NAPA ਦੀ ਰਿਪੋਰਟ, ਅਮਰੀਕਾ ਦੇ ਹਿਰਾਸਤ ਕੇਂਦਰਾਂ 'ਚ 3,017 ਭਾਰਤੀ

11/28/2019 1:54:04 PM

ਵਾਸ਼ਿੰਗਟਨ (ਬਿਊਰੋ): ਭਾਰਤੀ ਮੂਲ ਦੇ ਲੱਗਭਗ 3,017 ਵਿਅਕਤੀ ਮੌਜੂਦਾ ਸਮੇਂ ਵਿਚ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਹਿਰਾਸਤ ਕੇਂਦਰਾਂ ਵਿਚ ਬੰਦ ਹਨ। ਇਹ ਜਾਣਕਾਰੀ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਨੇ ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (NAPA) ਦੀ ਜਾਣਕਾਰੀ ਦੀ ਆਜ਼ਾਦੀ (FOIA) ਐਕਟ ਦੇ ਤਹਿਤ ਇਕ ਸਵਾਲ ਦੇ ਜਵਾਬ ਵਿਚ ਦਿੱਤੀ। ਨਾਪਾ (NAPA) ਦੇ ਕਾਰਜਕਾਰੀ ਨਿਦੇਸ਼ਕ ਸਤਨਾਮ ਸਿੰਘ ਚਾਹਲ ਨੇ ਅੱਜ ਪ੍ਰਾਪਤ ਕੀਤੇ ਅਧਿਕਾਰਤ ਅੰਕੜਿਆਂ ਦੀਆਂ ਕਾਪੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਅਕਤੂਬਰ ਮਹੀਨੇ ਤੱਕ ਹਿਰਾਸਤ ਵਿਚ ਲਏ ਗਏ 3,017 ਵਿਅਕਤੀਆਂ ਵਿਚੋਂ 84 ਔਰਤਾਂ ਅਤੇ 2,033 ਪੁਰਸ਼ ਸਨ। 

PunjabKesari

ਇਨ੍ਹਾਂ ਵਿਚੋਂ 6 ਔਰਤਾਂ ਅਤੇ 156 ਪੁਰਸ਼ਾਂ ਨੂੰ ਦੋਸ਼ੀ ਠਹਿਰਾਇਆ ਗਿਆ ਜਦਕਿ ਇਕ ਮਹਿਲਾ ਅਤੇ 86 ਪੁਰਸ਼ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ। ਇਸ ਦੇ ਇਲਾਵਾ 77 ਔਰਤਾਂ ਅਤੇ 2,691 ਪੁਰਸ਼ਾਂ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਇਮੀਗ੍ਰੇਸ਼ਨ ਐਂਡ ਕਮਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਦੀ ਪਰਿਭਾਸ਼ਾ ਵਿਚ ਅਪਰਾਧਿਕ ਦੋਸ਼ਾਂ ਦੇ ਅਧੀਨ ਇਮੀਗ੍ਰੇਸ਼ਨ ਦੀ ਉਲੰਘਣਾ ਜਿਵੇਂ ਕਿ ਗੈਰ ਕਾਨੂੰਨੀ ਦਾਖਲ ਹੋਣ ਦੇ ਨਾਲ-ਨਾਲ ਕਾਨੂੰਨ ਦੀ ਮਾਮੂਲੀ ਉਲੰਘਣਾ ਸਮੇਤ ਸਧਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਸ਼ਾਮਲ ਹੈ। 

ਚਾਹਲ ਨੇ ਦੱਸਿਆ,''ਅਪ੍ਰੈਲ ਦੇ ਅਖੀਰ ਤੱਕ ਆਈ.ਸੀ.ਈ ਨੇ ਦੇਸ਼ ਭਰ ਵਿਚ ਕਰੀਬ 50,000 ਲੋਕਾਂ ਨੂੰ ਹਿਰਾਸਤ ਕੇਂਦਰਾਂ ਵਿਚ ਰੱਖਿਆ। ਲੱਗਭਗ 32,000 ਜਾਂ 64 ਫੀਸਦੀ ਕੈਦੀਆਂ ਦੇ ਰਿਕਾਰਡ ਵਿਚ ਕੋਈ ਅਪਰਾਧਿਕ ਦੋਸ਼ ਨਹੀਂ ਸੀ। ਇਹ 4 ਸਾਲ ਪਹਿਲਾਂ ਦੇ 10,000 ਕੈਦੀਆਂ ਤੋਂ ਕਾਫੀ ਵੱਧ ਸੀ।'' ਉਨ੍ਹਾਂ ਨੇ ਅੱਗੇ ਕਿਹਾ,''ਇੱਥੇ ਇਹ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਭਾਵੇਂਕਿ ਆਈ.ਸੀ.ਈ. ਦੇ ਪੂਰੇ ਅਮਰੀਕਾ ਵਿਚ 214 ਹਿਰਾਸਤ ਕੇਂਦਰ ਹਨ ਪਰ ਅਪ੍ਰੈਲ ਵਿਚ ਕੋਈ ਅਪਰਾਧਿਕ ਇਤਿਹਾਸ ਨਾ ਰੱਖਣ ਵਾਲੇ ਲੱਗਭਗ 32,000 ਕੈਦੀਆਂ ਵਿਚੋਂ ਜ਼ਿਆਦਾਤਰ ਨੂੰ ਅਮਰੀਕਾ-ਮੈਕਸੀਕੋ ਸੀਮਾ ਨੇੜੇ ਹਿਰਾਸਤ ਕੇਂਦਰਾਂ ਵਿਚ ਰੱਖਿਆ ਗਿਆ ਸੀ।''


Vandana

Content Editor

Related News