ਅਮਰੀਕਾ : 45 ਨੌਜਵਾਨਾਂ ''ਤੇ ਹੋਵੇਗਾ ਕੋਰੋਨਾ ਵੈਕਸੀਨ ਦਾ ਟ੍ਰਾਇਲ, ਟੀਕਾ ਬਣਨ ''ਚ ਅਜੇ ਲੱਗੇਗਾ ਸਮਾਂ
Tuesday, Mar 17, 2020 - 08:39 PM (IST)
![ਅਮਰੀਕਾ : 45 ਨੌਜਵਾਨਾਂ ''ਤੇ ਹੋਵੇਗਾ ਕੋਰੋਨਾ ਵੈਕਸੀਨ ਦਾ ਟ੍ਰਾਇਲ, ਟੀਕਾ ਬਣਨ ''ਚ ਅਜੇ ਲੱਗੇਗਾ ਸਮਾਂ](https://static.jagbani.com/multimedia/2020_3image_20_39_173523638vaccination.jpg)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ ਕੋਰੋਨਾ ਵਾਇਰਸ 'ਤੇ ਵੈਕਸੀਨ ਤਿਆਰ ਕੀਤੀ ਹੈ ਜਿਸ ਦਾ ਟ੍ਰਾਇਲ ਸੋਮਵਾਰ ਨੂੰ ਵਾਸ਼ਿੰਗਟਨ ਸਿਹਤ ਖੋਜ ਸੰਸਥਾਨ ਵਿਚ ਹੋਇਆ। ਟ੍ਰਾਇਲ ਵਿਚ 45 ਸਿਹਤਮੰਦ ਨੌਜਵਾਨ ਸ਼ਾਮਲ ਹੋਣਗੇ। ਇਹ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਨਹੀਂ ਹਨ ਪਰ ਵੈਕਸੀਨ ਦੇ ਸਾਈਡ ਇਫੈਕਟ ਪਤਾ ਲਗਾਉਣ ਲਈ ਪਹਿਲਾਂ ਇਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਵੈਕਸੀਨ ਦੀਆਂ ਖਾਸ ਗੱਲਾਂ
1 ਵੈਕਸੀਨ ਨੂੰ ਅਮਰੀਕੀ ਫਾਰਮਾ ਕੰਪਨੀ ਮੋਡਰਮਾ ਨੇ ਤਿਆਰ ਕੀਤਾ ਅਤੇ ਇਸ ਦੀ ਫੰਡਿੰਗ ਕਰ ਰਹੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਨਾਲ ਮਿਲ ਕੇ ਟ੍ਰਾਇਲ ਕੀਤਾ ਜਾ ਰਿਹਾ ਹੈ। ਟ੍ਰਾਇਲ ਵਿਚ ਸਫਲਤਾ ਮਿਲਣ 'ਤੇ ਵੀ ਇਸ ਨੂੰ ਤਿਆਰ ਕਰਨ ਵਿਚ 18 ਮਹੀਨੇ ਲੱਗਣਗੇ।
2 ਇਹ ਵੈਕਸੀਨ ਜੈਨੇਟਿਕ ਇੰਜੀਨੀਅਰਿੰਗ 'ਤੇ ਅਧਾਰਿਤ ਹੈ, ਜਦੋਂ ਮਰੀਜ਼ ਨੂੰ ਇਸ ਦਾ ਇੰਜੈਕਸ਼ਨ ਦਿੱਤਾ ਜਾਂਦਾ ਹੈ ਤਾਂ ਸਰੀਰ ਦੀਆਂ ਕੋਸ਼ਿਕਾਵਾਂ ਵਾਇਰਸ ਨੂੰ ਛੋਟੇ-ਛੋਟੇ ਟੋਟਿਆਂ ਵਿਚ ਕੱਟਦੀ ਹੈ। ਟੋਟਿਆਂ ਦੀ ਮਦਦ ਨਾਲ ਸਰੀਰ ਦਾ ਇਮਿਊਨ ਸਿਸਟਮ ਵਾਇਰਸ ਦੀ ਪਛਾਣ ਸ਼ੁਰੂ ਕਰਦਾ ਹੈ।
