ਭਾਰਤੀ ਮੂਲ ਦੀ ਕੰਪਨੀ ਅਮਰੀਕਾ ਨੂੰ 34 ਲੱਖ ''ਹਾਈਡ੍ਰੋਕਸੀਕਲੋਰੋਕਵਿਨ'' ਦਵਾਈ ਕਰੇਗੀ ਦਾਨ
Thursday, Apr 09, 2020 - 06:03 PM (IST)
ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਫੈਲੀ ਮਹਾਮਾਰੀ ਕੋਵਿਡ-19 ਦੇ ਇਲਾਜ ਲਈ 'ਹਾਈਡ੍ਰੋਕਸੀਕਲੋਰੋਕਵਿਨ' ਦਵਾਈ ਕਾਫੀ ਸਹਾਇਕ ਸਿੱਧ ਹੋ ਰਹੀ ਹੈ। ਭਾਰਤ ਵਿਚ ਇਸ ਦਵਾਈ ਦਾ ਉਤਪਾਦਨ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ।ਮੌਜੂਦਾ ਸਮੇਂ ਵਿਚ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਕੋਵਿਡ-19 ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ ਹੁਣ ਤੱਕ 14 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਭਾਰਤ ਤੋਂ ਇਸ ਦਵਾਈ ਦੀ ਮੰਗ ਕੀਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਕ ਭਾਰਤੀ-ਅਮਰੀਕੀ ਫਾਰਮਾ ਕੰਪਨੀ ਨੇ ਅਮਰੀਕਾ ਨੂੰ 34 ਲੱਖ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਦਾਨ ਵਿਚ ਦੇਣ ਦਾ ਐਲਾਨ ਕੀਤਾ ਹੈ।
ਕੰਪਨੀ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਸਭ ਤੋਂ ਪਹਿਲਾਂ ਉਹਨਾਂ ਅਮਰੀਕੀ ਸੂਬਿਆਂ ਨੂੰ ਮੁੱਹਈਆ ਕਰਵਾਏਗੀ, ਜਿੱਥੇ ਹਾਲਾਤ ਬਹੁਤ ਖਰਾਬ ਹਨ। ਨਿਊਜਰਸੀ ਵਿਚ ਚਿਰਾਗ ਅਤੇ ਚਿੰਟੂ ਪਟੇਲ ਦੀ ਮਲਕੀਅਤ ਵਾਲੀ ਐਮਨੀਲ ਫਾਰਮਾਸੂਟੀਕਲਜ਼ ਅਮਰੀਕਾ ਦੇ ਸਭ ਤੋਂ ਵੱਡੇ ਨਿਰਮਾਤਾਵਾਂ ਵਿਚੋਂ ਇਕ ਹੈ। ਕੋਰੋਨਾ ਦੀ ਹੁਣ ਤੱਕ ਕੋਈ ਦਵਾਈ ਨਾ ਮਿਲਣ ਕਾਰਨ ਕਈ ਦੇਸ਼ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਦੀ ਵਰਤੋਂ ਕੋਵਿਡ-19 ਦੇ ਮਰੀਜ਼ਾਂ 'ਤੇ ਕਰ ਰਹੇ ਹਨ। ਇਸ ਦੇ ਨਤੀਜੇ ਵੀ ਚੰਗੇ ਆਏ ਹਨ। ਇਸ ਦਾ ਸਭ ਤੋਂ ਵੱਡਾ ਨਿਰਯਾਤਕ ਭਾਰਤ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਚੀਨ 'ਚ ਇਕ ਦਿਨ 'ਚ 63 ਨਵੇਂ ਮਾਮਲੇ, ਮੁੜ ਮੰਡਰਾ ਰਿਹੈ ਖਤਰਾ
ਇਸ ਦਵਾਈ ਨਾਲ ਬਚੀ ਮਹਿਲਾ ਅਮਰੀਕੀ ਸਾਂਸਦ ਦੀ ਜਾਨ
ਮਿਸ਼ੀਗਨ ਰਾਜ ਤੋਂ ਡੈਮੋਕ੍ਰੈਟਿਕ ਪਾਰਟੀ ਦੀ ਵਿਧਾਇਕ ਕੈਰੇਨ ਵ੍ਹੀਟਸੇਟ ਨੇ ਕੋਰੋਨਾਵਾਇਰਸ ਨਾਲ ਆਪਣੀ ਜਾਨ ਬਚਾਉਣ ਦਾ ਕ੍ਰੈਡਿਟ ਮਲੇਰੀਆ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਦਵਾਈ ਹਾਈਡ੍ਰੋਕਸੀਕਲੋਰੋਕਵਿਨ ਨੂੰ ਦਿੱਤਾ ਹੈ। ਟਰੰਪ ਨੇ ਇਹ ਜਾਣਕਾਰੀ ਖੁਦ ਸਾਂਝੀ ਕੀਤੀ।