ਭਾਰਤ-ਕੈਨੇਡਾ ਤਣਾਅ ਦਰਮਿਆਨ ਟੋਰਾਂਟੋ ਯੂਨੀਵਰਸਿਟੀ ਦਾ ਭਾਰਤੀ ਵਿਦਿਆਰਥੀਆਂ ਲਈ ਵੱਡਾ ਐਲਾਨ

10/08/2023 1:05:12 PM

ਟੋਰਾਂਟੋ (ਭਾਸ਼ਾ) ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਗਤੀਰੋਧ ਦਰਮਿਆਨ ਇੱਥੋਂ ਦੀ ਇਕ ਪ੍ਰਮੁੱਖ ਯੂਨੀਵਰਸਿਟੀ ਨੇ ਵਿਦਿਆਰਥੀ ਭਾਈਚਾਰੇ ਨੂੰ ਭਰੋਸਾ ਦਿਵਾਇਆ ਅਤੇ ਉਨ੍ਹਾਂ ਦੇ ਹਿੱਤ ਵਿਚ ਕੰਮ ਕਰਨ ਦੀ ਵਚਨਬੱਧਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਵਲੋਂ ਵੀਜ਼ਾ ਪ੍ਰਕਿਰਿਆ ਨੂੰ ਮੁਅੱਤਲ ਕੀਤੇ ਜਾਣ ਨਾਲ ਆਪਸੀ ਸੰਪਰਕ ਵਿਚ ਰੁਕਾਵਟ ਆਵੇਗੀ। ਟੋਰਾਂਟੋ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਪ੍ਰੋਫ਼ੈਸਰ ਜੋਸੇਫ਼ ਵੋਂਗ ਨੇ ਇੱਥੇ ਪੀਟੀਆਈ ਨੂੰ ਦੱਸਿਆ,"ਅਸੀਂ ਜਾਣਦੇ ਹਾਂ ਕਿ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਭਾਈਚਾਰੇ ਦੇ ਬਹੁਤ ਸਾਰੇ ਮੈਂਬਰ ਕੈਨੇਡਾ ਅਤੇ ਭਾਰਤ ਦੀਆਂ ਸਰਕਾਰਾਂ ਵਿਚਾਲੇ ਸਬੰਧਾਂ ਨੂੰ ਚਿੰਤਾ ਨਾਲ ਦੇਖ ਰਹੇ ਹਨ।" 

ਭਾਰਤ ਦੇ 2,400 ਤੋਂ ਵੱਧ ਵਿਦਿਆਰਥੀਆਂ ਦਾ ਘਰ ਹੋਣ 'ਤੇ ਮਾਣ

ਉਹਨਾਂ ਅੱਗੇ ਕਿਹਾ ਕਿ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ, ਅਨਿਸ਼ਚਿਤਤਾ ਅਤੇ ਤਣਾਅ ਪੈਦਾ ਹੋ ਰਿਹਾ ਹੈ। ਸਾਡੇ ਕੋਲ ਅਜੇ ਤੱਕ ਬਹੁਤ ਸਾਰੇ ਗੰਭੀਰ ਸਵਾਲਾਂ ਦੇ ਜਵਾਬ ਨਹੀਂ ਹਨ।" ਵੋਂਗ ਨੇ ਕਿਹਾ ਕਿ ਟੋਰਾਂਟੋ ਯੂਨੀਵਰਸਿਟੀ ਨੂੰ "ਭਾਰਤ ਦੇ 2,400 ਤੋਂ ਵੱਧ ਵਿਦਿਆਰਥੀਆਂ ਦਾ ਘਰ ਹੋਣ 'ਤੇ ਮਾਣ ਹੈ, ਜੋ ਸਾਡੇ ਕਲਾਸਰੂਮ ਅਤੇ ਕੈਂਪਸ ਜੀਵਨ ਨੂੰ ਖੁਸ਼ਹਾਲ ਬਣਾਉਂਦੇ ਹਨ" ਅਤੇ ਹੋਰ ਬਹੁਤ ਸਾਰੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ , ਲਾਇਬ੍ਰੇਰੀ ਸਟਾਫ਼ ਅਤੇ ਸਾਬਕਾ ਵਿਦਿਆਰਥੀਆਂ ਦੇ ਭਾਰਤ ਨਾਲ ਸਬੰਧ ਹਨ। ਉਨ੍ਹਾਂ ਕਿਹਾ, ''ਅਸੀਂ ਆਪਣੇ ਭਾਈਚਾਰੇ ਦੇ ਸਾਰੇ ਪ੍ਰਭਾਵਿਤ ਮੈਂਬਰਾਂ ਅਤੇ ਖਾਸ ਤੌਰ 'ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਤੁਹਾਡਾ ਇੱਥੇ ਸੁਆਗਤ ਹੈ ਅਤੇ ਅਸੀਂ ਤੁਹਾਡੀ ਭਲਾਈ ਦਾ ਸਮਰਥਨ ਕਰਨ ਲਈ ਵਚਨਬੱਧ ਹਾਂ।'' 

