ਅਮਰੀਕੀ ਯੂਨੀਵਰਸਿਟੀ ਨੇ ਕੋਰੋਨਾ ਪ੍ਰਭਾਵਿਤ ਵਿਦਿਆਰਥੀਆਂ ਲਈ ਜਾਰੀ ਕੀਤਾ ਫੰਡ

Monday, Apr 13, 2020 - 05:32 PM (IST)

ਅਮਰੀਕੀ ਯੂਨੀਵਰਸਿਟੀ ਨੇ ਕੋਰੋਨਾ ਪ੍ਰਭਾਵਿਤ ਵਿਦਿਆਰਥੀਆਂ ਲਈ ਜਾਰੀ ਕੀਤਾ ਫੰਡ

ਵਾਸ਼ਿੰਗਟਨ (ਭਾਸ਼ਾ): ਕੋਵਿਡ-19 ਕਾਰਨ ਦੂਜੇ ਦੇਸ਼ਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਮੁਸ਼ਕਲ ਵਿਚ ਹਨ। ਇਸ ਸਥਿਤੀ ਨੂੰ ਦੇਖਦੇ ਹੋਏ ਹਿਊਸਟਨ ਯੂਨੀਵਰਸਿਟੀ ਨੇ ਕੋਵਿਡ-19 ਗਲੋਬਲ ਮਹਾਮਾਰੀ ਦੇ ਕਾਰਨ ਵਿੱਤੀ ਮੁਸ਼ਕਲਾਂ ਝੱਲ ਰਹੇ ਵਿਦਿਆਰਥੀਆਂ ਦੀ ਮਦਦ ਦੇ ਲਈ ਆਪਣੇ ਐਮਰਜੈਂਸੀ ਫੰਡ ਦੀ ਦੁਬਾਰਾ ਸ਼ੁਰੂਆਤ ਕੀਤੀ ਹੈ। ਇਸ ਯੂਨੀਵਰਸਿਟੀ ਵਿਚ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਪੜ੍ਹਦੇ ਹਨ। 'ਕਾਗਰ ਐਮਰਜੈਂਸੀ ਫੰਡ' ਮਹਾਮਾਰੀ ਦੇ ਕਾਰਨ ਵਿੱਤੀ ਮੁਸ਼ਕਲਾਂ ਦੇ ਵਿਚ ਯੋਗ ਵਿਦਿਆਰਥੀਆਂ ਦੇ ਪੜ੍ਹਾਈ ਸੰਬੰਧੀ ਖਰਚਿਆਂ ਲਈ ਧਨ ਮੁਹੱਈਆ ਕਰਵਾਏਗੀ। 

ਕਲਾਸਾਂ ਆਨਲਾਈਨ ਆਯੋਜਿਤ ਹੋਣ ਕਾਰਨ ਕੁਝ ਵਿਦਿਆਰਥੀ ਵਾਈ-ਫਾਈ ਤੱਕ ਪਹੁੰਚ ਅਤੇ ਨਵੇਂ ਸਾਫਟਵੇਅਰ ਦੀ ਲੋੜ ਸਮੇਤ ਕਈ ਤਕਨੀਕੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਜਦਕਿ ਕਈ ਵਿਦਿਆਰਥੀ ਬੇਰੋਜ਼ਗਾਰ ਹੋ ਗਏ ਹਨ। ਯੂਨੀਵਰਸਿਟੀ ਨੂੰ 5 ਲੱਖ ਡਾਲਰ ਜੁਟਾਉਣ ਦੀ ਆਸ ਹੈ। ਯੂਨੀਵਰਸਿਟੀ ਦੀ ਭਾਰਤੀ-ਅਮਰੀਕੀ ਪ੍ਰਧਾਨ ਰੇਨੂ ਖਾਤੂਰ ਨੇ ਕਿਹਾ,''ਸਾਡੇ ਕਈ ਵਿਦਿਆਰਥੀ ਇਸ ਅਚਾਨਕ ਆਏ ਜਨਤਕ ਸਿਹਤ ਸੰਕਟ ਦੇ ਵਿਚ ਸੰਘਰਸ਼ ਕਰ ਰਹੇ ਹਨ ਪਰ ਮੈਂ ਪਰੇਸ਼ਾਨੀਆਂ ਨਾਲ ਨਜਿੱਠਣ ਲਈ ਦ੍ਰਿੜ੍ਹਤਾ ਨਾਲ ਪ੍ਰੇਰਿਤ ਹਾਂ।'' ਉਹਨਾਂ ਨੇ ਆਸ ਜ਼ਾਹਰ ਕੀਤੀ ਹੈ ਕਿ 'ਕਾਗਰ ਐਮਰਜੈਂਸੀ ਫੰਡ' ਨਾਲ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਵਿੱਤੀ ਲੋੜਾਂ ਪੂਰੀਆਂ ਕਰਨ ਵਿਚ ਮਦਦ ਮਿਲੇਗੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟਿਆਂ 'ਚ 1,514 ਮੌਤਾਂ, ਮਾਮਲਿਆਂ ਦੀ ਗਿਣਤੀ 550,000 ਦੇ ਪਾਰ

ਉੱਧਰ ਅਮਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਕਮੀ ਨਹੀਂ ਹੋ ਰਹੀ। ਪਿਛਲੇ 24 ਘੰਟਿਆਂ ਵਿਚ ਇੱਥੇ ਕੋਰੋਨਾਵਾਇਰਸ ਨਾਲ 1,514 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਪੂਰੇ ਦੇਸ਼ ਵਿਚ ਮੌਤ ਦਾ ਅੰਕੜਾ 22 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ। ਕੋਰੋਨਾਵਾਇਰਸ ਦੇ ਇਨਫੈਕਸ਼ਨ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਜੌਨ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਹੁਣ ਤੱਕ 22,073 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ ਸਭ ਤੋਂ ਵਧੇਰੇ ਮੌਤਾਂ ਇਕੱਲੇ ਨਿਊਯਾਰਕ ਸ਼ਹਿਰ ਵਿਚ ਹੋਈਆਂ ਜਿੱਥੇ 6,898 ਲੋਕ ਮਾਰੇ ਜਾ ਚੁੱਕੇ ਹਨ।


author

Vandana

Content Editor

Related News