ਯੁਗਾਂਡਾ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 48: ਰੈਡ ਕ੍ਰਾਸ

05/26/2018 7:10:50 PM

ਕੰਪਾਲਾ— ਉੱਤਰੀ ਯੁਗਾਂਡਾ 'ਚ ਬੀਤੀ ਰਾਤ ਇਕ ਕੰਟਰੋਲ ਤੋਂ ਬਾਹਰ ਬੱਸ, ਇਕ ਟ੍ਰੈਕਟਰ ਤੇ ਟਰੱਕ ਵਿਚਾਲੇ ਟੱਕਰ ਕਾਰਨ 48 ਲੋਕਾਂ ਦੀ ਮੌਤ ਹੋ ਗਈ ਹੈ। ਰੈਡ ਕ੍ਰਾਸ ਦੀ ਇਕ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇਰੇਨ ਨਕਾਸੀਤਾ ਨੇ ਦੱਸਿਆ ਕਿ ਇਸ ਘਟਨਾ 'ਚ ਮਾਰੇ ਜਾਣ ਵਾਲਿਆਂ 'ਚ 16 ਬੱਚੇ ਵੀ ਸ਼ਾਮਲ ਹਨ। 
ਉਨ੍ਹਾਂ ਨੇ ਦੱਸਿਆ ਕਿ ਟ੍ਰੈਕਟਰ ਦਾ ਡਰਾਈਵਰ ਰਾਤ ਨੂੰ ਬਿਨਾਂ ਹੈਡਲਾਈਟ ਦੇ ਟ੍ਰੈਕਟਰ ਚਲਾ ਰਿਹਾ ਸੀ। ਇਹ ਹਾਦਸਾ ਰਾਜਧਾਨੀ ਕੰਪਾਲਾ ਤੋਂ 220 ਕਿਲੋਮੀਟਰ ਉੱਤਰ 'ਚ ਸਥਿਤ ਕਿਰਯਾਨਦੋਂਗੋ 'ਚ ਹੋਇਆ। ਯੁਗਾਂਡਾ 'ਚ ਵਾਹਨਾਂ ਤੇ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਇਥੇ ਸੜਕ ਸੁਰੱਖਿਆ ਨੂੰ ਲੈ ਕੇ ਨਿਯਮ ਨਾ ਦੇ ਬਰਾਬਰ ਹਨ। ਟ੍ਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ 2015 ਤੋਂ 2017 ਦੇ ਵਿਚਕਾਰ ਇਸੇ ਤਰਾਂ ਦੇ ਹਾਦਸਿਆਂ 'ਚ ਮਰਨ ਵਾਲਿਆਂ ਦੀ ਗਿਣਤੀ 9500 ਤੱਕ ਪਹੁੰਚ ਗਈ ਸੀ ਤੇ ਅੰਕੜੇ ਦਿਨੋਂ ਦਿਨ ਖਰਾਬ ਹੁੰਦੇ ਜਾ ਰਹੇ ਹਨ।


Related News