ਅਮਰੀਕੀ ਜਲ ਸੈਨਾ ਨੇ ਕੀਤਾ ਯੋਗਾ, ਤਸਵੀਰ ਕੀਤੀ ਟਵੀਟ

Thursday, Jan 16, 2020 - 05:15 PM (IST)

ਅਮਰੀਕੀ ਜਲ ਸੈਨਾ ਨੇ ਕੀਤਾ ਯੋਗਾ, ਤਸਵੀਰ ਕੀਤੀ ਟਵੀਟ

ਵਾਸ਼ਿੰਗਟਨ (ਬਿਊਰੋ): ਬੀਤੇ ਕੁਝ ਸਮੇਂ ਤੋਂ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਯੋਗਾ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ।ਇਸ ਸਿਲਸਿਲੇ ਵਿਚ ਅਮਰੀਕੀ ਜਲ ਸੈਨਾ ਨੇ ਵੀ ਆਪਣੇ ਜਹਾਜ਼ 'ਤੇ ਯੋਗਾ ਕਰਦੇ ਫੌਜੀਆਂ ਦੀ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ। ਟਵੀਟ ਵਿਚ ਅਮਰੀਕੀ ਫੌਜ ਨੇ ਲਿਖਿਆ,''ਕੀ ਤੁਸੀਂ ਜਾਣਦੇ ਹੋ ਕਿ ਯੋਗਾ ਉਹਨਾਂ ਕਈ ਤਰੀਕਿਆਂ ਵਿਚੋਂ ਇਕ ਹੈ ਜੋ ਸਮੁੰਦਰ ਵਿਚ ਮਲਾਹ ਆਪਣੇ ਮਨ ਅਤੇ ਸਰੀਰ ਨੂੰ ਫਿੱਟ ਰੱਖਣ ਲਈ ਕਰ ਸਕਦੇ ਹਨ।''

 

ਸ਼ੁੱਕਰਵਾਰ ਨੂੰ ਅਮਰੀਕੀ ਜਲ ਸੈਨਾ ਨੇ ਆਪਣੇ ਅਧਿਕਾਰਤ ਅਕਾਊਂਟ ਤੋਂ ਯੋਗਾ ਕਰਦਿਆਂ ਜਲ ਸੈਨਿਕਾਂ ਦੀ ਤਸਵੀਰ ਟਵੀਟ ਕੀਤੀ। ਇਸ ਵਿਚ ਫੌਜੀਆਂ ਨੂੰ ਇਕ ਜਹਾਜ਼ 'ਤੇ ਯੋਗ ਆਸਣ ਕਰਦਿਆਂ ਦਿਖਾਇਆ ਗਿਆ ਹੈ। ਅਮਰੀਕੀ ਜਲ ਸੈਨਾ ਨੇ ਤਸਵੀਰ ਸ਼ੇਅਰ ਕਰਦਿਆਂ ਯੋਗਾ ਦੇ ਲਾਭਾਂ ਦੇ ਬਾਰੇ ਵਿਚ ਲਿਖਿਆ ਹੈ। ਇਕ ਯੋਗਾ ਟਰੇਨਰ ਦੇ ਪਿੱਛੇ 7 ਲੋਕ ਯੋਗਾ ਕਰ ਰਹੇ ਹਨ। ਉਹਨਾਂ ਦੇ ਪਿੱਛੇ ਵਿਸ਼ਾਲ ਸਮੁੰਦਰ ਫੈਲਿਆ ਦਿਖਾਈ ਦੇ ਰਿਹਾ ਹੈ।

ਉਹਨਾਂ ਦੇ ਇਸ ਟਵੀਟ ਨੂੰ 19,000 ਤੋਂ ਵੱਧ ਲਾਈਕਸ ਮਿਲੇ ਹਨ ਅਤੇ ਉਸ ਨੂੰ 7,800 ਤੋਂ ਜਿਆਦਾ ਵਾਰ ਰੀਟਵੀਟ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਪੀ.ਐੱਮ. ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਨੂੰ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਐਲਾਨਣ ਲਈ ਰਾਜ਼ੀ ਕੀਤਾ ਸੀ। ਇਰ ਤਰੀਕ ਇਸ ਲਈ ਚੁਣੀ ਗਈ ਕਿਉਂਕਿ ਉੱਤਰੀ ਭਾਗ ਦਾ ਸਭ ਤੋਂ ਲੰਬਾ ਦਿਨ 21 ਜੂਨ ਨੂੰ ਹੀ ਹੁੰਦਾ ਹੈ।


author

Vandana

Content Editor

Related News