ਅਮਰੀਕਾ ''ਚ ਮ੍ਰਿਤਕਾਂ ਦਾ ਅੰਕੜਾ 1 ਲੱਖ ਦੇ ਕਰੀਬ, ਵਿਸ਼ਵ ''ਚ 3.47 ਲੱਖ ਤੋਂ ਵਧੇਰੇ ਮੌਤਾਂ

05/26/2020 5:55:56 PM

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮ੍ਰਿਤਕਾਂ ਅਤੇ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਪਿਛਲੇ 24 ਘੰਟਿਆਂ ਵਿਚ 532 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 1 ਲੱਖ ਦੇ ਕਰੀਬ ਪਹੁੰਚ ਗਿਆ ਹੈ। ਇਹ ਪਿਛਲੇ 2 ਮਹੀਨਿਆਂ ਵਿਚ ਮੌਤਾਂ ਦਾ ਸਭ ਤੋਂ ਘੱਟ ਰਿਕਾਰਡ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਵਾਇਰਸ ਦੀ ਗਤੀ ਹੌਲੀ ਹੋ ਗਈ ਹੈ। 

ਮ੍ਰਿਤਕਾਂ ਦੀ ਗਿਣਤੀ ਅਤੇ ਸ਼ੋਧ ਕਰਤਾ ਦੀ ਚਿਤਾਵਨੀ
ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 99,805 ਹੋ ਚੁੱਕੀ ਹੈ ਜਦਕਿ 1,706,226 ਲੋਕ ਪੀੜਤ ਹਨ। ਇਸ ਸਭ ਦੇ ਬਾਵਜੂਦ ਦੇਸ਼ ਦੇ 50 ਸੂਬਿਆਂ ਨੇ ਲਾਕਡਾਊਨ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ।ਅਮਰੀਕਾ ਸ਼ੋਧ ਕਰਤਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਵਾਇਰਸ ਦੇ ਇਲਾਜ ਦਾ ਕੋਈ ਟੀਕਾ ਨਾ ਬਣਿਆ ਅਤੇ ਇਨਫੈਕਸ਼ਨ ਇੰਝ ਹੀ ਵੱਧਦਾ ਰਿਹਾ ਤਾਂ ਦੇਸ਼ ਵਿਚ 50 ਤੋਂ 60 ਲੱਖ ਲੋਕ ਮਹਾਮਾਰੀ ਦੀ ਚਪੇਟ ਵਿਚ ਆ ਜਾਣਗੇ। ਉੱਥੇ ਮੌਤਾਂ ਦਾ ਅੰਕੜਾ 2024 ਤੱਕ 14 ਲੱਖ ਤੱਕ ਪਹੁੰਚ ਸਕਦਾ ਹੈ।

ਨਿਊਯਾਰਕ 'ਚ ਸਭ ਤੋਂ ਵੱਧ ਤਬਾਹੀ
ਅਮਰੀਕਾ ਵਿਚ ਸਭ ਤੋਂ ਵੱਧ ਮੌਤਾਂ ਨਿਊਯਾਰਕ ਵਿਚ ਹੋਈਆਂ ਹਨ। ਇੱਥੇ ਦੇਸ਼ ਦੇ ਕੁੱਲ 22 ਫੀਸਦ ਮਾਮਲੇ ਹਨ ਪਰ ਕਰੀਬ 30 ਹਜ਼ਾਰ ਮੌਤਾਂ ਹੋਈਆਂ ਹਨ। ਨਿਊਯਾਰਕ ਵਿਚ ਹੀ ਸੰਯੁਕਤ ਰਾਸ਼ਟਰ, ਦੁਨੀਆ ਦੀਆਂ ਦਿੱਗਜ਼ ਕੰਪਨੀਆਂ ਅਤੇ ਦੇਸ਼ਾਂ ਦੇ ਦੂਤਾਵਾਸ ਹਨ। ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ ਅਤੇ ਇਲੀਨੋਇਸ ਅਤੇ ਮੈਸਾਚੁਸੇਟਸ ਨੂੰ ਮਿਲਾ ਕਿ 5 ਰਾਜਾਂ ਵਿਚ ਹੀ 55 ਹਜ਼ਾਰ ਲੋਕਾਂ ਨੇ ਦਮ ਤੋੜਿਆ ਹੈ।

ਪੜ੍ਹੋ ਇਹ ਅਹਿਮ ਖਬਰ- ਫ੍ਰਾਂਸੀਸੀ ਡਾਕਟਰ ਨੇ ਕੋਰੋਨਾ ਦੇ ਇਲਾਜ 'ਚ ਹਾਈਡ੍ਰੋਕਸੀਕਲੋਰੋਕਵਿਨ ਨੂੰ ਦੱਸਿਆ ਲਾਭਕਾਰੀ

ਦੁਨੀਆ ਭਰ ਦੀ ਸਥਿਤੀ
ਅਮਰੀਕਾ ਦੇ ਬਾਅਦ ਬ੍ਰਾਜ਼ੀਲ, ਸਪੇਨ,ਰੂਸ, ਯੂਕੇ ਅਤੇ ਇਟਲੀ ਦਾ ਵੀ ਬੁਰਾ ਹਾਲ ਹੈ।ਦੁਨੀਆ ਭਰ ਵਿਚ ਹੁਣ ਤੱਕ 55 ਲੱਖ 89 ਹਜ਼ਾਰ ਤੋਂ ਵਧੇਰੇ ਲੋਕ ਪੀੜਤ ਹਨ ਜਦਕਿ 347,903 ਲੋਕਾਂ ਦੀ ਮੌਤ ਹੋ ਚੁੱਕੀ ਹੈ।ਚੰਗੀ ਗੱਲ ਇਹ ਹੈ ਕਿ ਵਿਸ਼ਵ ਵਿਚ 23 ਲੱਖ 66 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ।ਇੱਥੇ ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ ਨੂੰ ਕੋਰੋਨਾਵਾਇਰਸ ਨੂੰ ਗਲੋਬਲ ਮਹਾਮਾਰੀ ਘੋਸ਼ਿਤ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਥਿਤੀ ਲਈ ਲਗਾਤਾਰ ਵਿਸ਼ਵ ਸਿਹਤ ਸੰਗਠਨ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ।


Vandana

Content Editor

Related News