ਉੱਤਰੀ ਕੋਰੀਆ ਦੀ ਧਰਤੀ ’ਤੇ ਕਦਮ ਰੱਖਣ ਵਾਲੇ ਟਰੰਪ ਬਣੇ ਪਹਿਲੇ ਅਮਰੀਕੀ ਰਾਸ਼ਟਰਪਤੀ

Monday, Jul 01, 2019 - 12:41 AM (IST)

ਉੱਤਰੀ ਕੋਰੀਆ ਦੀ ਧਰਤੀ ’ਤੇ ਕਦਮ ਰੱਖਣ ਵਾਲੇ ਟਰੰਪ ਬਣੇ ਪਹਿਲੇ ਅਮਰੀਕੀ ਰਾਸ਼ਟਰਪਤੀ

ਪਨਮੁਨਜੋਮ (ਦੱਖਣੀ ਕੋਰੀਆ), (ਏ.ਪੀ.)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਮੁਲਾਕਾਤ ਕਰਕੇ ਉੱਤਰ ਕੋਰੀਆ ਦੀ ਜ਼ਮੀਨ 'ਤੇ ਪਹਿਲੀ ਵਾਰ ਕਦਮ ਰੱਖਿਆ ਅਤੇ ਪੂਰਬੀ ਦੁਸ਼ਮਨ ਦੇਸ਼ ਦੀ ਧਰਤੀ 'ਤੇ ਪਹੁੰਚਣ ਵਾਲੇ ਉਹ ਪਹਿਲੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਹਨ। ਇਸ ਇਤਿਹਾਸਕ ਸਮੇਂ ਦੌਰਾਨ ਟਰੰਪ ਦੱਖਣੀ ਅਤੇ ਉੱਤਰੀ ਕੋਰੀਆ ਨੂੰ ਵੰਡਣ ਵਾਲੀ ਕੰਕਰੀਟ ਦੀ ਸਰਹੱਦ 'ਤੇ ਪਹੁੰਚੇ, ਜਿਥੇ ਕਿਮ ਉਨ੍ਹਾਂ ਦਾ ਸਵਾਗਤ ਕਰਨ ਆਏ ਅਤੇ ਦੋਹਾਂ ਨੇ ਹੱਥ ਮਿਲਾਇਆ। ਫਿਰ ਦੋਹਾਂ ਨੇ ਇਕੱਠੇ ਉੱਤਰ ਕੋਰੀਆਈ ਖੇਤਰ ਦਾ ਰੁਖ ਕੀਤਾ। ਟਰੰਪ ਦੇ ਉੱਤਰ ਕੋਰੀਆਈ ਜ਼ਮੀਨ 'ਤੇ ਕਦਮ ਰੱਖਦੇ ਹੀ ਕਿਮ ਨੇ ਤਾੜੀਆਂ ਵਜਾਈਆਂ ਅਤੇ ਫਿਰ ਇਕ ਵਾਰ ਦੋਹਾਂ ਨੇ ਹੱਥ ਮਿਲਾਇਆ ਅਤੇ ਤਸਵੀਰਾਂ ਖਿਚਵਾਈਆਂ। ਇਸ ਤੋਂ ਬਾਅਦ ਦੋਵੇਂ ਫਿਰ ਦੱਖਣੀ ਕੋਰੀਆ ਵੱਲ ਵਧੇ ਅਤੇ ਉਥੇ ਮੌਜੂਦ ਪੱਤਰਕਾਰਾਂ ਨੂੰ ਸੰਬੋਧਿਤ ਕੀਤਾ। ਟਰੰਪ ਨੇ ਕਿਹਾ ਕਿ ਵਿਸ਼ਵ ਲਈ ਇਹ ਇਕ ਮਹਾਨ ਪਲ ਹੈ ਅਤੇ ਇਥੇ ਆਉਣਾ ਮੇਰੇ ਲਈ ਸਨਮਾਨ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੀਆਂ ਮਹਾਨ ਚੀਜਾਂ ਹੋ ਰਹੀਆਂ ਹਨ। 


author

Sunny Mehra

Content Editor

Related News