ਬਾਕਮਾਲ! 14 ਸਾਲ ਮੁੰਡਾ ਪਹਿਲੀ ਲਾਈਨ ਪੜ੍ਹ ਕੇ ਦੱਸ ਦਿੰਦੈ ਕਿਤਾਬ ਦਾ ਇਤਿਹਾਸ

01/14/2020 5:48:41 PM

ਵਾਸ਼ਿੰਗਟਨ (ਬਿਊਰੋ): ਅੱਜ ਦੇ ਸਮੇਂ ਵਿਚ ਬੱਚੇ ਹਰ ਖੇਤਰ ਵਿਚ ਆਪਣਾ ਨਾਮ ਰੌਸ਼ਨ ਕਰ ਰਹੇ ਹਨ। ਇਸ ਲੜੀ ਵਿਚ 14 ਸਾਲ ਦੇ ਇਕ ਹੋਰ ਪ੍ਰਤਿਭਾਸ਼ਾਲੀ ਬੱਚੇ ਦਾ ਨਾਮ ਜੁੜ ਗਿਆ ਹੈ। 14 ਸਾਲਾ ਦੇ ਇਸ ਸਕੂਲੀ ਵਿਦਿਆਰਥੀ ਦਾ ਨਾਮ ਮੋਂਟੀ ਲਾਰਡ ਹੈ। ਮੋਂਟੀ ਨੇ ਸਿਰਫ 14 ਸਾਲ ਦੀ ਉਮਰ ਵਿਚ ਇਕ ਭਾਰਤੀ ਬੱਚੇ ਦਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਇਹ ਰਿਕਾਰਡ 30 ਸਾਲ ਦੇ ਭਾਰਤੀ ਦੇ ਨਾਮ ਸੀ, ਜਿਸ ਨੂੰ ਹੋਣ ਮੋਂਟੀ ਨੇ ਤੋੜ ਦਿੱਤਾ ਹੈ। ਪਿਛਲੇ ਰਿਕਾਰਡ ਧਾਰਕ ਨੂੰ ਹਰਾ ਕੇ ਮੋਂਟੀ ਨੇ ਆਪਣਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਕਰਵਾਇਆ। 

ਮੋਂਟੀ ਵਿਲੱਖਣ ਪ੍ਰਤਿਭਾ ਦਾ ਮਾਲਕ ਹੈ। ਮੋਂਟੀ ਨੇ ਹੁਣ ਤੱਕ 129 ਕਿਤਾਬਾਂ ਪੜ੍ਹੀਆਂ ਹਨ। ਜੇਕਰ ਉਹ ਕਿਸੇ ਕਿਤਾਬ ਨੂੰ ਇਕ ਵਾਰ ਪੜ੍ਹ ਲੈਂਦਾ ਹੈ ਤਾਂ ਉਸ ਦੇ ਦਿਲੋ ਦਿਮਾਗ 'ਤੇ ਉਹ ਕਿਤਾਬ ਅਤੇ ਉਸ ਦੀਆਂ ਲਾਈਨਾਂ ਦਰਜ ਹੋ ਜਾਂਦੀਆਂ ਹਨ। ਜੇਕਰ ਕੋਈ ਉਸ ਨੂੰ ਇਹਨਾਂ 129 ਕਿਤਾਬਾਂ ਵਿਚੋਂ ਕਿਸੇ ਇਕ ਕਿਤਾਬ ਦੀ ਪਹਿਲੀ ਲਾਈਨ ਦੇ ਬਾਰੇ ਵਿਚ ਦੱਸਦਾ ਹੈ ਤਾਂ ਉਹ ਉਸ ਕਿਤਾਬ ਦਾ ਪੂਰਾ ਇਤਿਹਾਸ ਖੁਦ ਹੀ ਦੱਸ ਦਿੰਦਾ ਹੈ। ਮੋਂਟੀ ਮਨੋਵਿਗਿਆਨ ਵਿਚ ਡਿਸਟੈਂਸ ਲਰਨਿੰਗ ਕੋਰਸ ਦੌਰਾਨ ਹੀ ਯਾਦ ਸਮੱਰਥਾ ਵਧਾਉਣ ਲਈ ਕਾਫੀ ਆਕਰਸ਼ਿਤ ਸੀ। ਇਸੇ ਕਾਰਨ ਉਸ ਨੇ ਇਸ ਵਿਚ ਕੋਰਸ ਕੀਤਾ। 

