ਕੈਨੇਡਾ ’ਚ ਹਿੰਦੀ ਫ਼ਿਲਮਾਂ ਵਿਖਾਉਣ ਵਾਲੇ 3 ਸਿਨੇਮਾਘਰਾਂ ’ਚ ਛਿੜਕਿਆ ਗਿਆ ਅਗਿਆਤ ਪਦਾਰਥ
Friday, Dec 08, 2023 - 10:52 AM (IST)
ਟੋਰਾਂਟੋ (ਭਾਸ਼ਾ)- ਕੈਨੇਡਾ ਦੇ ਗ੍ਰੇਟਰ ਟੋਰਾਂਟੋ ਦੇ ਤਿੰਨ ਵੱਖ-ਵੱਖ ਇਲਾਕਿਆਂ ਵੋਗਨ, ਬਰੈਂਪਟਨ ਅਤੇ ਸਕਾਰਬਰੋ ਵਿੱਚ ਹਿੰਦੀ ਫ਼ਿਲਮਾਂ ਵਿਖਾਉਣ ਵਾਲੇ 3 ਸਿਨੇਮਾਘਰਾਂ ’ਤੇ ਕੁਝ ਨਕਾਬਪੋਸ਼ ਵਿਅਕਤੀਆਂ ਵੱਲੋਂ ਅਣਪਛਾਤੇ ਪਦਾਰਥ ਦਾ ਛਿੜਕਾਅ ਕੀਤਾ ਗਿਆ। ਇਸ ਤੋਂ ਬਾਅਦ ਦਰਸ਼ਕਾਂ ਨੂੰ ਬਾਹਰ ਕੱਢਿਆ ਗਿਆ। ਪਦਾਰਥ ਦੇ ਸੰਪਰਕ ਵਿੱਚ ਆਏ ਕੁਝ ਵਿਅਕਤੀਆਂ ਦਾ ਇਲਾਜ ਕੀਤਾ ਗਿਆ । ਸੀ. ਸੀ. ਟੀ. ਵੀ. ਫੁਟੇਜ ’ਚ ਨਕਾਬਪੋਸ਼ ਵਿਅਕਤੀ ਨਜ਼ਰ ਆਏ, ਜਿਸ ਦੇ ਆਧਾਰ 'ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੀ ਕ੍ਰਿਸਟਲ ਕੌਲ ਲੜੇਗੀ ਅਮਰੀਕੀ ਸੰਸਦ ਮੈਂਬਰ ਦੀ ਚੋਣ, ਕਸ਼ਮੀਰ ਨਾਲ ਹੈ ਖ਼ਾਸ ਨਾਤਾ
ਇਹ ਘਟਨਾ ਇਸ ਹਫ਼ਤੇ ਦੀ ਸ਼ੁਰੂ ’ਚ ਵਾਪਰੀ। ਕੈਨੇਡਾ ਦੀ ਯਾਰਕ ਰੀਜਨਲ ਪੁਲਸ ਨੇ ਦੱਸਿਆ ਕਿ ਇੱਕ ਘਟਨਾ ਮੰਗਲਵਾਰ ਰਾਤ ਕਰੀਬ 9.20 ਵਜੇ ਵਾਨ ਦੇ ਇੱਕ ਸਿਨੇਮਾ ਕੰਪਲੈਕਸ ਵਿੱਚ ਵਾਪਰੀ। ਮਾਸਕ ਪਹਿਨੇ ਦੋ ਵਿਅਕਤੀਆਂ ਨੇ ਸਿਨੇਮਾ ਹਾਲ ਵਿੱਚ ਇੱਕ ਅਣਜਾਣ ਪਦਾਰਥ ਦਾ ਛਿੜਕਾਅ ਕੀਤਾ, ਜਿਸ ਕਾਰਨ ਫ਼ਿਲਮ ਵੇਖਣ ਅਾਏ ਲੋਕਾਂ ਨੂੰ ਖੰਘ ਲਗ ਗਈ। ਘਟਨਾ ਸਮੇਂ ਸਿਨੇਮਾ ਹਾਲ ਅੰਦਰ ਕਰੀਬ 200 ਦਰਸ਼ਕ ਮੌਜੂਦ ਸਨ। ਉੱਥੇ ਇੱਕ ਹਿੰਦੀ ਫ਼ਿਲਮ ਵਿਖਾਈ ਜਾ ਰਹੀ ਸੀ। ਪੀੜਤ ਦਰਸ਼ਕਾਂ ਦਾ ਇਲਾਜ ਕੀਤਾ ਗਿਆ। ਥੀਏਟਰ ਨੂੰ ਤੁਰੰਤ ਖਾਲੀ ਕਰਵਾ ਲਿਅਾ ਗਿਆ। ਇਸ ਛਿੜਕਾਅ ਕਾਰਨ ਕਿਸੇ ਵੀ ਵਿਅਕਤੀ ਦੀ ਹਾਲਤ ਗੰਭੀਰ ਨਹੀਂ। ਪੁਲਸ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਫ਼ਰਾਰ ਹੋ ਗਏ। ਅਜੇ ਤੱਕ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ। 2 ਹੋਰਨਾਂ ਸਿਨੇਮਾਘਰਾਂ ’ਚ ਵੀ ਅਜਿਹੀ ਹੀ ਘਟਨਾ ਵਾਪਰੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।