ਅਮਰੀਕਾ ਨੇ ਕੀਨੀਆ ਨੂੰ ਮੋਡਰਨਾ ਵੈਕਸੀਨ ਦੀਆਂ ਹਜ਼ਾਰਾਂ ਖੁਰਾਕਾਂ ਨਾਲ ਦਿੱਤੀ ਸਹਾਇਤਾ
Tuesday, Aug 24, 2021 - 11:26 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਨੇ ਦੁਨੀਆਂ ਭਰ 'ਚ ਕੋਰੋਨਾ ਖਤਮ ਕਰਨ ਲਈ ਵੈਕਸੀਨ ਵੰਡਣ ਦੀ ਚਲਾਈ ਮੁਹਿੰਮ ਤਹਿਤ ਕੀਨੀਆ ਦੇਸ਼ ਨੂੰ ਮੋਡਰਨਾ ਕੰਪਨੀ ਦੀ ਵੈਕਸੀਨ ਦੀਆਂ ਲਗਭਗ 880,460 ਖੁਰਾਕਾਂ ਭੇਜ ਕੇ ਮਦਦ ਕੀਤੀ ਹੈ। ਅਮਰੀਕੀ ਸਰਕਾਰ ਦੁਆਰਾ ਦਾਨ ਕੀਤੇ ਮੋਡਰਨਾ ਕੋਵਿਡ ਟੀਕੇ ਸੋਮਵਾਰ ਸਵੇਰੇ ਕੀਨੀਆ ਪਹੁੰਚੇ ਹਨ। ਜੋਨਸ ਹੌਪਕਿਨਜ਼ ਦੁਆਰਾ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ ਕੀਨੀਆ ਦੁਆਰਾ ਪ੍ਰਾਪਤ ਕੀਤੇ ਗਏ ਇਹ ਪਹਿਲੇ ਮੋਡਰਨਾ ਟੀਕੇ ਹਨ ਤੇ ਕੀਨੀਆ ਇੱਕ ਅਜਿਹਾ ਦੇਸ਼ ਹੈ, ਜਿਸਦੀ ਅਬਾਦੀ ਦੇ ਸਿਰਫ 1.48% ਨੂੰ ਹੀ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ
ਅਮਰੀਕਾ ਨੇ ਯੂਨੀਸੇਫ ਦੀ ਸਹਾਇਤਾ ਨਾਲ ਇਹਨਾਂ ਖੁਰਾਕਾਂ ਨੂੰ ਨੈਰੋਬੀ ਪਹੁੰਚਾਇਆ ਹੈ। ਟੀਕਾਕਰਨ ਸਬੰਧੀ ਅੰਕੜਿਆਂ ਅਨੁਸਾਰ ਹੁਣ ਤੱਕ ਕੀਨੀਆ 'ਚ 780,377 ਲੋਕਾਂ ਦਾ ਪੂਰਾ ਟੀਕਾਕਰਣ ਕੀਤਾ ਜਾ ਚੁੱਕਾ ਹੈ ਤੇ ਯੂਨੀਸੇਫ ਦੇ ਅਨੁਸਾਰ 18 ਸਾਲ ਤੋਂ ਵੱਧ ਉਮਰ ਦੇ ਸਾਰੇ ਕੀਨੀਆ ਨਿਵਾਸੀਆਂ ਲਈ ਟੀਕੇ ਲਗਵਾ ਸਕਦੇ ਹਨ। ਜੋਨਸ ਹੌਪਕਿਨਜ਼ ਦੇ ਅਨੁਸਾਰ- ਕੀਨੀਆ 'ਚ 229,009 ਕੋਵਿਡ-19 ਕੇਸ ਤੇ 4,497 ਮੌਤਾਂ ਦਰਜ ਕੀਤੀਆਂ ਗਈਆਂ ਹਨ। ਅਮਰੀਕਾ ਦੇ ਇਲਾਵਾ ਇਸ ਮਹੀਨੇ ਦੇ ਸ਼ੁਰੂ 'ਚ ਯੂ.ਕੇ. ਨੇ ਵੀ ਕੀਨੀਆ ਨੂੰ 407,000 ਐਸਟਰਾਜ਼ੇਨੇਕਾ ਟੀਕੇ ਦਾਨ ਕੀਤੇ ਹਨ, ਜਿਸ ਨਾਲ ਯੂ.ਕੇ. ਦੁਆਰਾ ਹਾਲ ਹੀ 'ਚ ਕੀਨੀਆ ਨੂੰ ਦਾਨ ਕੀਤੇ ਗਏ ਟੀਕਿਆਂ ਦੀ ਕੁੱਲ ਸੰਖਿਆ 817,000 ਖੁਰਾਕਾਂ ਤੱਕ ਪਹੁੰਚ ਗਈ ਹੈ।
ਹ ਖ਼ਬਰ ਪੜ੍ਹੋ- ਬੰਗਲਾਦੇਸ਼ ਵਿਰੁੱਧ ਸੀਰੀਜ਼ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਨਿਊਜ਼ੀਲੈਂਡ ਦਾ ਕ੍ਰਿਕਟਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।