ਤੁਲਸੀ ਗੈਬਾਰਡ ਨੇ ਹਿਲੇਰੀ ''ਤੇ 350 ਕਰੋੜ ਰੁਪਏ ਦਾ ਮਾਣਹਾਨੀ ਕੇਸ ਕੀਤਾ ਦਰਜ

Thursday, Jan 23, 2020 - 12:05 PM (IST)

ਤੁਲਸੀ ਗੈਬਾਰਡ ਨੇ ਹਿਲੇਰੀ ''ਤੇ 350 ਕਰੋੜ ਰੁਪਏ ਦਾ ਮਾਣਹਾਨੀ ਕੇਸ ਕੀਤਾ ਦਰਜ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ 'ਤੇ ਡੈਮਕ੍ਰੇਟ ਪਾਰਟੀ ਤੋਂ ਸਾਂਸਦ ਤੁਲਸੀ ਗੈਬਾਰਡ ਨੇ 5 ਕਰੋੜ ਡਾਲਰ (ਕਰੀਬ 350 ਕਰੋੜ ਰੁਪਏ) ਦਾ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਹਿਲੇਰੀ ਨੇ ਪਿਛਲੇ ਸਾਲ ਇਕ ਟੀਵੀ ਇੰਟਰਵਿਊ ਦੇ ਦੌਰਾਨ ਤੁਲਸੀ 'ਤੇ ਸੰਕੇਤਕ ਤੌਰ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਹਿਲੇਰੀ ਨੇ ਕਿਹਾ ਸੀ,''ਮੈਂ ਕੋਈ ਅੰਦਾਜਾ ਨਹੀਂ ਲਗਾ ਰਹੀ ਪਰ ਲੱਗਦਾ ਹੈ ਕਿ ਰੂਸੀ ਏਜੰਸੀਆਂ ਨੂੰ ਰਾਸ਼ਟਰਪਤੀ ਅਹੁਦੇ ਲਈ ਡੈਮੇਕ੍ਰੈਟਿਕ ਪਾਰਟੀ ਤੋਂ ਅਜਿਹਾ ਉਮੀਦਵਾਰ ਮਿਲ ਗਿਆ ਹੈ ਜੋ ਚੋਣਾਂ ਵਿਚ ਕਿਸੇ ਤੀਜੀ ਪਾਰਟੀ (ਡੈਮੋਕ੍ਰੇਟ ਅਤੇ ਰੀਪਬਲਿਕਨ ਤੋਂ ਇਲਾਵਾ) ਤੋਂ ਖੜ੍ਹਾ ਹੋ ਸਕੇ। ਹਿਲੇਰੀ ਨੇ ਤੁਲਸੀ ਦਾ ਨਾਮ ਲਏ ਬਿਨਾਂ ਕਿਹਾ ਸੀ ਕਿ ਉਹ ਰੂਸੀ ਏਜੰਸੀਆਂ ਦੀ ਪਸੰਦੀਦਾ ਹੈ। ਰੂਸ ਕੋਲ ਉਸ ਦਾ ਸਮਰਥਨ ਕਰਨ ਲਈ ਕੁਝ ਵੈਬਸਾਈਟਾਂ ਅਤੇ ਪ੍ਰੋਗਰਾਮ ਹਨ।

