ਚੀਨ ਨੂੰ ਜਵਾਬ ਦੇਣ ਲਈ ਅਮਰੀਕਾ ਨੇ ਲੇਜਰ ਹਥਿਆਰ ਦਾ ਕੀਤਾ ਸਫਲ ਪ੍ਰੀਖਣ

05/24/2020 2:05:16 AM

ਵਾਸ਼ਿੰਗਟਨ - ਅਮਰੀਕਾ ਦੀ ਨੇਵੀ ਵਾਰਸ਼ਿਪ (ਜੰਗੀ ਬੇੜੇ) ਨੇ ਇਕ ਅਜਿਹਾ ਹਥਿਆਰ ਤਿਆਰ ਕੀਤਾ ਹੈ ਜੋ ਆਪਣੇ ਟਾਰਗੇਟ ਨੂੰ ਹਵਾ ਵਿਚ ਹੀ ਮਾਤ ਪਾਉਣ ਦੀ ਤਾਕਤ ਰੱਖਦਾ ਹੈ। ਇਸ ਵਿਚ ਖਾਸ ਗੱਲ ਇਹ ਹੈ ਕਿ ਇਹ ਇਕ ਹਾਈ ਐਨਰਜੀ ਲੇਜ਼ਰ ਹਥਿਆਰ ਹੈ। ਲੇਜਰ ਰੇਂਜ ਅੱਖਾਂ ਨੂੰ ਦਿਖਾਈ ਨਹੀਂ ਦਿੰਦੀ ਹੈ, ਸਿੱਧੇ ਅਸਰ ਕਰਦੀ ਹੈ। ਇਸ ਟੈਸਟ ਦਾ ਐਲਾਨ ਨੇਵੀ ਦੇ ਪੈਸੇਫਿਕ ਫਲੀਟ ਨੇ ਕੀਤਾ ਹੈ। ਸਾਲ ਦੀ ਸ਼ੁਰੂਆਤ ਵਿਚ ਚੀਨ ਨੇ ਨੇਵੀ ਡਿਸਟ੍ਰਾਇਰ ਨੇ ਅਮਰੀਕਾ ਦੇ ਨੀਵ ਮੈਰੀਟਾਈਮ ਪੈਟੋਰਲ ਏਅਰਕ੍ਰਾਫਟ ਨੂੰ ਲੇਜਰ ਬੀਮ ਨਾਲ ਨਿਸ਼ਾਨਾ ਬਣਾਇਆ ਸੀ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਪੈਸੇਫਿਕ ਵਿਚ ਇਹ ਪ੍ਰੀਖਣ ਕਰਕੇ ਚੀਨ ਨੂੰ ਜਵਾਬ ਦਿੱਤਾ ਹੈ। ਸਾਊਥ ਚਾਈਨਾ-ਸੀ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਤਣਾਅਪੂਰਣ ਹਾਲਾਤ ਜਾਰੀ ਹਨ।

 
ਚੀਨ ਦੇ ਹਮਲੇ ਦਾ ਜਵਾਬ
ਫਲੀਟ ਨੇ ਜਿਹੜੀ ਵੀਡੀਓ ਸ਼ੇਅਰ ਕੀਤੀ ਹੈ ਉਸ ਵਿਚ ਯੂ. ਐਸ. ਐਸ. ਪੋਰਟਲੈਂਜ ਡਾਕ ਸ਼ਿਪ ਇਹ ਟੈਸਟਿੰਗ ਕਰਦਾ ਦੇਖਿਆ ਗਿਆ। ਇਸ ਵਿਚ ਫਰਸਟ ਸਿਸਟਮ ਲੇਵਲ ਦੀ ਹਾਈ ਏਰਜੀ ਕਲਾਸ ਸਾਲਿਡ ਸਟੇਟ ਲੇਜਰ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਹਵਾ ਵਿਚ ਡ੍ਰੋਨ ਏਅਰਕ੍ਰਾਫਟ ਨੂੰ ਮਾਤ ਪਾ ਸਕਦੀ ਹੈ। ਫਰਵਰੀ ਵਿਚ ਫਿਲੀਪੀਨ-ਸੀ ਵਿਚ ਗੁਆਮ ਤੋਂ 380 ਮੀਲ ਪੱਛਮ ਵੱਲ ਚੀਨ ਵੱਲੋਂ ਅਮਰੀਕੀ ਕ੍ਰਾਫਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਬਾਅਦ ਅਮਰੀਕੀ ਨੇਵੀ ਨੇ ਕਿਹਾ ਸੀ ਕਿ ਲੇਜਰ ਦੇ ਇਸਤੇਮਾਲ ਨਾਲ ਕਰੂ ਅਤੇ ਮਰੀਨ ਫੌਜੀਆਂ ਨੂੰ ਨੁਕਸਾਨ ਹੋ ਸਕਦਾ ਹੈ। ਨਾਲ ਹੀ ਸ਼ਿਪ ਅਤੇ ਏਅਰਕ੍ਰਾਫਟ ਸਿਸਟਮ ਵੀ ਖਰਾਬ ਹੋ ਸਕਦੇ ਹਨ।

 


Khushdeep Jassi

Content Editor

Related News