ਈਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਵਿਕਸਿਤ ਨਹੀਂ ਕਰਨ ਦੇਵੇਗਾ ਅਮਰੀਕਾ

01/23/2018 3:25:57 AM

ਯੇਰੂਸ਼ਲਮ— ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਸੋਮਵਾਰ ਇਜ਼ਰਾਇਲ ਦੀ ਸੰਸਦ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਈਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਵਿਕਸਿਤ ਨਹੀਂ ਕਰਨ ਦੇਵੇਗਾ। ਪੇਂਸ ਨੇ ਇਜ਼ਰਾਇਲੀ ਸੰਸਦ ਮੈਂਬਰਾਂ ਦੀਆਂ ਤਾੜੀਆਂ ਵਿਚਾਲੇ ਕਿਹਾ ਕਿ ਮੇਰੇ ਕੋਲ ਇਜ਼ਰਾਇਲ, ਪੱਛਮੀ ਏਸ਼ੀਆ ਤੇ ਦੁਨੀਆ ਦੇ ਲਈ ਗੰਭੀਰ ਵਾਅਦਾ ਹੈ ਕਿ ਸੰਯੁਕਤ ਰਾਜ ਅਮਰੀਕਾ ਕਦੇ ਵੀ ਈਰਾਨ ਨੂੰ ਪ੍ਰਮਾਣੂ ਹਥਿਆਰਾਂ ਹਾਸਿਲ ਨਹੀਂ ਕਰਨ ਦੇਵੇਗਾ।
ਸਾਲ 2015 'ਚ ਈਰਾਨ ਦੀ ਪ੍ਰਮਾਣੂ ਸਮਰਥਾਵਾਂ ਨੂੰ ਕਾਬੂ ਕਰਨ ਲਈ ਹੋਏ ਸਮਝੋਤੇ ਦਾ ਇਜ਼ਰਾਇਲ ਨੇ ਸਖਤ ਵਿਰੋਧ ਕੀਤਾ ਸੀ ਪਰ ਉਦੋਂ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਸਮਝੋਤੇ ਦਾ ਸਮਰਥਨ ਕੀਤਾ ਸੀ। ਓਬਾਮਾ ਦੇ ਵਾਰਸ ਡੋਨਾਲਡ ਟਰੰਪ ਨੇ ਸਮਝੋਤੇ ਦੀ ਤਿੱਖੀ ਨਿੰਦਾ ਕਰਦੇ ਤਹਿਰਾਨ 'ਤੇ ਇਸ 'ਤੇ ਕਾਇਮ ਨਾ ਰਹਿਣ ਦਾ ਦੋਸ਼ ਲਗਾਇਆ ਸੀ ਤੇ ਕਿਹਾ ਸੀ ਕਿ ਇਸ ਸਭ ਇਸਲਾਮੀ ਰਾਜ ਨੂੰ ਸਮੂਚੀ ਦੁਨੀਆ ਦੇ ਅੱਤਵਾਦੀ ਸੰਗਠਨਾਂ ਦੀ ਸਹਾਇਤਾ ਕਰਨ ਦੀ ਇਜਾਜ਼ਤ ਦੇ ਰਿਹਾ ਹੈ, ਜਿਸ 'ਚ ਇਜ਼ਰਾਇਲ ਦੇ ਲੰਬੇ ਸਮੇਂ ਦੇ ਦੁਸ਼ਮਣ ਵੀ ਸ਼ਾਮਲ ਹਨ।
ਪੇਂਸ ਨੇ ਕਿਹਾ ਕਿ ਈਰਾਨ ਦਾ ਪ੍ਰਮਾਣੂ ਸਮਝੋਤਾ ਤਬਾਹੀ ਹੈ ਤੇ ਅਮਰੀਕਾ ਇਸ ਗਲਤ ਸੋਚ 'ਤੇ ਆਧਾਰਿਤ ਸਮਝੋਤੇ ਨੂੰ ਹੁਣ ਪ੍ਰਮਾਣਿਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਜੇਕਰ ਈਰਾਨ ਦੇ ਪ੍ਰਮਾਣੂ ਸਮਝੋਤੇ ਨੂੰ ਸਹੀ ਨਾ ਕੀਤਾ ਗਿਆ ਤਾਂ ਅਮਰੀਕਾ ਤੱਤਕਾਲ ਸਮਝੋਤੇ ਤੋਂ ਹਟ ਜਾਵੇਗਾ। ਸਮਝੋਤੇ ਦੇ ਹੋਰ ਪੱਖ ਬ੍ਰਿਟੇਨ, ਚੀਨ, ਫਰਾਂਸ, ਜਰਮਨੀ, ਰੂਸ, ਯੂਰਪੀ ਸੰਘ ਹਨ ਤੇ ਸਾਰਿਆਂ ਦਾ ਕਹਿਣਾ ਹੈ ਕਿ ਇਹ ਕੰਮ ਕਰ ਰਿਹਾ ਹੈ ਤੇ ਈਰਾਨ ਆਪਣੇ ਵਾਅਦੇ 'ਤੇ ਕਾਇਮ ਹੈ।


Related News