PunjabKesari

ਸਭ ਤੋਂ ਪਹਿਲਾਂ ਮੋਂਟੀ ਨੇ ਆਪਣੇ ਸ਼ੁਰੂਆਤੀ ਵਾਕ ਨਾਲ ਸਿਰਫ 129 ਕਿਤਾਬਾਂ ਦੀ ਪਛਾਣ ਕਰ ਕੇ ਆਪਣੀ ਇੱਛਾ ਨੂੰ ਪ੍ਰਾਪਤ ਕੀਤਾ। ਇਸ ਲਈ ਉਸ ਦੇ ਪਿਤਾ ਫੇਬੀਯਨ ਲਾਰਡ ਨੇ ਉਸ ਨੂੰ ਰਿਕਾਰਡ ਕਿਤਾਬਾਂ ਵਿਚ ਸ਼ਾਮਲ ਹੋਣ ਦੀ ਚੁਣੌਤੀ ਦਿੱਤੀ, ਜਿਸ ਨੂੰ ਮੋਂਟੀ ਨੇ ਸਵੀਕਾਰ ਕੀਤਾ ਅਤੇ ਆਪਣੇ ਪਹਿਲੇ ਵਾਕ ਤੋਂ ਪਛਾਣੀਆਂ ਜਾਣ ਵਾਲੀਆਂ ਕਿਤਾਬਾਂ ਦੀ ਜਾਣਕਾਰੀ ਵਿਚ ਉਪਲਬਧੀ ਹਾਸਲ ਕੀਤੀ। ਮੋਂਟੀ ਨੇ ਵਿਜੁਅਲਾਈਜੇਸ਼ਨ ਤਕਨੀਕ ਦੀ ਵਰਤੋਂ ਨਾਲ ਆਪਣਾ ਨਾਮ ਗਿਨੀਜ਼ ਬੁੱਕ ਵਿਚ ਦਰਜ ਕਰਵਾਇਆ।ਇਸ ਤਕਨੀਕ ਨਾਲ ਮੋਂਟੀ ਨੇ ਲੱਗਭਗ 200 ਕਿਤਾਬਾਂ ਦੀ ਪਛਾਣ ਕੀਤੀ ਅਤੇ ਉਸ ਕਿਤਾਬ ਦੀ ਪਹਿਲੀ ਲਾਈਨ ਯਾਦ ਕਰ ਕੇ ਇਹ ਰਿਕਾਰਡ ਬਣਾਇਆ। 

PunjabKesari

ਮੋਂਟੀ ਦੀ ਯਾਦ ਸ਼ਕਤੀ ਚੈੱਕ ਕਰਨ ਲਈ ਸਕੂਲ ਦੇ ਇਕ ਕਮਰੇ ਨੂੰ ਚੁਣਿਆ ਗਿਆ। ਇੱਥੇ ਸ਼੍ਰੀਲਾਰਡ ਨੇ 130 ਕਿਤਾਬਾਂ ਦੀ ਪਹਿਲੀ ਲਾਈਨ ਪੜ੍ਹੀ। ਉਸ ਦੇ ਬਾਅਦ ਮੋਂਟੀ ਨੇ ਉਸ ਕਿਤਾਬ ਦੀ ਪੂਰਾ ਵੇਰਵਾ ਦੱਸ ਦਿੱਤਾ। ਸ਼੍ਰੀਲਾਰਡ ਮੋਂਟੀ ਦੀ ਯਾਦ ਸਮੱਰਥਾ ਦੇਖ ਕੇ ਹੈਰਾਨ ਸਨ। ਮੋਂਟੀ ਨੇ ਸਾਰੀਆਂ ਕਿਤਾਬਾਂ ਦੀ ਪਹਿਲੀ ਲਾਈਨ ਸੁਣਨ ਦੇ ਬਾਅਦ ਉਸ ਕਿਤਾਬ ਦਾ ਪੂਰਾ ਵੇਰਵਾ ਦੱਸ ਦਿੱਤਾ। ਇਹਨਾਂ ਕਿਤਾਬਾਂ ਵਿਚ ਬੱਚਿਆਂ ਦੀਆਂ ਪਸੰਦੀਦਾ ਕਿਤਾਬਾਂ ਹੈਰੀ ਪਾਟਰ, ਦੀ ਗਰੂਫਾਲੋ ਅਤੇ ਦੀ ਐਡਵੈਂਚਰਸ ਆਫ ਹਕਲਬੇਰੀ ਪਿਨ ਸ਼ਾਮਲ ਸਨ।ਇਸ ਦੇ ਇਲਾਵਾ ਵਿਲੀਯਮ ਸ਼ੇਕਸਪੀਅਰ ਦੇ ਨਾਟਕਾਂ ਤੋਂ ਲੈ ਕੇ ਇਯਾਨ ਫਲੇਮਿੰਗ ਦੀਆਂ ਬਾਂਡ ਕਿਤਾਬਾਂ, ਇਯਾਨ ਬੈਂਕਸ ਤੋਂ ਫਰਾਂਜ ਕਾਫਕਾਚਸ ਤੱਕ ਸ਼ਾਮਲ ਸਨ। ਇਸ ਵਿਚ ਲੋਲਿਤਾ ਅਤੇ ਇਕ ਕਲਾਕਵਰਕ ਔਰੋਂਜ ਜਿਹੀਆਂ ਕਿਤਾਬਾਂ ਵੀ ਸ਼ਾਮਲ ਸਨ। 

ਮੋਂਟੀ ਨੇ ਕਿਹਾ ਕਿ ਪਹਿਲੀਆਂ ਲਾਈਨਾਂ ਯਾਦ ਕਰਨ ਲਈ ਮੇਰੇ ਕੋਲ 2 ਜਾਂ  3 ਹਫਤੇ ਹੁੰਦੇ ਸਨ। ਮੋਂਟੀ ਨੇ ਜਦੋਂ ਇਹ ਕਾਰਨਾਮਾ ਕਰ ਕੇ ਦਿਖਾਇਆ, ਉਸ ਦੇ 11 ਦਿਨ ਬਾਅਦ ਉਹਨਾਂ ਨੇ ਗਿਨੀਜ਼ ਵਰਲਡ ਰਿਕਾਰਡ ਤੋਂ ਇਕ ਈ-ਮੇਲ ਹਾਸਲ ਕੀਤੀ, ਜਿਸ ਦਾ ਸਿਰਲੇਖ 'You are officially amazing' ਸੀ। ਇਸੇ ਮੇਲ ਨਾਲ ਮੋਂਟੀ ਨੂੰ ਉਸ ਦੀ ਸਫਲਤਾ ਦੀ ਸੂਚਨਾ ਮਿਲੀ।


Vandana

Content Editor

Related News