ਆਨਲਾਈਨ ਸੰਪਰਕ ਰਾਹੀਂ ਸਬੰਧਾਂ ਨੂੰ ਵਧਾਵਾਂਗੇ ਅੱਗੇ 

ਵੋਂਗ ਨੇ ਕਿਹਾ ਕਿ ਯੂਨੀਵਰਸਿਟੀ ਭਾਰਤ ਨਾਲ ਆਪਣੀ "ਲੰਮੀ-ਮਿਆਦ ਦੀ ਭਾਈਵਾਲੀ" ਜਾਰੀ ਰੱਖਣ ਲਈ ਵਚਨਬੱਧ ਹੈ ਜੋ ਵੱਖ-ਵੱਖ ਖੇਤਰਾਂ ਵਿੱਚ ਅਕਾਦਮਿਕ ਸਹਿਯੋਗ ਦਾ ਸਮਰਥਨ ਕਰਦੀ ਹੈ ਅਤੇ ਇਸਦੇ ਵਿਦਿਆਰਥੀਆਂ ਨੂੰ ਅਮੁੱਲ ਗਲੋਬਲ ਸਿੱਖਣ ਦੇ ਮੌਕੇ ਪ੍ਰਦਾਨ ਕਰਦੀ ਹੈ। ਉਹਨਾਂ ਨੇ ਕਿਹਾ ਕਿ "ਅਸੀਂ ਸਥਾਨਕ ਅਤੇ ਵਿਸ਼ਵ ਪੱਧਰ 'ਤੇ ਪਰਿਵਰਤਨ ਨੂੰ ਚਲਾਉਣ ਦੇ ਸਾਡੇ ਆਪਸੀ ਟੀਚੇ ਦੇ ਅਨੁਸਾਰ ਇਹਨਾਂ ਸਬੰਧਾਂ ਨੂੰ ਜਾਰੀ ਰੱਖਣ ਅਤੇ ਡੂੰਘਾ ਕਰਨ ਦੀ ਉਮੀਦ ਕਰਦੇ ਹਾਂ,"। ਥੋੜ੍ਹੇ ਸਮੇਂ ਲਈ ਕੈਨੇਡੀਅਨ ਯਾਤਰੀਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਮੁਅੱਤਲ ਕਰਨ ਨਾਲ ਸਾਡੇ ਆਪਸੀ ਸੰਪਰਕਾਂ ਵਿੱਚ ਰੁਕਾਵਟ ਆਵੇਗੀ, ਪਰ ਅਸੀਂ ਆਨਲਾਈਨ ਸੰਪਰਕ ਰਾਹੀਂ ਇਨ੍ਹਾਂ ਸਬੰਧਾਂ ਨੂੰ ਬਣਾਉਣਾ ਜਾਰੀ ਰੱਖਾਂਗੇ।'' ਵੋਂਗ ਨੇ ਕਿਹਾ ਕਿ ਯੂਨੀਵਰਸਿਟੀ ਭਾਰਤ ਅਤੇ ਕੈਨੇਡਾ ਦੇ ਬਦਲਦੇ ਸਬੰਧਾਂ ਦਾ ਟੋਰਾਂਟੋ ਕਮਿਊਨਿਟੀ ਦੇ ਪ੍ਰਭਾਵ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ ਅਤੇ ਜਿਵੇਂ-ਜਿਵੇਂ ਸਾਨੂੰ ਜਾਣਕਾਰੀਆਂ ਮਿਲਣਗੀਆਂ, ਅਸੀਂ ਤੁਹਾਨੂੰ "ਜਾਣਕਾਰੀ ਪ੍ਰਦਾਨ ਕਰਨਾ ਜਾਰੀ ਰੱਖਾਂਗੇ।" 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਕੀਤਾ ਇਹ ਐਲਾਨ

ਇੱਥੇ ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੂਨ ਵਿੱਚ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਭੂਮਿਕਾ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਤਣਾਅ ਪੈਦਾ ਹੋ ਗਿਆ ਹੈ। ਇਸ ਵਿਵਾਦ ਦਰਮਿਆਨ ਭਾਰਤ ਨੇ ਪਿਛਲੇ ਹਫ਼ਤੇ ਕੈਨੇਡਾ ਨੂੰ ਨਵੀਂ ਦਿੱਲੀ ਵਿੱਚ ਆਪਣੇ ਡਿਪਲੋਮੈਟਾਂ ਦੀ ਗਿਣਤੀ ਘਟਾਉਣ ਲਈ ਕਿਹਾ ਸੀ। ਭਾਰਤ ਨੇ ਕਿਹਾ ਕਿ ਕੈਨੇਡਾ ਨੂੰ ਗਿਣਤੀ ਵਿੱਚ ਬਰਾਬਰੀ ਹਾਸਲ ਕਰਨ ਲਈ ਦੇਸ਼ ਵਿੱਚ ਆਪਣੀ ਕੂਟਨੀਤਕ ਮੌਜੂਦਗੀ ਨੂੰ ਘੱਟ ਕਰਨਾ ਚਾਹੀਦਾ ਹੈ ਅਤੇ ਦੋਸ਼ ਲਾਇਆ ਕਿ ਕੁਝ ਕੈਨੇਡੀਅਨ ਡਿਪਲੋਮੈਟ ਨਵੀਂ ਦਿੱਲੀ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੇ ਹਨ। ਭਾਰਤ ਨੇ ਕੈਨੇਡਾ ਵਿੱਚ ਵੀਜ਼ਾ ਸੇਵਾਵਾਂ ਨੂੰ "ਅਗਲੇ ਹੁਕਮਾਂ ਤੱਕ" ਮੁਅੱਤਲ ਕਰ ਦਿੱਤਾ ਹੈ। ICEF ਮਾਨੀਟਰ ਦੇ ਅਨੁਸਾਰ ਗਲੋਬਲ ਸਿੱਖਿਆ ਉਦਯੋਗ ਲਈ ਇੱਕ ਮਾਰਕੀਟ ਜਾਣਕਾਰੀ ਸਰੋਤ, ਦਸੰਬਰ 2022 ਦੇ ਅੰਤ ਤੱਕ 3,20,000 ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਸਟੱਡੀ ਪਰਮਿਟ ਲਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


Vandana

Content Editor

Related News