ਅਮਰੀਕਾ: ਅਟਲਾਂਟਾ ਹੋਟਲ ''ਚ ਗੋਲੀਬਾਰੀ, ਹਿਰਾਸਤ ''ਚ ਲਿਆ ਗਿਆ ਹਮਲਾਵਰ

Wednesday, Oct 30, 2024 - 04:56 PM (IST)

ਅਟਲਾਂਟਾ (ਏਜੰਸੀ)- ਅਟਲਾਂਟਾ ਵਿਚ ਇੱਕ ਵਿਅਕਤੀ ਨੇ ਕਈ ਵੱਖ-ਵੱਖ ਹਥਿਆਰਾਂ ਨਾਲ ਆਪਣੇ ਅਪਾਰਟਮੈਂਟ ਤੋਂ 'ਫੋਰ ਸੀਜ਼ਨਜ਼ ਹੋਟਲ' 'ਤੇ ਮੰਗਲਵਾਰ ਦੁਪਹਿਰ ਨੂੰ ਘੱਟੋ-ਘੱਟ 15 ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਟਲਾਂਟਾ ਪੁਲਸ ਦੇ ਮੁਖੀ ਡੈਰਿਨ ਸ਼ੀਅਰਬੌਮ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ 70 ਸਾਲਾ ਸ਼ੱਕੀ ਨੇ ਝਗੜੇ ਦੌਰਾਨ ਗੋਲੀ ਚਲਾਉਣ ਲਈ ਹੈਂਡਗਨ, ਸ਼ਾਟਗਨ ਅਤੇ ਇੱਕ ਰਾਈਫਲ ਦੀ ਵਰਤੋਂ ਕੀਤੀ।

ਇਹ ਵੀ ਪੜ੍ਹੋ: ਈਰਾਨ ਨੇ iphone ਦੇ ਨਵੇਂ ਮਾਡਲ ਦੇ ਆਯਾਤ 'ਤੇ ਪਿਛਲੇ ਸਾਲ ਤੋਂ ਲੱਗੀ ਪਾਬੰਦੀ ਹਟਾਈ

ਝੜਪ ਦੌਰਾਨ 2 ਪੁਲਸ ਅਧਿਕਾਰੀਆਂ ਨੇ ਜਵਾਬੀ ਗੋਲੀਬਾਰੀ ਕੀਤੀ ਅਤੇ ਇੱਕ ਅਧਿਕਾਰੀ ਅਤੇ ਸ਼ੱਕੀ ਨੂੰ ਮਾਮੂਲੀ ਸੱਟਾਂ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਸ਼ੀਅਰਬੌਮ ਨੇ ਕਿਹਾ ਕਿ ਅਧਿਕਾਰੀਆਂ ਨੂੰ ਅਟਲਾਂਟਾ ਦੇ ਮਿਡਟਾਊਨ ਇਲਾਕੇ ਵਿਚ ਹੋਟਲ ਦੇ ਰਿਹਾਇਸ਼ੀ ਖੇਤਰ ਵਿੱਚ ਮਾਨਸਿਕ ਸਿਹਤ ਐਮਰਜੈਂਸੀ ਲਈ ਸਵੇਰੇ 10 ਵਜੇ ਬੁਲਾਇਆ ਗਿਆ ਸੀ।

ਇਹ ਵੀ ਪੜ੍ਹੋ: ਭਾਰਤ ਖ਼ਿਲਾਫ਼ ਕੈਨੇਡਾ ਦੀ ਸਾਜ਼ਿਸ਼, ਟਰੂਡੋ ਦੇ ਮੰਤਰੀਆਂ ਦਾ ਵੱਡਾ ਕਬੂਲਨਾਮਾ

ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਸ਼ੱਕੀ ਵਿਅਕਤੀ ਦਾ ਹੋਟਲ ਕਰਮਚਾਰੀ ਨਾਲ ਝਗੜਾ ਹੋਇਆ ਸੀ। ਸ਼ਿਅਰਬੌਮ ਨੇ ਕਿਹਾ ਕਿ ਜਦੋਂ ਪੁਲਸ ਨੇ ਸ਼ੱਕੀ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਤਾਂ ਉਸਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸ਼ੱਕੀ ਕੋਲ ਕਈ ਚਾਕੂ ਵੀ ਸਨ। ਉਨ੍ਹਾਂ ਕਿਹਾ ਕਿ ਸ਼ੱਕੀ ਨੇ ਆਖ਼ਰਕਾਰ ਆਤਮ ਸਮਰਪਣ ਕਰ ਦਿੱਤਾ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਇਹ ਵੀ ਪੜ੍ਹੋ: ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਇਸ ਵਾਰ ਪੁਲਾੜ 'ਚ ਮਨਾਏਗੀ ਦੀਵਾਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News