ਅਮਰੀਕਾ ਤੇ ਕੈਨੇਡਾ ਨੇ ਰੂਸ ਉਪਰੋਂ ''ਆਬਜ਼ਰਵੇਸ਼ਨ ਫਲਾਈਟ'' ਕੀਤੀ ਸ਼ੁਰੂ

Monday, Sep 16, 2019 - 10:02 AM (IST)

ਅਮਰੀਕਾ ਤੇ ਕੈਨੇਡਾ ਨੇ ਰੂਸ ਉਪਰੋਂ ''ਆਬਜ਼ਰਵੇਸ਼ਨ ਫਲਾਈਟ'' ਕੀਤੀ ਸ਼ੁਰੂ

ਮਾਸਕੋ— ਅਮਰੀਕਾ ਤੇ ਕੈਨੇਡਾ ਨੇ 'ਓਪਨ ਸਕਾਈ' ਸੰਧੀ ਤਹਿਤ ਰੂਸ ਦੇ ਹਵਾਈ ਖੇਤਰ ਤੋਂ ਸੋਮਵਾਰ ਨੂੰ 'ਆਬਜ਼ਰਵੇਸ਼ਨ ਉਡਾਣ' ਦੀ ਸ਼ੁਰੂਆਤ ਕੀਤੀ। ਰੂਸ ਦੇ ਰਾਸ਼ਟਰੀ ਪ੍ਰਮਾਣੂ ਰਿਡਕਸ਼ਨ ਕੇਂਦਰ ਦੇ ਮੁਖੀ ਸਰਗੇਈ ਰੇਜ਼ਕੋਵ ਨੇ ਇਸ ਦੀ ਜਾਣਕਾਰੀ ਦਿੱਤੀ। ਰੋਜ਼ਕੋਵ ਨੇ ਰੂਸ ਦੇ ਰੱਖਿਆ ਮੰਤਰਾਲੇ ਦੇ ਅਧਿਕਾਰਕ ਸਮਾਚਾਰ ਪੱਤਰ ਨੂੰ ਦਿੱਤੇ ਇਕ ਬਿਆਨ 'ਚ ਕਿਹਾ,''ਅਮਰੀਕਾ ਤੇ ਕੈਨੇਡਾ ਨੇ 'ਓਪਨ ਸਕਾਈ' ਸੰਧੀ ਤਹਿਤ ਰੂਸ ਦੇ ਹਵਾਈ ਖੇਤਰ ਦੇ ਉੱਪਰੋਂ ਇਕ ਜਹਾਜ਼ ਨੇ ਉਡਾਣ ਭਰੀ।

ਰੇਜ਼ਕੋਵ ਮੁਤਾਬਕ ਰੂਸ ਵੀ ਇਸ ਸਮੇਂ ਬੇਨੇਲਕਸ ਅਤੇ ਪੁਰਤਗਾਲ ਦੇ ਖੇਤਰਾਂ 'ਚ ਉਡਾਣ ਭਰੇਗਾ। ਓਪਨ ਸਕਾਈ ਸੰਧੀ ਜ਼ਰੀਏ ਇਹ ਦੇਸ਼ ਫੌਜੀ ਬਲਾਂ ਬਾਰੇ ਜਾਣਕਾਰੀ ਇਕੱਠੀ ਕਰਨ ਦੇ ਉਦੇਸ਼ ਨਾਲ ਹਵਾਈ ਨਿਗਰਾਨੀ ਕਰ ਸਕਣਗੇ। ਫੌਜੀ ਗਤੀਵਿਧੀਆਂ ਦੀ ਪਾਰਦਰਸ਼ਤਾ ਨੂੰ ਵਧਾਉਣ ਲਈ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ 'ਚ 30 ਤੋਂ ਵਧੇਰੇ ਦੇਸ਼ ਸ਼ਾਮਲ ਹਨ।


Related News