3 ਇੰਜੈਕਸ਼ਨ ਵਿਚ ਮੌਜੂਦ ਦਵਾਈ ਆਰ.ਐਨ.ਏ. ਨੂੰ ਪ੍ਰਭਾਵਿਤ ਕਰਦੀ ਹੈ ਜੋ ਇਮਿਊਨ ਸਿਸਟਮ ਨੂੰ ਆਪਣਾ ਟਾਰਗੇਟ ਯਾਨੀ ਵਾਇਰਸ ਨੂੰ ਫੜਣ ਦਾ ਹੁਕਮ ਦਿੰਦਾ ਹੈ।
4 ਵਿਗਿਆਨੀ ਥਿਊਰੀ ਮੁਤਾਬਕ ਜਦੋਂ ਬਣਾਉਟੀ ਆਰ.ਐਨ.ਏ. ਇੰਸਾਨ ਦੇ ਸਰੀਰ ਵਿਚ ਜਾਂਦਾ ਹੈ ਤਾਂ ਕੋਸ਼ੀਕਾਵਾਂ ਵਿਚ ਪਹੁੰਚ ਕੇ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਤਿਆਰ ਕਰਨ ਲੱਗਦਾ ਹੈ। ਇਹ ਪ੍ਰੋਟੀਨ ਵਾਇਰਸ ਦੀ ਉਪਰੀ ਸਤ੍ਹਾ ਨਾਲ ਮਿਲਦਾ-ਜੁਲਦਾ ਹੁੰਦਾ ਹੈ ਜੋ ਇਮਿਊਨ ਸਿਸਟਮ 'ਤੇ ਦਬਾਅ ਬਣਾਉਂਦਾ ਹੈ ਕਿ ਬਿਨਾਂ ਇਨਸਾਨ ਨੂੰ ਨੁਕਸਾਨ ਪਹੁੰਚਾਏ ਵਾਇਰਸ ਨੂੰ ਫੜੀਏ।
ਅਪ੍ਰੈਲ ਵਿਚ ਹੋਣਾ ਸੀ ਟ੍ਰਾਇਲ
ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਸ਼ੰਸ ਡਿਸੀਜ਼ ਦੇ ਡਾਇਰੈਕਟਰ ਏਂਥਨੀ ਫੌਸੀ ਮੁਤਾਬਕ ਸ਼ੁਰੂਆਤੀ ਟ੍ਰਾਇਲ ਸਫਲ ਰਹਿੰਦਾ ਹੈ ਪੂਰੀ ਦੁਨੀਆ ਦੇ ਮਰੀਜ਼ਾਂ ਨੂੰ ਇਸ ਉਪਲਬਧੀ ਵਿਚ ਡੇਢ ਸਾਲ ਲੱਗਣਗੇ। ਪਹਿਲਾਂ ਇਸ ਵੈਕਸੀਨ ਦਾ ਟ੍ਰਾਇਲ ਅਪ੍ਰੈਲ ਵਿਚ ਹੋਣਾ ਸੀ ਪਰ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਵੱਧਦੇ ਅੰਕੜੇ ਸਾਹਮਣੇ ਆਏ ਅਤੇ ਤਾਰੀਖ ਵਿਚ ਬਦਲਾਅ ਕਰਨਾ ਪਿਆ।
ਅਮਰੀਕਾ ਵਿਚ ਕੋਰੋਨਾ ਨਾਲ ਹੁਣ ਤੱਕ 68 ਮੌਤਾਂ
ਪੂਰੀ ਦੁਨੀਆ ਦੇ 157 ਦੇਸ਼ਾਂ ਨੂੰ ਕੋਰੋਨਾ ਆਪਣੀ ਲਪੇਟ ਵਿਚ ਲੈ ਚੁੱਕਾ ਹੈ। ਇਸ ਨਾਲ ਪੂਰੀ ਦੁਨੀਆ ਵਿਚ 6515 ਅਤੇ ਅਮਰੀਕਾ ਵਿਚ 68 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੀ ਦੁਨੀਆ ਵਿਚ 1,69,524 ਲੋਕ ਅਜੇ ਵੀ ਕੋਰੋਨਾ ਦੀ ਲਪੇਟ ਵਿਚ ਹਨ।