ਤੁਲਸੀ ਨੇ ਹਿਲੇਰੀ ਦੇ ਇਸ ਬਿਆਨ 'ਤੇ ਬੁੱਧਵਾਰ ਨੂੰ ਹੀ ਮੁਕੱਦਮਾ ਦਰਜ ਕਰਵਾਇਆ। ਉਹਨਾਂ ਨੇ ਇਸ਼ਾਰਿਆਂ ਵਿਚ ਹਿਲੇਰੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਰਾਸ਼ਟਰਪਤੀ ਅਹੁਦੇ ਦੀ ਚੋਣ ਹਾਰਨ ਵਾਲੀ ਉਮੀਦਵਾਰ ਨੇ ਉਹਨਾਂ ਨੂੰ ਰੂਸ ਦੀ ਪਸੰਦ ਕਹਿ ਕੇ ਬਦਨਾਮ ਕੀਤਾ ਹੈ। ਇੱਥੇ ਦੱਸ ਦਈਏ ਕਿ ਹਿਲੇਰੀ ਨੇ 2016 ਵਿਚ ਡੈਮੋਕ੍ਰੇਟ ਪਾਰਟੀ ਵੱਲੋਂ ਡੋਨਾਲਡ ਟਰੰਪ ਦੇ ਵਿਰੁੱਧ ਰਾਸ਼ਟਰਪਤੀ ਚੋਣ ਲੜੀ ਸੀ ਅਤੇ ਹਾਰ ਗਈ ਸੀ। ਤੁਲਸੀ ਦੇ ਵਕੀਲਾਂ ਨੇ ਮੈਨਹੈਟਨ ਫੈਡਰਲ ਕੋਰਟ ਵਿਚ ਹਿਲੇਰੀ ਵਿਰੁੱਧ ਮਾਮਲਾ ਦਾਇਰ ਕੀਤਾ। ਇਕ ਵਕੀਲ ਨੇ ਦੱਸਿਆ ਕਿ ਹਿਲੇਰੀ ਨੇ ਤੁਲਸੀ ਗੈਬਾਰਡ ਦੇ ਬਾਰੇ ਵਿਚ ਝੂਠ ਬੋਲਿਆ ਹੈ। ਭਾਵੇਂ ਇਹ ਨਿੱਜੀ ਜਾਂ ਰਾਜਨੀਤਕ ਦੁਸ਼ਮਣੀ ਹੋਵੇ ਜਾਂ ਪਾਰਟੀ ਵਿਚ ਕਿਸੇ ਤਬਦੀਲੀ ਦਾ ਡਰ ਹੋਵੇ, ਹਿਲੇਰੀ ਅਤੇ ਉਹਨਾਂ ਦੇ ਸਹਿਯੋਗੀ ਲੰਬੇ ਸਮੇਂ ਤੋਂ ਡੈਮੋਕ੍ਰੈਟਿਕ ਪਾਰਟੀ ਵਿਚ ਹਾਵੀ ਰਹੇ ਹਨ। 

ਹਿਲੇਰੀ ਅਤੇ ਤੁਲਸੀ ਦੋਵੇਂ ਹੀ ਇਸੇ ਪਾਰਟੀ ਤੋਂ ਹਨ।ਮੁਕੱਦਮੇ ਦੇ ਮੁਤਾਬਕ ਹਿਲੇਰੀ ਨੂੰ ਤੁਲਸੀ ਇਸ ਲਈ ਪਸੰਦ ਨਹੀਂ ਕਿਉਂਕਿ 2016 ਵਿਚ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਤੁਲਸੀ ਨੇ ਉਹਨਾਂ ਦਾ ਸਮਰਥਨ ਨਾ ਕਰ ਕੇ ਸੈਨੇਟਰ ਬਰਨੀ ਸੈਂਡਰਸ ਦਾ ਸਮਰਥਨ ਕੀਤਾ ਸੀ। 

ਹਿਲੇਰੀ ਦੇ ਪੂਰੇ ਇੰਟਰਵਿਊ ਦੇ ਦੌਰਾਨ ਸ਼ੋਅ ਦੇ ਪੇਸ਼ਕਰਤਾ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਹਿਯੋਗੀ ਰਹਿ ਚੁੱਕੇ ਡੇਵਿਡ ਪਲੂਫ ਨੇ ਕਿਹਾ ਸੀ ਕਿ ਹਿਲੇਰੀ ਨੂੰ ਲੱਗਦਾ ਹੈ ਕਿ ਤੁਲਸੀ ਰਾਸ਼ਟਰਪਤੀ ਚੋਣਾਂ ਵਿਚ ਕਿਸੇ ਤੀਜੀ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਉਭਰੇਗੀ, ਜਿਹਨਾਂ ਨੂੰ ਟਰੰਪ ਅਤੇ ਰੂਸੀ ਏਜੰਸੀਆਂ ਵੱਲੋਂ  ਮਦਦ ਮਿਲੇਗੀ। 15 ਅਕਤੂਬਰ ਨੇ ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਦੀ ਬਹਿਸ ਦੌਰਾਨ ਤੁਲਸੀ ਨੇ ਟੀਵੀ ਟਿੱਪਣੀਕਾਰ ਦੀ ਆਲੋਚਨਾ ਕੀਤੀ ਸੀ, ਜਿਸ ਵਿਚ ਉਸ ਨੇ ਤੁਲਸੀ ਨੂੰ ਕਿਹਾ ਸੀ ਕਿ ਤੁਹਾਨੂੰ ਰੂਸ ਦੀ ਪਸੰਦੀਦਾ ਕਿਹਾ ਜਾਂਦਾ ਹੈ। 


author

Vandana

Content Editor

Related News