕਾਮੇ ਗ਼ਰੀਬ ਹੋਏ, 2022 ’ਚ 20.5 ਕਰੋੜ ਹੋ ਸਕਦੇ ਹਨ ਬੇਰੁਜ਼ਗਾਰ: ਸੰਯੁਕਤ ਰਾਸ਼ਟਰ

ਅਮਰੀਕਾ ਨੇ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਅਤੇ ਜੀ-20 ’ਚ ਅੰਤਰਰਾਸ਼ਟਰੀ ਟੈਕਸੇਸ਼ਨ ਨੂੰ ਲੈ ਕੇ ਚੱਲ ਰਹੀ ਬਹੁ-ਪੱਖੀ ਗੱਲਬਾਤ ਦੇ ਪੂਰਾ ਹੋਣ ਲਈ ਸਮਾਂ ਦਿੰਦੇ ਹੋਏ 6 ਮਹੀਨੇ ਲਈ ਇਸ ਵਾਧੂ ਚਾਰਜ ਨੂੰ ਲਗਾਉਣ ਦੇ ਨਾਲ ਹੀ ਮੁਅੱਤਲ ਕਰ ਦਿੱਤਾ। ਅਮਰੀਕਾ ਦੀ ਵਪਾਰ ਪ੍ਰਤਿਨਿੱਧੀ ਕੈਥਰੀਨ ਤਾਈ ਨੇ ਇਕ ਬਿਆਨ ਜਾਰੀ ਕਰ ਕੇ ਆਸਟਰੀਆ, ਭਾਰਤ, ਇਟਲੀ, ਸਪੇਨ, ਤੁਰਕੀ ਅਤੇ ਬ੍ਰਿਟੇਨ ਵੱਲੋਂ ਅਪਨਾਏ ਗਏ ਡਿਜੀਟਲ ਸਰਵਿਸ ਟੈਕਸ ’ਤੇ ਇਕ ਸਾਲ ਦੀ ਜਾਂਚ ਦੀ ਸਮਾਪਤੀ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ: ਵੈਕਸੀਨ ਲਗਵਾਓ, ਮੁਫ਼ਤ ’ਚ ਬੀਅਰ ਲੈ ਜਾਓ, ਅਮਰੀਕੀ ਰਾਸ਼ਟਰਪਤੀ ਟੀਕਾ ਲਗਵਾਉਣ ਵਾਲਿਆਂ ਨੂੰ ਦੇਣਗੇ ਤੋਹਫ਼ਾ

ਪਿਛਲੇ ਸਾਲ ਰੱਖਿਆ ਸੀ ਪ੍ਰਸਤਾਵ
2020 ਮਾਰਚ ’ਚ ਅਮਰੀਕਾ ਨੇ ਭਾਰਤ ਸਮੇਤ ਉਨ੍ਹਾਂ ਦੇਸ਼ਾਂ ’ਤੇ ਜਵਾਬੀ ਕਾਰਵਾਈ ਦਾ ਪ੍ਰਸਤਾਵ ਰੱਖਿਆ ਸੀ ਜੋ ਅਮਰੀਕਾ ਦੀਆਂ ਈ-ਕਾਮਰਸ ਕੰਪਨੀਆਂ ’ਤੇ ਡਿਜੀਟਲ ਸਰਵਿਸ ਟੈਕਸ ਲਗਾ ਰਹੇ ਸਨ ਜਾਂ ਲਗਾਉਣ ਦੀ ਤਿਆਰੀ ’ਚ ਸਨ। ਅਮਰੀਕਾ ਨੇ ਇਨ੍ਹਾਂ ਦੇਸ਼ਾਂ ’ਤੇ 25 ਫ਼ੀਸਦੀ ਤੱਕ ਜ਼ਿਆਦਾ ਵਾਧੂ ਟੈਕਸ ਲਗਾਉਣ ਦਾ ਪ੍ਰਸਤਾਵ ਰੱਖਿਆ ਸੀ ਜਿਸ ਦੇ ਨਾਲ ਅਮਰੀਕਾ ਵੀ ਉਨ੍ਹਾਂ ਦੇ ਸਾਮਾਨਾਂ ’ਤੇ ਇੰਨਾ ਟੈਕਸ ਵਸੂਲ ਕਰ ਸਕੇ ਜਿਨ੍ਹਾਂ ਅਮਰੀਕੀ ਕੰਪਨੀਆਂ ’ਤੇ ਇਹ ਦੇਸ਼ ਡਿਜੀਟਲ ਸਰਵਿਸ ਟੈਕਸ ਲਗਾ ਰਹੇ ਹਨ। ਤਾਈ ਨੇ ਕਿਹਾ ਕਿ ਅਮਰੀਕਾ ਓ. ਈ. ਸੀ. ਡੀ. ਅਤੇ ਜੀ-20 ਪ੍ਰਕਿਰਿਆ ਦੇ ਜਰੀਏ ਅੰਤਰਰਾਸ਼ਟਰੀ ਟੈਕਸੇਸ਼ਨ ਨੂੰ ਲੈ ਕੇ ਆਮ ਸਹਿਮਤੀ ਬਣਾਉਣ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News